ਦਰਬਾਰ ਸਾਹਿਬ ਆਉਂਦੇ ਸ਼ਰਧਾਲੂਆਂ ਨੂੰ ਹਰੀਕੇ ਪੱਤਣ ਲਿਆ ਕੇ ਮੱਛੀ ਖੁਆਵਾਂਗੇ : ਹਰਮਿੰਦਰ ਗਿੱਲ

ਸਿੱਖਾਂ ਵਿਚ ਭਾਰੀ ਰੋਸ ਤੋਂ ਬਾਅਦ ਮੰਗੀ ਮੁਆਫ਼ੀ

ਪੱਟੀ, 12 ਜਨਵਰੀ (ਬਲਦੇਵ ਸਿੰਘ ਸੰਧੂ)-  ਪੱਟੀ ਦੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋ ਸੱਤਾ ਦੇ ਨਸ਼ੇ ਚ ਚੂਰ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤੁਲਣਾ ਹਰੀਕੇ ਪੱਤਣ ਨਾਲ ਕਰ ਦਿੱਤੀ ਇਸ ਵਿਵਾਦਿਕ ਬਿਆਨ ਦੀ ਵੀਡਿਉ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਨਾਲ ਸਿੱਖ ਸੰਗਤਾ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਹਲਕਾ ਵਿਧਾਇਕ ਦੇ ਬਿਆਨ ਨਾਲ ਸਿੱਖ ਤੇ ਸਿੱਖੀ ਸਿਧਾਂਤਾ ਤੇ ਡੂੰਘੀ ਸੱਟ ਮਾਰੀ ਤੇ ਧਾਰਮਿਕ ਗਲਿਆਰਿਆ ਚ ਨਵੀ ਚਰਚਾ ਛੇੜ ਦਿੱਤੀ ਹੈ।

ਸ੍ਰੀ ਹਰਿਮੰਦਰ ਸਾਹਿਬ ਆ ਰਹੇ ਸਰਧਾਲੂਆ ਨੂੰ ਹਰੀਕੇ ਮੱਛੀ ਖਾਣ ਵਾਸਤੇ ਕਿਉ ਕਿਹਾ  ਜਾ ਰਿਹਾ ਹੈ। ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋ ਵਿਵਾਦਿਕ ਬਿਆਨ ਦਿੱਤਾ ਗਿਆ ਸੀ। ਕਿ ਜਿਹੜੇ ਇੱਕ ਲੱਖ ਸਰਧਾਲੂ ਹਰ ਰੋਜ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਮ੍ਰਿਤਸਰ ਵਿਖੇ ਗੁਰੂ ਘਰ ਚ ਨਤਮਸਤਕ ਹੋਣ ਵਾਸਤੇ ਆਉਦੇ ਹਨ ਉਹਨਾ ਦਾ ਮੂੰਹ ਹਰੀਕੇ ਪੱਤਨ ਦੀ ਵੱਲ ਮੋੜਿਆ ਜਾਵੇਗਾ ਤਾ ਕਿ ਸਰਧਾਲੂ ਹਰੀਕੇ ਠਹਿਰ ਕੇ ਉਥੇ ਮੱਛੀਆ ਖਾਇਆ ਕਰਨਗੇ ਜਿਸ ਨਾਲ ਦੁਨੀਆ ਉੱਤਰੀ ਭਾਰਤ ਦੀ ਪ੍ਰਸਿੱਧ ਝੀਲ ਜਿਥੇ ਸੈਰ ਸਪਾਟੇ ਵਾਸਤੇ ਹੋਰ ਵਿਕਸਿਕ ਹੋਵੇਗੀ ਉਥੇ ਹਰੀਕੇ ਵਾਸੀਆ ਦੇ ਕਾਰੋਬਾਰ ਚ ਕਾਫੀ ਵਾਧਾ ਹੋਵੇਗਾ। ਹਲਕਾ ਵਿਧਾਇਕ ਵੱਲੋ ਸ੍ਰੀ ਹਰਿਮੰਦਰ ਸਾਹਿਬ ਦੀ ਤੁਲਣਾ ਹਰੀਕੇ ਪੱਤਣ ਨਾਲ ਕਰਨ ਵਰਗੇ ਦਿੱਤੇ ਬਿਆਨ ਨਾਲ ਸਿੱਖਾਂ ਦੇ ਹਿਰਦਿਆ ਨੂੰ ਜਿਥੇ ਡੂੰਘੀ ਸੱਟ ਵੱਜੀ ਹੈ ਉਥੇ ਗੁਰਸਿੱਖ ਹਲਕਾ ਵਿਧਾਇਕ ਨੂੰ ਇਹੋ ਜਿਹੇ ਬਿਆਨ ਸ਼ੋਭਾ ਨਹੀ ਦਿੰਦੇ।

