ਵਿੱਤ ਮੰਤਰੀ ਨੇ ਆਰਥਿਕ ਸਰਵੇਖਣ ਕੀਤਾ ਪੇਸ਼

ਅੱਜ ਹੋਵੇਗਾ ਆਮ ਬਜਟ ਪੇਸ਼

ਨਵੀਂ ਦਿੱਲੀ, 31 ਜਨਵਰੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਸੰਸਦ ‘ਚ ਆਰਥਿਕ ਸਰਵੇਖਣ ਪੇਸ਼ ਕੀਤਾ। ਸਰਵੇਖਣ ਦਾ ਅਨੁਮਾਨ ਹੈ ਕਿ ਆਉਣ ਵਾਲੇ ਵਿੱਤੀ ਸਾਲ (2020-21) ‘ਚ ਜੀਡੀਪੀ ਵਾਧਾ 6-6.5% ਹੋ ਸਕਦਾ ਹੈ। ਮੌਜੂਦਾ ਵਿੱਤੀ ਸਾਲ 2019-21 ਵਿੱਚ ਜੀਡੀਪੀ ਵਿਕਾਸ ਦਰ 5% ਰਹਿਣ ਦਾ ਅਨੁਮਾਨ ਹੈ। ਹਾਲਾਂਕਿ, ਸੀਐਸਓ ਨੇ ਹਾਲ ਹੀ ‘ਚ 5% ਦਾ ਅੰਦਾਜ਼ਾ ਜਾਰੀ ਕੀਤਾ ਸੀ। ਸਰਵੇਖਣ ਅੰਦਾਜ਼ਾ-ਆਉਣ ਵਾਲੇ ਵਿੱਤੀ ਸਾਲ 2020-21 ਵਿੱਚ ਜੀਡੀਪੀ ਵਾਧਾ 6-6.5% ਹੋ ਸਕਦਾ ਹੈ।

ਸਰਵੇਖਣ ‘ਚ ਕਿਹਾ ਗਿਆ ਹੈ ਕਿ ਵਿਕਾਸ ਨੂੰ ਵਧਾਉਣ ਲਈ ਵਿੱਤੀ ਘਾਟੇ ਦੇ ਟੀਚੇ ਨੂੰ ਵਾਪਸ ਲੈਣਾ ਪੈ ਸਕਦਾ ਹੈ। ਭਾਰਤ ਵਿਸ਼ਵ ਵਿਆਪੀ ਵਾਧੇ ਦੀ ਕਮਜ਼ੋਰੀ ਤੋਂ ਵੀ ਪ੍ਰਭਾਵਿਤ ਹੋ ਰਿਹਾ ਹੈ। ਵਿੱਤੀ ਖੇਤਰ ਦੀਆਂ ਸਮੱਸਿਆਵਾਂ ਕਾਰਨ ਨਿਵੇਸ਼ ਦੀ ਘਾਟ ਕਾਰਨ ਮੌਜੂਦਾ ਵਿੱਤੀ ਵਰੇ ‘ਚ ਵਾਧਾ ਵੀ ਘਟਿਆ ਹੈ। ਆਰਥਿਕ ਸਰਵੇਖਣ ਦਰਸਾਉਂਦਾ ਹੈ ਕਿ ਪਿਛਲੇ ਸਾਲ ਆਰਥਿਕ ਮੋਰਚੇ ‘ਤੇ ਦੇਸ਼ ਦੀ ਹਾਲਤ ਕਿਵੇਂ ਸੀ। ਆਰਥਿਕ ਸਰਵੇਖਣ ਜ਼ਰੀਏ ਮੁੱਖ ਆਰਥਿਕ ਸਲਾਹਕਾਰ ਸਰਕਾਰ ਨੂੰ ਸੁਝਾਅ ਵੀ ਦਿੰਦੇ ਹਨ, ਤਾਂ ਜੋ ਆਰਥਿਕਤਾ ਦੇ ਉਦੇਸ਼ਾਂ ਨੂੰ ਹਾਸ਼ਲ ਕੀਤਾ ਜਾ ਸਕੇ। ਮੁੱਖ ਆਰਥਿਕ ਸਲਾਹਕਾਰ ਕਿ੍ਰਸ਼ਨਮੂਰਤੀ ਸੁਬਰਾਮਨੀਅਮ ਦਾ ਕਹਿਣਾ ਹੈ ਕਿ ਉਨਾਂ ਦੀ ਟੀਮ ਨੇ ਸਖ਼ਤ ਮਿਹਨਤ ਕੀਤੀ ਤੇ ਇਸ ਵਾਰ ਸਿਰਫ 6 ਮਹੀਨਿਆਂ ‘ਚ ਆਰਥਿਕ ਸਰਵੇਖਣ ਤਿਆਰ ਕੀਤਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਨੀਵਾਰ ਨੂੰ ਆਮ ਬਜਟ ਪੇਸ਼ ਕਰਨਗੇ। ਬਜਟ ਸੈਸ਼ਨ ਵੀ ਅੱਜ ਤੋਂ ਸ਼ੁਰੂ ਹੋ ਗਿਆ ਹੈ। ਬਜਟ ਸੈਸ਼ਨ ਦਾ ਪਹਿਲਾ ਪੜਾਅ 11 ਫਰਵਰੀ ਤੱਕ ਚੱਲੇਗਾ। ਦੂਜਾ ਪੜਾਅ 2 ਮਾਰਚ ਤੋਂ 3 ਅਪ੍ਰੈਲ ਤੱਕ ਸ਼ੁਰੂ ਹੋਵੇਗਾ।

