ਨਨਕਾਣਾ ਸਾਹਿਬ ਘਟਨਾ ਦਾ ਮੁੱਖ ਦੋਸ਼ੀ ਇਮਰਾਨ ਚਿੱਸਤੀ ਸਾਥੀਆਂ ਸਮੇਤ ਪਾਕਿ ਪੁਲਸ ਵੱਲੋਂ ਗ੍ਰਿਫ਼ਤਾਰ

ਲਾਹੌਰ ਪੁਲਸ ਕਮਿਸ਼ਨਰ ਸਮੇਤ ਉਚ ਪੁਲਸ ਅਧਿਕਾਰੀਆਂ ਦੀ ਸਿੱਖ ਆਗੂਆ ਨਾਲ ਮੀਟਿੰਗ,ਗੁਰਦਆਰਿਆਂ ਦੀ ਸੁਰੱਖਿਆ ਦਾ ਲਿਆ ਜਾਇਜ਼ਾ

ਨਨਕਾਣਾ ਸਾਹਿਬ (ਪਾਕਿਸਤਾਨ )-ਸਰਬਜੀਤ ਸਿੰਘ ਬਨੂੜ-  ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਿੱਖ ਮੁਸਲਿਮ ਫ਼ਸਾਦ ਕਰਵਾਉਣ ਦੇ ਮਕਸਦ ਨਾਲ ਕੀਤੀ ਪੱਥਰਬਾਜੀ ਦੇ ਮੁੱਖ ਮੁਲਜ਼ਮ ਇਮਰਾਨ ਚਿੱਸਤੀ ਤੇ ਉਸ ਦੇ ਸਾਥੀਆਂ ਨੂੰ ਵੱਖ ਵੱਖ ਧਾਰਾਵਾਂ ਤਹਿਤ ਪੰਜਾਬ ਪੁਲਸ ਨੇ ਗ੍ਰਿਫਤਾਰ ਕੀਤਾ ਗਿਆ। ਲਾਹੌਰ ਪੁਲਸ ਕਮਿਸ਼ਨਰ ਸਮੇਤ ਉਚ ਪੁਲਸ ਅਧਿਕਾਰੀਆਂ ਨੇ ਸਿੱਖ ਆਗੂਆ ਨਾਲ ਮਿਲਕੇ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲਿਆ ਗਿਆ। ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਬੀਤੇ ਦਿਨੀਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਪੱਥਰਬਾਜੀ , ਨਾਅਰੇਬਾਜੀ ਤੇ ਗ਼ੈਰ ਕਾਨੂੰਨੀ ਭਾਸਣ ਕਰਨ ਤੇ ਜੋਸ਼ ਵਿੱਚ ਆ ਕੇ ਨਨਕਾਣਾ ਸਾਹਿਬ ਦਾ ਨਾਮ ਬਦਲਣ ਤੇ ਸਿੱਖਾਂ ਨੂੰ ਮੁਲਕ ਵਿੱਚ ਹੀ ਧਮਕੀਆਂ ਦੇਣ ਬਦਲੇ ਗ੍ਰਿਫਤਾਰ ਕਰਕੇ ਨਨਕਾਣਾ ਸਾਹਿਬ ਪੁਲਸ ਥਾਣੇ ਵਿੱਚ ਐਫ ਆਰ ਆਈ ਨੰਬਰ 6/2020  ਧਾਰਾ 2951/ 290/ 291/ 341/ 506/ 148/ 149, 6 ਅਧੀਨ ਕੇਸ ਦਰਜ ਕੀਤਾ ਗਿਆ ਹੈ।