ਜਿਕਰਯੋਗ ਹੈ ਕਿ ਹਲਕਾ ਵਿਧਾਇਕ ਖੁਦ ਗੁਰਸਿੱਖ ਹਨ ਤੇ ਗੁਰਸਿੱਖ ਪਰਿਵਾਰ ਨਾਲ ਸਬੰਧਤ ਹੋਣ ਦੇ ਨਾਲ ਨਾਲ ਸਾਬਕਾ ਜਥੇਦਾਰ ਗਿਆਨੀ ਦਲੀਪ ਸਿੰਘ ਜੀ ਸਾਬਕਾ ਜਥੇਦਾਰ ਦੇ ਪੁੱਤਰ ਵੀ ਹਨ ਜਿਹੜੇ ਗਿਆਨੀ ਜੀ ਦੀਵਾਨ ਹਾਲ ਗੁ ਮੰਜੀ ਸਾਹਿਬ ਤੋ ਗੁਰਬਾਣੀ ਦੀ ਕਥਾ ਵਿਚਾਰ ਕਰਦੇ ਰਹੇ ਹਨ। ਕੀ ਕਹਿੰਦੇ ਹਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਮੈਬਰ ਖੁਸਵਿੰਦਰ ਸਿੰਘ ਭਾਟੀਆ। ਜਦੋ ਵਿਵਾਦਿਕ ਬਿਆਨ ਸਬੰਧੀ ਖੁਸਵਿੰਦਰ ਸਿੰਘ ਭਾਟੀਆ ਪਾਸੋ ਫੋਨ ਤੇ ਉਹਨਾ ਤੋ ਇਸ ਮਾਮਲੇ ਸਬੰਧੀ ਜਾਣਕਾਰੀ ਲਈ ਗਈ ਤਾ ਉਹਨਾ ਕਿਹਾ ਕਿ ਹਲਕਾ ਵਿਧਾਇਕ ਇੱਕ ਗੁਰਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਤੇ ਸਾਬਕਾ ਜਥੇਦਾਰ ਗਿਆਨੀ ਦਲੀਪ ਸਿੰਘ ਦੇ ਪੁੱਤਰ ਹਨ ਜਿਹੜੇ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਤੋ ਗੁਰਬਾਣੀ ਦੀ ਕਥਾ ਵਿਚਾਰ ਕਰਿਆ ਕਰਦੇ ਸਨ ਹਲਕਾ ਵਿਧਾਇਕ ਜਿਥੇ ਖੁਦ ਗੁਰ ਸਿੱਖ ਹਨ ਉਥੇ ਇੱਕ ਜੁੰਮੇਵਾਰ ਅਹੁਦੇਦਾਰ ਹਨ ਜਿੰਨਾ ਨੂੰ ਇਹੋ ਜਿਹਾ ਬਿਆਨ ਸ਼ੋਭਾ ਨਹੀ ਦਿੰਦਾ ਕਿਉਕਿ ਕੋਈ ਆਦਮੀ ਅਜਿਹਾ ਬੋਲਣ ਦੀ ਗਲਤੀ ਕਰੇ ਤਾ ਉਸਦੀ ਗਲਤੀ ਅਣਜਾਣੀ ਹੋ ਸਕਦੀ ਹੈ ਪਰ ਇੱਕ ਜੁੰਮੇਵਾਰ ਤੇ ਗੁਰਸਿੱਖ ਹਲਕਾ ਵਿਧਾਇਕ ਅਜਿਹੇ ਬਿਆਨ ਦੇਵੇ ਇਹ ਜਾਣਬੁਝ ਕੇ ਕੀਤੀ ਗਈ ਗਲਤੀ ਹੈ।

