ਬਾਦਲ ਸਾਬ੍ਹ! ਗੁਰੂ ਸਾਹਿਬ ਦੀ ਬੇਅਦਬੀ ਨੂੰ ਕੌਣ ਭੁੱਲ ਸਕਦਾ?

ਜਸਪਾਲ ਸਿੰਘ ਹੇਰਾਂ
ਪਹਿਰੇਦਾਰ, ਹੱਕ ਸੱਚ ਦਾ ਪਹਿਰੇਦਾਰ ਹੈ, ਇਸ ਲਈ ਝੂਠ ਵਿਰੁੱਧ ਹੋਕਾ ਦੇਣਾ, ਉਸਦਾ ਮੁੱਢਲਾ ਫ਼ਰਜ ਹੈ, ਜਿਸਦੀ ਪਾਲਣਾ ਉਹ ਹਰ ਸਮੇਂ ਕਰਦਾ ਰਹੇਗਾ। ਬੀਤੇ ਦਿਨ ਬਾਦਲਕਿਆਂ ਵੱਲੋਂ ਸੰਗਰੂਰ 'ਚ ਰੈਲੀ ਕੀਤੀ ਗਈ। ਭਾਵੇਂ ਕਿ ਕਹਿਣ ਨੂੰ ਤਾਂ ਇਹ ਰੈਲੀ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਤੇ ਅਕਾਲੀਆਂ ਨਾਲ ਹੋ ਰਹੇ ਧੱਕੇ ਵਿਰੁੱਧ ਸੀ। ਪ੍ਰੰਤੂ ਅਸਲ 'ਚ ਇਹ ਰੈਲੀ ਸਿਰਫ਼ ਤੇ ਸਿਰਫ਼ ਢੀਂਡਸਾ ਦੇ ਵੱਧਦੇ ਕੱਦ ਨੂੰ ਬੌਣਾ ਕਰਨ ਲਈ ਰੱਖੀ ਗਈ ਸੀ। ਢੀਂਡਸਿਆਂ ਵਿਰੁੱਧ ਭੜਾਸ ਕੱਢੂ, ਇਸ ਰੈਲੀ 'ਚ ਵੱਡੇ ਬਾਦਲ ਨੂੰ ਵੀ ਝੋਕਿਆ ਗਿਆ। ਉਨ੍ਹਾਂ ਨੇ ਆਪਣੇ ਭਾਸ਼ਣ 'ਚ ਢਂੀਡਸਾ ਦੇ ਨਾਲ-ਨਾਲ ਕਾਂਗਰਸ ਤੇ ਇਹ ਕਹਿੰਦਿਆਂ ਤਵੇ ਲਾਏ ਕਿ ਸਿੱਖਾਂ ਨਾਲ ਕਾਂਗਰਸ ਨੈ ਜੋ ਕੀਤਾ ਉਸਨੂੰ ਯਾਦ ਰੱਖਣਾ ਅਤੇ ਨਵੀਂ ਪੀੜ੍ਹੀ ਨੂੰ ਉਸਤੋਂ ਜਾਣੂ ਕਰਵਾਉਣਾ ਜ਼ਰੂਰੀ ਹੈ। ਇਸ ਰੈਲੀ 'ਚ ਇੱਕ ਮਤੇ ਰਾਂਹੀ ਕੈਪਟਨ ਵੱਲੋਂ ਪਵਿੱਤਰ ਪਾਵਨ ਗੁੱਟਕਾ ਸਾਹਿਬ ਦੀ ਖਾਧੀ ਝੂਠੀ ਸਹੁੰ ਦੀ ਨਿਖੇਧੀ ਕੀਤੀ ਗਈ ਅਤੇ ਕਿਹਾ ਕਿ  ਜਦੋਂ ਤੱਕ ਕੈਪਟਨ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਨਕੇਲ ਨਹੀਂ ਪਾ ਲੈਂਦਾ, ਉਦੋਂ ਤੱਕ ਕਰਦੇ ਰਹਾਂਗੇ। ਸੁਆਲ ਤਾਂ ਇਹ ਹੈ ਕਿ ਬੇਅਦਬੀ ਕਰਵਾਉਣ ਵਾਲੇ ਹੁਣ ਕਿਹੜੇ ਮੂੰਹ ਨਾਲ, ਬੇਅਦਬੀ ਦਾ ਮੁੱਦਾ ਚੁੱਕਦੇ ਹਨ। ਕਾਂਗਰਸ ਨੇ ਸਿੱਖਾਂ ਨਾਲ ਧੱਕੇਸ਼ਾਹੀ, ਜ਼ੋਰ-ਜ਼ੁਲਮ, ਬੇਇਨਸਾਫ਼ੀ ਕੀਤੀ। ਜਿਸਨੂੰ ਸਿੱਖ ਕਦੇ ਨਹੀਂ  ਭੁੱਲਣਗੇ।  ਬਾਦਲ ਨੂੰ ਕਾਂਗਰਸ ਦੀ ਸਿੱਖਾਂ ਨਾਲ ਜਿਆਦਤੀ ਤਾਂ ਹਰ ਸਮੇਂ ਯਾਦ ਕਹਿੰਦੀ ਹੈ। ਪ੍ਰੰਤੂ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਬੇਅਦਬੀ, ਬਹਿਬਲ ਕਲਾਂ ਗੋਲੀਕਾਂਡ ਕਿਉਂ ਭੁੱਲ ਜਾਂਦਾ ਹੈ?

ਬਾਦਲਕੇ, ਇਹ ਕਿਉਂ ਭੁੱਲਦੇ ਹਨ ਉਨ੍ਹਾਂ ਦੀ ਭਾਈਵਾਲ ਭਾਜਪਾ ਵੀ ਦਰਬਾਰ ਸਾਹਿਬ ਤੇ ਹਮਲੇ ਲਈ ਕਾਂਗਰਸ ਤੋਂ ਘੱਟ ਦੋਸ਼ੀ ਨਹੀਂ ਹੈ। ਬਾਦਲ ਕੇ, ਆਪਣੇ-ਆਪ ਨੂੰ ਪਾਰਸ ਕਿਉਂ ਸਮਝੀ ਬੇਠੇ ਹਨ ਕਿ ਜਿਹੜਾ ਉਨ੍ਹਾਂ ਨਾਲ ਲੱਗ ਜਾਂਦਾ ਹੈ ਸੋਨਾ ਬਣ ਜਾਂਦਾ ਹੈ। ਸਿੱਖ ਕੌਮ ਜੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਨਹੀਂ ਭੁੱਲ ਸਕਦੀ। ਫ਼ਿਰ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਿਵੇਂ ਭੁੱਲ ਸਕਦੀ ਹੈ? ਗੁਰੂ ਸਾਹਿਬ ਦੀ ਬੇਅਬਦੀ ਦੇ ਦੋਸ਼ੀਆਂ ਦੀ ਸ਼ਨਾਖਤ ਲਈ ਤਾਂ ਕੋਈ ਬਹਾਨੇਬਾਜ਼ੀ (ਹਾਲਾਕਿ ਗੁਜਾਇਸ਼ ਨਹੀਂ) ਕੀਤੀ  ਜਾ ਸਕਦੀ ਹੈ। ਪ੍ਰੰਤੂ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ ਕਿਉਂ ਨਹੀਂ ਕੀਤੀ ਗਈ? ਵੱਡੇ ਬਾਦਲ ਮੁੱਖ ਮੰਤਰੀ,ਛੋਟੇ ਬਾਦਲ ਉਪ ਮੁੱਖ ਮੰਤਰੀ ਤੇ ਸੂਬੇ ਦੇ ਗ੍ਰਹਿ ਮੰਤਰੀ, ਫ਼ਿਰ ਉਨ੍ਹਾਂ ਦੇ ਹੁਕਮ ਤੋਂ ਬਿਨ੍ਹਾਂ ਪੁਲਿਸ ਕਿਵੇਂ ਗੋਲੀ ਚਲਾ ਸਕਦੀ ਹੈ? ਜੇ ਹੁਕਮਾਂ ਤੋਂ ਬਿਨ੍ਹਾਂ  ਗੋਲੀ ਚਲਾਈ ਗਈ ਸੀ ਤਾਂ 2 ਸਾਲ ਦੇ ਰਾਜ-ਭਾਗ 'ਚ ਦੋਸ਼ੀ ਪੁਲਿਸ ਵਾਲ੍ਹਿਆਂ ਨੂੰ ਬਾਦਲ ਸਰਕਾਰ ਨੇ ਟੰਗਿਆ ਕਿਉਂ ਨਹੀਂ? ਬਾਦਲ ਸਾਬ੍ਹ ਨੂੰ ਦੂਜੇ ਦੋਸ਼ੀ ਤਾਂ ਵਿਖਾਈ ਦੇ ਰਹੇ ਹਨ , ਪ੍ਰੰਤੂ ਆਪਣੀ ਪੀੜ੍ਹੀ ਥੱਲੇ ਸੌਟਾ ਕਿਉਂ ਨਹੀਂ ਫੇਰਦੇ। ਹੁਣ ਅੱਧੀ ਸਦੀ ਪਹਿਲਾ ਵਾਲਾ '' ਪੰਥ ਨਹੀਂ' ਜਿਹੜਾ ਬਾਦਲਾਂ ਨੂੰ ਜਾਂ ਫ਼ਿਰ ਤੱਕੜੀ ਨੂੰ ਹੀ ਪੰਥ ਮੰਨਦਾ ਰਹੂੰਗਾ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਤੇ ਫ਼ਿਰ 2019 ਦੀਆਂ ਲੋਕ ਸਭਾ ਚੋਣਾਂ 'ਚ ਪੰਥ ਨੇ ਸਾਫ਼ ਕਰ ਦਿੱਤਾ ਕਿ ਹੁਣ ਮਖੌਟੇ ਵਾਲੇ ਪੰਥ ਦਾ ਸਮਾਂ ਲੰਘ ਚੁੱਕਾ ਹੈ। ਪੰਥ ਦੇ ਨਾਮ ਦੀ ਦੁਹਾਈ, ਪੰਥ ਦੁਸ਼ਮਣ ਤਾਕਤਾਂ ਨਹੀਂ ਦੇ ਸਕਦੀਆਂ। ਬਾਦਲ ਸਾਬ੍ਹ ਤੇ ਸੁਖਬੀਰ ਨੂੰ ਸ਼ਾਇਦ ਇਹ ਭੁਲੇਖਾ ਹੋਵੇ ਕਿ ਬਾਦਲ ਸਾਬ੍ਹ ਦੀ ਬਜ਼ੁਰਗੀ ਕੌਮ ਨੂੰ ਪਿਘਲਾ ਸਕਦੀ ਹੈ। ਨਿਬੇੜਾ ਜੇ ਸੱਚੀ ਦਰਗਾਹ 'ਚ ਅਮਲਾਂ ਨਾਲ ਹੁੰਦਾ ਹੈ ਤਾਂ ਇਸ ਦੁਨੀਆਂ 'ਚ ਵੀ ਆਖ਼ਰ ਨਿਬੇੜਾ ਅਮਲ ਹੀ ਕਰਦੇ ਹਨ।