ਪੱਥਰਬਾਜੀ ਦੀ ਘਟਨਾ ਹੋਣ ਤੇ ਤੁਰੰਤਬਾਦ ਹੀ ਸੋਸਿਲ ਮੀਡੀਐ ਤੇ ਚੱਲੀ ਵੀਡਿਓ ਨੇ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੇ ਹਿਰਦੇ ਵਾਲੂਧਰ ਕੇ ਰੱਖ ਦਿੱਤੇ। ਸਮੁੱਚੀ ਸਿੱਖ ਕੋਮ ਵੱਲੋਂ ਸ਼ਾਂਤੀ ਦਾ ਪੈਗ਼ਾਮ ਦਿੰਦੇ ਹੋਏ ਪਾਕਿਸਤਾਨ ਸਰਕਾਰ ਦੇ ਸਹਿਯੋਗ ਨਾਲ ਚੱਲੀ ਇਸ ਵੀਡਿਓ ਦਾ ਸੱਚ ਵੀ ਸਾਹਮਣੇ ਆ ਗਿਆ ਜਿਸ ਨਾਲ ਵਿਦੇਸ਼ੀ ਸ਼ਿੱਖਾਂ ਤੇ ਸਥਾਨਕ ਸਿੱਖ ਆਗੂਆਂ ਦੀ ਸਮਝਦਾਰੀ ਨਾਲ ਘਰੇਲੂ ਮਸਲੇ ਨੂੰ ਫਿਰਕੂ ਰੰਗਤ ਦੇਣ ਵਾਲ਼ਿਆਂ ਦੇ ਸੁਪਨਿਆਂ ਨੂੰ ਚੱਕਨਾਚੁਰ ਕਰ ਅਸਲ ਦੋਸ਼ੀਆਂ ਨੂੰ ਫੜ ਲਿਆ ਗਿਆ ਤੇ ਪਾਕਿਸਤਾਨ ਸਰਕਾਰ ਦੇ ਮੰਤਰੀ, ਸਿਵਲ ਤੇ ਪੁਲਸ ਦੇ ਉੱਚ ਅਹੁਦੇਦਾਰਾਂ , ਧਾਰਮਿਕ ਆਗੂਆਂ ਵੱਲੋਂ ਸਿੱਖ ਕੋਮ ਨਾਲ ਖੜਨ ਦਾ ਐਲਾਨ ਕਰਦੇ ਹੋਏ ਜਨਮ ਅਸਥਾਨ ਵਿਖੇ ਨਕਮਸਤਕ ਕੀਤਾ ਗਿਆ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਦਸਮ ਪਾਤਿਸਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਵਿਖੇ ਚੱਲੇ ਸਮਾਗਮਾਂ ਵਿੱਚ ਧਾਰਮਿਕ ਆਗੂਆਂ ਵੱਲੋਂ ਸ਼ਿਰਕਤ ਕਰ ਪੱਥਰਬਾਜੀ ਸ਼ਰਾਰਤੀ ਅਨਸਰਾਂ ਨੂੰ ਨਕਾਰ ਕੇ ਸਿੱਖ ਕੋਮ ਨਾਲ ਹਰ ਸਮੇ ਖੜਨ ਦਾ ਐਲਾਨ ਕੀਤਾ ਗਿਆ।

ਲਾਹੌਰ ਦੇ ਪੁਲਸ ਕਮਿਸ਼ਨਰ ਸਮੇਤ ਪੁਲਸ ਦੇ ਉਚਅਧਿਕਾਰੀਆਂ ਨੇ ਪੰਜਾਬੀ ਸੰਗਤ ਦੇਚੇਅਰਮੈਨ ਸ ਗੋਪਾਲ ਸਿੰਘ ਚਾਵਲਾ ਨਾਲ ਮਿਲਕੇ ਗੁਰਦਵਾਰਾ ਜਨਮ ਅਸਥਾਨ ਵਿੱਚ ਨਕਮਸਤਕ ਹੋ ਕੇ ਸਿੱਖਾਂ ਦੀ ਪੂਰਨ ਸੁਰੱਖਿਆ ਦਾ ਭਰੋਸਾ ਦੇ ਕੇ ਦੋਸੀਆ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ। ਬਰਤਾਨੀਆ ਤੋਂ ਸਿੱਖ ਮੁਸਲਿਮ ਫਰੈਡਸਿੱਪ ਐਸੋਸੀਸੇਸਨ ਦੇ ਕਨਵੀਨਰ ਸਰਬਜੀਤ ਸਿੰਘ ਨੇ ਕਿਹਾ ਕਿ ਨਨਕਾਣਾ ਸਾਹਿਬ ਦੀ ਘਟਨਾ ਨੇ ਸਿੱਖ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਸਨ ਪਰ ਇਸ ਘਟਨਾ ਤੋਂ ਬਾਅਦ ਸਮੂਹ ਸਿੱਖਾਂ ਦੇ ਦਬਾਅ ਤੇ ਮੁੱਖ ਦੋਸ਼ੀ ਇਮਰਾਨ ਚਿੱਸਤੀ ਤੇ ਉਸ ਦੇ ਅਨੇਕਾਂ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਸ ਸਰਬਜੀਤ ਸਿੰਘ ਨੇ ਕਿਹਾ ਕਿ ਭਾਵੇਂ ਕਿ ਨਨਕਾਣਾ ਸਾਹਿਬ ਦੀ ਘਟਨਾ ਨੂੰ ਨਿੱਜੀ ਰੰਜਿਸ ਤੋਂ ਬਾਅਦ ਭਾਰਤ ਦੇ ਵਿਕਾਉ ਮੀਡਿਏ ਨੇ ਫਿਰਕੂ ਰੰਗਤ ਦੇ ਦਿੱਤੀ ਗਈ ਪੰਰਤੂ ਭਾਰਤ ਵਿੱਚ ਹੀ ਬੀ ਜੇ ਪੀ, ਆਰ ਐਸ ਐਸ ਦੀਆ ਸਰਕਾਰਾਂ ਨੇ ਸਿੱਖਾ ਤੇ ਜ਼ੁਲਮਾਂ ਦੀ ਇੰਤਾਹ ਕਰ ਦਿੱਤੀ ਗਈ।

