ਪਾਕਿਸਤਾਨ 'ਚ ਸਿੱਖ ਟੀ ਵੀ -ਪੱਤਰਕਾਰ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ

ਪੇਸ਼ਾਵਰ 5 ਜਨਵਰੀ (ਏਜੰਸੀਆਂ) : ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਉੱਤੇ ਹੋਈ ਪੱਥਰਬਾਜ਼ੀ ਦਾ ਮਾਮਲਾ ਅਜੇ ਠੰਢਾ ਵੀ ਨਹੀਂ ਸੀ ਹੋਇਆ ਕਿ ਪਾਕਿ ਤੋਂ ਇੱਕ ਹੋਰ ਖ਼ਬਰ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਅਨੁਸਾਰ ਪੇਸ਼ਾਵਰ ਦੇ ਸਿੱਖ ਐਂਕਰ ਹਰਮੀਤ ਸਿੰਘ ਦੇ ਭਰਾ ਪਰਵਿੰਦਰ ਸਿੰਘ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪੇਸ਼ਾਵਰ ਵਿੱਚ ਘਟਨਾ ਵਾਪਰੀ ਜਿਥੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਸਿੱਖ ਵਿਅਕਤੀ ਪਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ।

ਦੱਸਣਯੋਗ ਹੈ ਕਿ ਪਾਕਿ ਵਿੱਚ ਅਣਪਛਾਤੇ ਵਿਅਕਤੀਆਂ ਦਾ ਮਤਲਬ ਆਈਐੱਸਆਈ/ ਆਈਐੱਸਪੀਆਰ ਹੁੰਦਾ ਹੈ। ਪਰਵਿੰਦਰ ਆਪਣੇ ਵਿਆਹ ਦੀ ਖ਼ਰੀਦਦਾਰੀ ਕਰਨ ਲਈ ਪੇਸ਼ਾਵਰ ਵਿੱਚ ਸੀ। ਜ਼ਿਆਦਾ ਜਾਣਕਾਰੀ ਦੀ ਅਜੇ ਉਡੀਕ ਹੈ। ਜ਼ਿਕਰਯੋਗ ਹੈ ਕਿ ਹਰਮੀਤ ਸਿੰਘ ਖੈਬਰ ਪਖਤੁਨਖਵਾ ਸੂਬੇ ਦੇ ਸ਼ਹਿਰ ਛਾਕੇਸਰ ਦੇ ਰਹਿਣ ਵਾਲੇ ਹੈ।

ਹਰਮੀਤ ਪਾਕਿ ਦੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲਾ ਪਹਿਲਾ ਨਿਊਜ਼ ਐਂਕਰ ਹੈ। ਹਰਮੀਤ ਕਰਾਚੀ ਵਿੱਚ ਸੰਘੀ ਉਰਦੂ ਯੂਨੀਵਰਸਿਟੀ ਤੋਂ ਪੱਤਰਕਾਰਤਾ ਵਿੱਚ ਮਾਸਟਰਜ਼ ਦੀ ਪੜ੍ਹਾਈ ਕਰ ਚੁੱਕੇ ਹਨ।ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਪਾਕਿ ਵਿੱਚ ਘੱਟ ਗਿਣਤੀ ਉੱਤੇ ਵਧਦੇ ਅੱਤਿਆਚਾਰ ਅਤੇ ਦਹਿਸਤਗਰਦੀ ਦੇ ਮਾਹੌਲ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ।

Unusual
pakistan
Death
Murder
Sikhs

International