ਪੁਲਵਾਮਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਐਨਕਾਊਂਟਰ ਜਾਰੀ, ਦੋ ਅੱਤਵਾਦੀ ਹੋਏ ਢੇਰ

ਜੰਮੂ 12 ਜਨਵਰੀ (ਏਜੰਸੀਆਂ) : ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਐਨਕਾਊਂਟਰ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ ਹੈ। ਫ਼ਿਲਹਾਲ ਦੋਵੇਂ ਪਾਸਿਓਂ ਗੋਲ਼ੀਆਂ ਚੱਲ ਰਹੀਆਂ ਹਨ। ਤ੍ਰਾਲ 'ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ ਸੀ, ਜਿਸ ਤੋਂ ਬਾਅਦ ਅੱਤਵਾਦੀਆਂ ਨੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਇਲਾਕੇ 'ਚ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਪੱਕੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰ ਦਿੱਤੀ ਸੀ। ਇਸ ਮਾਮਲੇ 'ਚ ਫਿਲਹਾਲ ਜ਼ਿਆਦਾ ਜਾਣਕਾਰੀ ਮਿਲੀ ਸਕੀ ਹੈ।

ਦੱਸ ਦੇਈਏ ਕਿ ਸ਼ਨਿਚਰਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਹਿਜ਼ਬੁੱਲ ਮੁਜ਼ਾਹਦੀਨ ਤੇ ਲਸ਼ਕਰ-ਏ-ਤਾਇਬਾ ਦੇ ਦੋ ਅੱਤਵਾਦੀਆਂ ਨੂੰ ਸੁਰੱਖਿਆ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੇ ਨਾਲ ਹੀ ਸ੍ਰੀਨਗਰ ਕੌਮਾਂਤਰੀ ਹਵਾਈ ਅੱਡੇ 'ਤੇ ਤਾਇਨਾਤ ਪੁਲਿਸ ਸੁਪਰਡੈਂਟ (ਡੀਐੱਸਪੀ) ਦੇਵਿੰਦਰ ਸਿੰਘ ਨੂੰ ਕੁਲਗਾਮ ਜ਼ਿਲ੍ਹੇ ਦੇ ਵਾਨਪੋਹ 'ਚ ਹਿਜ਼ਬੁੱਲ ਅੱਤਵਾਦੀ ਨਵੀਦ ਬਾਬੂ ਤੇ ਆਸਿਫ ਰਾਥਰ ਨਾਲ ਫੜਿਆ ਗਿਆ ਸੀ। ਸੁਰੱਖਿਆ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਏਕੇ-47, ਦੋ ਪਿਸਤੌਲ ਤੇ ਕੁਝ ਹੱਥਗੋਲ਼ੇ ਵੀ ਬਰਾਮਦ ਕੀਤੇ ਸਨ।ਦੇਵਿੰਦਰ ਸਿੰਘ ਨੂੰ ਪਿਛਲੇ ਸਾਲ ਹੀ 15 ਅਗਸਤ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਦਿੱਤਾ ਗਿਆ ਸੀ।

ਉਹ ਜੰਮੂ-ਕਸ਼ਮੀਰ ਪੁਲਿਸ ਦੇ ਐਂਟੀ ਹਾਈਜੈਕਿੰਗ ਸਕੁਆਇਡ 'ਚ ਸ਼ਾਮਲ ਸਨ। ਇਸ ਤੋਂ ਪਹਿਲਾਂ 2001 'ਚ ਸੰਸਦ 'ਤੇ ਹਮਲੇ ਤੋਂ ਬਾਅਦ ਉਨ੍ਹਾਂ ਦਾ ਨਾਂ ਚਰਚਾ 'ਚ ਆਇਆ ਸੀ। ਉਦੋਂ ਉਹ ਇੰਸਪੈਕਟਰ ਦੇ ਰੂਪ 'ਚ ਸਪੈਸ਼ਲ ਆਪ੍ਰੇਸ਼ਨ ਗਰੁੱਪ ਦਾ ਹਿੱਸਾ ਸਨ ਤੇ ਐਂਟੀ ਟੈਰਰ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਪ੍ਰਮੋਟ ਕਰ ਕੇ ਡੀਐੱਸਪੀ ਬਣਾਇਆ ਗਿਆ। ਹਾਲਾਂਕਿ, ਵਸੂਲੀ ਦਾ ਦੋਸ਼ ਲੱਗਣ ਤੋਂ ਬਾਅਦ ਦੇਵਿੰਦਰ ਸਿੰਘ ਨੂੰ ਐੱਸਓਜੀ ਤੋਂ ਹਟਾ ਦਿੱਤਾ ਗਿਆ ਸੀ। ਕੁਝ ਸਮੇਂ ਲਈ ਉਹ ਮੁਅੱਤਲ ਵੀ ਰਹੇ ਤੇ ਫਿਰ ਸ੍ਰੀਨਗਰ ਪੀਸੀਆਰ 'ਚ ਤਾਇਨਾਤੀ ਮਿਲੀ।

Unusual
Kashmir
Indian Army
Terror

International