ਪੰਜਾਬ ਤੋਂ ਬਾਹਰ ਰਾਜਾ ਵਿੱਚ ਗੁਰਦਵਾਰੇ , ਸਿੱਖ ਦੇ ਘਰਾਂ ਨੂੰ ਜਬਰੀ ਢਾਹ ਦਿੱਤਾ ਗਿਆ ਅਨੇਕਾਂ ਸਿੱਖਾ ਤੇ ਨਗਰ ਕੀਰਤਨ ਸਮੇ ਝੂਠੇ ਪਰਚੇ ਦਰਜੇ ਕੀਤੇ ਗਏ ਤੇ ਭਾਰਤ ਦੀ ਸਰਕਾਰ ਵੱਲੋਂ ਘੱਟ ਗਿਣਤੀਆਂ ਕੋਮਾ ਨੂੰ ਲਗਾਤਾਰ ਨਿਸ਼ਾਨੇ ਬਣਾ ਨਸਲਕੁਸੀ ਕਰ ਰਹੀ ਹੈ।ਉਨਾ ਕਿਹਾ ਕਿ  ਭਾਰਤ ਦੇ ਦਿੱਲੀ ਦੇ ਸਿੱਖ ਆਗੂਆ ਤੇ ਬੀ ਜੇ ਪੀ ਦੇ ਐਮ ਐਲ ਏ ਮਨਜਿੰਦਰ ਸਿਰਸਾ ਵੱਲੋਂ ਇਸ ਘਟਨਾ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਪੰਰਤੂ ਸਿੱਖ ਆਗੂਆ ਦੀ ਸੁਹਿਰਦ ਸੋਚ ਤੇ ਪਾਕਿ ਸਰਕਾਰ ਦਾ ਸਿੱਖਾਂ ਨਾਲ ਪਿਆਰ ਤੇ ਕਰਤਾਰਪੁਰ ਸ਼ਾਂਤੀ ਦੇ ਲਾਂਘੇ ਨੇ ਸਿੱਖ ਮੁਸਲਿਮ ਦੋਸਤੀ ਨੂੰ ਕਾਇਮ ਰੱਖਿਆ ਗਿਆ।

ਸਾਂਈ ਮੀਆਂ ਮੀਰ ਦੇ ਗੱਦੀ ਨਸ਼ੀਨ ਅਲੀ ਕਾਦਰੀ ਦੀ ਅਗਵਾਈ 'ਚ ਮੁਸਲਿਮ ਧਾਰਮਿਕ ਆਗੂ ਨਨਕਾਣਾ ਸਾਹਿਬ ਪੁੱਜੇ

ਅੰਮ੍ਰਿਤਸਰ 6 ਜਨਵਰੀ (ਹਰਕੀਰਤ): ਗੁਰਦਵਾਰਾ  ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਨਾਲ ਇਕਜੁਟਤਾ ਦਾ ਇਜ਼ਹਾਰ ਕਰਨ ਲਈ ਪਾਕਿਸਤਾਨ ਦੀਆਂ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪੁਜ ਰਹੇ ਹਨ। ਬੀਤੇ ਕੱਲ੍ਹ ਦਰਬਾਰ ਸਾਈ ਮੀਆ ਮੀਰ ਦੇ ਗੱਦੀ ਨਸ਼ੀਨ ਸਾਈ ਅਲੀ ਰਜ਼ਾ ਕਾਦਰੀ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਮੁਸਲਿਮ ਧਾਰਮਿਕ ਆਗੂ ਗੁਰਦਵਾਰਾ ਜਨਮ ਅਸਥਾਨ ਪੁੱਜੇ। ਇਹਨਾਂ ਆਗੂਆਂ ਨੇ ਗੁਰਦਵਾਰਾ ਜਨਮ ਅਸਥਾਨ ਵਿਖੇ ਫੁੱਲ ਭੇਟ ਕਰਕੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ।

ਸਾਈ ਅਲੀ ਰਜ਼ਾ ਕਾਦਰੀ ਨੇ 3 ਜਨਵਰੀ ਦੀਆਂ ਘਟਨਾਵਾਂ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਕੋਈ ਵੀ ਸੱਚਾ ਮੁਸਲਮਾਨ ਅਜਿਹੀ ਗਲ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਇਸ ਘਟਨਾ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਸਿੱਖ ਮੁਸਲਿਮ ਦੋਸਤੀ ਇਤਿਹਾਸ ਵਿਚ ਇਕ ਬਹੁਤ ਵੱਡਾ ਮੁਕਾਮ ਰੱਖਦੀ ਹੈ ਪਰ ਕੁਝ ਸ਼ਰਾਰਤੀ ਲੋਕ ਇਸ ਪਾਕ ਪਵਿਤਰ ਦੋਸਤੀ ਦੇ ਰਿਸ਼ਤੇ ਨੂੰ ਤਾਰ ਤਾਰ ਕਰਨਾ ਚਾਹੁੰਦੇ ਹਨ। ਉਹਨਾਂ ਨਨਕਾਣਾ ਸਾਹਿਬ ਦੇ ਸਿੱਖ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਦੁੱਖ ਦੀ ਘੜੀ ਵਿਚ ਪਾਕਿਸਤਾਨ ਹੀ ਨਹੀਂ ਦੁਨੀਆ ਭਰ ਦੇ ਮੁਸਲਮਾਨ ਸਿੱਖਾਂ ਨਾਲ ਖੜੇ ਹਨ।

Unusual
pakistan
Sikhs
Nankana Sahib

International