ਕੀ ਕਹਿੰਦੇ ਹਨ ਸ੍ਰੋਮਣੀ ਅਕਾਲੀ ਦਲ ਬਾਦਲ ਸੀਨੀਅਰ ਬੁਲਾਰੇ ਬੀਬੀ ਜਗੀਰ ਕੌਰ ਜੀ। ਜਦੋ ਇਸ ਮਾਮਲੇ ਸਬੰਧੀ ਬੀਬੀ ਜਗੀਰ ਕੌਰ ਜੀ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾ ਉਹਨਾ ਕਿਹਾ ਕਿ ਇਹਨਾ ਲੋਕਾਂ ਦੀਆ ਮਾਨਸਿਕਤਾ ਕਿਹੋ ਜਿਹੇ ਆ ਸਰਧਾਲੂ ਹਰਿਮੰਦਰ ਸਾਹਿਬ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਉਦੇ ਸ਼ਬਦ ਗੁਰੂ ਨਾਲ ਜੁੜਨ ਵਾਸਤੇ ਆਉਦੇ ਆ ਇਹ ਲੋਕ ਗੁਰੂ ਵਾਲੇ ਪਾਸਿਉ ਮੋੜ ਕੇ ਮੀਟ ਮੱਛੀਆ ਵਾਲੇ ਪਾਸੇ ਜੋੜਨਾ ਚਾਹੁੰਦੇ ਆ ਉਹਨਾ ਕਿਹਾ ਕਿ ਇਹਨਾ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਜਿਹੜੇ ਲੋਕ ਹਰੀਕੇ ਝੀਲ ਵਿਖੇ ਆਉਣ ਉਹ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਜਰੂਰ ਕਰਨ ਤਾ ਕਿ ਉਥੇ ਸਰੋਵਰ ਚ ਇਸਨਾਨ ਕਰਕੇ ਸ਼ਬਦ ਗੁਰੂ ਨਾਲ ਜੁੜ ਕੇ ਆਪਣਾ ਜੀਵਨ ਸੁਵਾਰ ਸਕਣ ਜੇਕਰ ਉਹਨਾ ਮੱਛੀਆ ਖਾਣੀਆ ਹੋਣ ਤਾ ਉਹ ਸਿਧੇ ਹਰੀਕੇ ਵਿਖੇ ਜਾ ਕੇ ਖਾ ਸਕਦੇ ਆ। ਜੇਕਰ ਇਹਨਾ ਹਰੀਕੇ ਝੀਲ ਨੂੰ ਵਿਕਸਿਕ ਕਰਨਾ ਹੈ ਉਹ ਵੀ ਕਈ ਤਰੀਕੇ ਆ ਕਿ ਸੰਗਤਾ ਨੂੰ ਗੁਰੂ ਘਰ ਨਾਲੋ ਤੋੜ ਕੇ ਫਿਰ ਵਿਕਸਿਤ ਕਰਨਾ ਬਹੁਤ ਮਾੜੀ ਗੱਲ ਹੈ।

ਕਾਂਗਰਸੀ ਵਿਧਾਇਕ ਗਿੱਲ ਨੇ ਮੰਗੀ ਮੁਆਫ਼ੀ

ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਵਿਵਾਦਿਤ ਬਿਆਨ ਦਿੱਤਾ ਹੈ। ਇਸ ਨਾਲ ਉਨ੍ਹਾਂ ਨੇ ਨਾ ਸਿਰਫ਼ ਆਪਣੇ ਲਈ, ਸਗੋਂ ਕਾਂਗਰਸ ਪਾਰਟੀ ਲਈ ਵੀ ਮੁਸੀਬਤ ਸਹੇੜ ਲਈ ਹੈ। ਦਰਅਸਲ, ਵਿਧਾਇਕ ਸਾਹਿਬ ਹਰੀਕੇ ਪੱਤਨ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਹ ਇੰਨੇ ਜ਼ਿਆਦਾ ਭਾਵੁਕ ਹੋ ਗਏ ਕਿ ਉਨ੍ਹਾਂ ਅਜਿਹਾ ਬਿਆਨ ਦੇ ਦਿੱਤਾ ਜਿਸ ਕਾਰਨ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਗਿੱਲ ਆਪਣੇ ਸੰਬੋਧਨ ਵਿਚ ਆਖ ਰਹੇ ਹਨ ਕਿ ਜਿਹੜਾ ਇਕ ਲੱਖ ਸ਼ਰਥਾਲੂ ਹਰਿਮੰਦਰ ਸਾਹਿਬ ਆਉਂਦਾ ਹੈ, ਅਸੀਂ ਉਸ ਦਾ ਮੂੰਹ ਮੋੜ ਕੇ ਹਰੀਕੇ ਲੈ ਕੇ ਆਵਾਂਗੇ। ਉਹ ਇਥੇ ਆਉਣ ਤੇ ਤੁਹਾਡੀ ਮੱਛੀ ਵੀ ਖਾਣ ਤੇ ਹੋਰ ਕਾਰੋਬਾਰ ਵੀ ਕਰਨ। ਹਾਲਾਂਕਿ ਬਾਅਦ ਵਿਚ ਹਰਮਿੰਦਰ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗ ਲਈ ਹੈ।

Unusual
Sikhs
Golden Temple

International