ਅਮਰੀਕਾ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਦਾ ਨਿਰਮਾਣ ਸ਼ੁਰੂ

ਵਾਸ਼ਿੰਗਟਨ 2 ਮਾਰਚ (ਏਜੰਸੀਆਂ) ਅਮਰੀਕਾ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਰੋਕ ਨਾਮਕ ਏਅਰ ਕਰਾਫ਼ਟ ਸੈਟੇਲਾਈਟ ਨੂੰ ਅੰਤਰਿਕਸ਼ ਵਿੱਚ ਸਥਾਪਤ ਕਰਨ ਦੇ ਲਈ ਹਵਾਈ ਪੈਡ ਦੀ ਤਰਾਂ ਕੰਮ ਕਰੇਗਾ।ਮਾਈਕੋਰਸੋਫਟ ਦੇ ਸਥਾਪਕ ਪੋਲ ਏਲਨ ਦੀ ਕੰਪਨੀ ਇਸ ਦਾ ਡਿਜ਼ਾਈਨ ਤਿਆਰ ਕਰ ਰਹੀ ਹੈ।ਏਲਨ ਦੀ ਯੋਜਨਾ ਸੈਟੇਲਾਈਟ ਦੇ ਨਾਲ ਇਨਸਾਨਾਂ ਨੂੰ ਵੀ ਸਪੇਸ ਵਿੱਚ ਭੇਜਣਾ ਹੈ। ਕੰਪਨੀ ਦੇ ਅਨੁਸਾਰ ਜਹਾਜ਼ 2016 ਵਿੱਚ ਬਣ ਕੇ ਤਿਆਰ ਹੋ ਜਾਵੇਗਾ।ਪਰ ਇਸ ਦੀ ਉਡਾਣ 2018 ਵਿੱਚ ਹੋ ਪਾਵੇਗੀ। ਇਕਨਿਊਜ਼ ਚੈਨਲ ਨੇ ਪਹਿਲੀ ਵਾਰ ਇਸ ਜਹਾਜ਼ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਕਿ ਹੈ ਖ਼ਾਸ....ਇਸ ਜਹਾਜ਼ ਦਾ ਭਾਰ 544,311 ਕਿੱਲੋਗਰਾਮ ਹੈ।ਇਸ ਜਹਾਜ਼ ਵਿੱਚ ਧਰਤੀ ਤੋਂ 30 ਹਜ਼ਾਰ ਫੁੱਟ ਦੀ ਉਚਾਈ ਤੋਂ ਇਸ ਤੋਂ ਰਾਕਟ ਵੀ ਲਾਂਚ ਕੀਤਾ ਜਾ ਸਕਦਾ ਹੈ।ਇਸ ਜਹਾਜ਼ ਦੇ ਨਿਰਮਾਣ ਉੱਤੇ ਕਿੰਨਾ ਖਰਚਾ ਆਵੇਗਾ ਇਸ ਵਾਰ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ।

International