ਰਾਸ਼ਟਰਪਤੀ ਨੇ 5 ਖਰਬ ਦੀ ਆਰਥਿਕਤਾ ਦੇ ਮੋਦੀ ਵਾਅਦੇ ਦੀ ‘ਹਾਂ ’ਚ ਹਾਂ’ ਮਿਲਾਈ

ਨਵੀਂ ਦਿੱਲੀ, 31 ਜਨਵਰੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਬਜਟ ਸੈਸ਼ਨ ਦੇ ਪਹਿਲੇ ਦਿਨ ਕਿਹਾ ਕਿ ਸਰਕਾਰ ਦੀ ਅਰਥ ਵਿਵਸਥਾ ਨੂੰ 5 ਖਰਬ ਤੱਕ ਪਹੁੰਚਾਉਣ ਦਾ ਵਾਅਦਾ ਪੱਕਾ ਹੈ। ਇਸ ਲਈ, ਸਾਰੇ ਸਟੇਕਹੋਲਡਰਾਂ ਨਾਲ ਗੱਲ ਕਰਨ ਤੋਂ ਬਾਅਦ ਅਰਥ ਵਿਵਸਥਾ ਦੇ ਸਾਰੇ ਪੱਧਰਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੂਰੀ ਦੁਨੀਆ ਤੋਂ ਆ ਰਹੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਆਰਥਿਕਤਾ ਦੀ ਬੁਨਿਆਦ ਮਜ਼ਬੂਤ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ, ਸਾਡਾ ਵਿਦੇਸ਼ੀ ਮੁਦਰਾ ਭੰਡਾਰ 450 ਬਿਲੀਅਨ ਡਾਲਰ ਤੋਂ ਵੱਧ ਦੇ ਇਤਿਹਾਸਕ ਪੱਧਰ ‘ਤੇ ਹੈ। ਬੈਂਕਾਂ ਤੇ ਹੋਰ ਸੰਸਥਾਵਾਂ ਦੇ ਤਕਰੀਬਨ ਸਾਢੇ ਤਿੰਨ ਲੱਖ ਕਰੋੜ ਰੁਪਏ ਇਨਸੋਲਵੈਂਸੀ ਤੇ ਦਿਵਾਲੀਆ ਕੋਡ ਕਾਰਨ ਵੀ ਵਾਪਸ ਆ ਗਏ ਹਨ। ਕਾਰਪੋਰੇਟ ਟੈਕਸ ਦੀ ਕਟੌਤੀ ਤੇ ਲੇਬਰ ਕੋਡ ਨਾਲ ਜੁੜੇ ਕਾਨੂੰਨ ਦੇ ਲਾਗੂ ਹੋਣ ਨਾਲ ਭਾਰਤ ਵਿੱਚ ਵਪਾਰ ਹੋਰ ਸੌਖਾ ਹੋ ਜਾਵੇਗਾ।

ਕੋਵਿੰਦ ਨੇ ਕਿਹਾ, ਇੱਕ ਰਾਸ਼ਟਰ, ਇੱਕ ਟੈਕਸ ਯਾਨੀ ਜੀਐਸਟੀ ਨੇ ਤਕਨਾਲੋਜੀ ਦੇ ਜ਼ਰੀਏ ਦੇਸ਼ ਵਿੱਚ ਪਾਰਦਰਸ਼ੀ ਵਪਾਰ ਨੂੰ ਉਤਸ਼ਾਹਤ ਕੀਤਾ ਹੈ। ਜਦੋਂ ਕੋਈ ਜੀਐਸਟੀ ਨਹੀਂ ਸੀ, ਤਾਂ ਦੋ ਦਰਜਨ ਤੋਂ ਵੱਧ ਵੱਖ ਵੱਖ ਟੈਕਸ ਅਦਾ ਕਰਨੇ ਪੈਂਦੇ ਸਨ। ਹੁਣ ਟੈਕਸ ਦਾ ਜਾਲ ਖ਼ਤਮ ਹੋ ਗਿਆ ਹੈ, ਟੈਕਸ ਵੀ ਹੇਠਾਂ ਆ ਗਿਆ ਹੈ। ਮੇਰੀ ਸਰਕਾਰ ਭਾਰਤ ਦੀ ਆਰਥਿਕਤਾ ਲਈ 5 ਖਰਬ ਡਾਲਰ ਦੇ ਟੀਚੇ ‘ਤੇ ਪਹੁੰਚਣ ਲਈ ਵਚਨਬੱਧ ਹੈ। ਇਸ ਲਈ, ਸਾਰੇ ਸਟੇਕਹੋਲਡਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਰਥਿਕਤਾ ਦੇ ਸਾਰੇ ਪੱਧਰਾਂ ‘ਤੇ ਕੰਮ ਕੀਤਾ ਜਾ ਰਿਹਾ ਹੈ।“

Unusual
Nirmala Sitharaman
Finance Minister
Budget

International