ਅੱਧੀ ਸਦੀ ਤੱਕ ਝੂਠ ਦੀ ਹਾਂਡੀ ਨੂੰ ਲਗਾਤਾਰ ਚੜ੍ਹਾਈ ਰੱਖਕੇ, ਜਿਹੜਾ ਇਤਿਹਾਸ ਵੱਡੇ ਬਾਦਲਾਂ ਨੇ ਸਿਰਜ ਦਿੱਤਾ ਹੈ, ਹੁਣ ਉਹ ਕੌਮ ਲਈ ਵੱਡੀ ਨਮੋਸ਼ੀ ਦਾ ਕਾਰਣ ਬਣ ਚੁੱਕਾ ਹੈ ਕਿ ਸਿੱਖ ਕੌਮ ਏਨੀ ਭੋਲੀ ਜਾਂ ਬੇਵਕੂਫ਼ ਕਿਵੇਂ ਬਣੀ ਰਹੀ? ਸਾਡਾ ਬਾਦਲ-ਢੀਂਡਸਾ ਦੀ ਸਿਆਸੀ ਲੜ੍ਹਾਈ ਨਾਲ ਕੋਈ ਲੈਣਾ- ਦੇਣਾ ਨਹੀਂ। ਪ੍ਰੰਤੂ ਸਾਡੀ ਚਿੰਤਾ ਤੇ ਚੀਸ ਇਹੋ ਹੈ ਕਿ ਅੱਜ ਜਦੋਂ ਪੰਜਾਬ ਵੈਂਟੀਲੇਟਰ 'ਤੇ ਪਿਆ ਆਪਣੀ ਮੌਤ ਉਡੀਕ ਰਿਹਾ ਹੈ, ਉਸ ਸਮੇਂ ਪੰਜਾਬ ਨੂੰ ਸੱਚੇ-ਸੁੱਚੇ, ਮਾਹਿਰ, ਸਿਆਣੇ ਵੈਦ ਜਾਂ ਡਾਕਟਰ ਦੀ ਲੋੜ ਹੈ। ਜਿਹੜਾ ਇਸਨੂੰ ਮਰਨੋ ਬਚਾ ਸਕੇ। ਸ਼੍ਰੋਮਣੀ ਅਕਾਲੀ ਦਲ 100 ਵਰ੍ਹਿਆਂ ਦਾ ਹੋ ਗਿਆ ਹੈ। ਅਤੇ ਪਿਛਲੇ 23 ਸਾਲਾਂ '15 ਵਰ੍ਹੇ  ਬਾਦਲਾਂ ਦੀ ਸਰਕਾਰ ਰਹੀ ਹੈ। ਜਿਸਤੇ ਪੰਜਾਬ ਨੂੰ ਦੱਬਕੇ ਲੁੱਟਣ ਅਤੇ ਕੁੱਟਣ ਦੇ ਦੋਸ਼ ਹਨ। ਫ਼ਿਰ ਅਜਿਹੀ ਪਾਰਟੀ ਵੱਲੋਂ 10-20 ਹਜ਼ਾਰ ਦਾ ਇਕੱਠ ਕਰ ਲੈਣਾ, ਬਹੁਤ ਵੱਡੀ ਗੱਲ ਨਹੀਂ। ਇਸ ਇਕੱਠ 'ਚ ਸੱਚੇ ਸਿੱਖ ਨਹੀਂ, ਸਗੋਂ ਚਾਪਲੂਸ, ਸੁਆਰਥੀ ਤੇ ਪਦਾਰਥੀ ਲੋਕ ਹੀ ਪੁੱਜਦੇ ਹਨ ਜਾਂ ਜਿੰਨ੍ਹਾਂ ਨੂੰ ਕਿਸੇ ਲਾਲਚ ਨਾਲ ਢੋਇਆ ਜਾਂਦਾ ਹੈ। ਉਨ੍ਹਾਂ ਦੀ ਵੱਡੀ ਗਿਣਤੀ ਹੁੰਦੀ ਹੈ। ਇਸ ਲਈ ਅਜਿਹੇ ਇਕੱਠਾਂ ਨੂੰ ਕੌਮ ਦਾ ਫ਼ਤਵਾ ਕਦਾਚਿਤ ਨਹੀਂ ਆਖਿਆ ਜਾ ਸਕਦਾ। ਇਹ ਸੱਚ, ਬਾਦਲਾਂ ਨੂੰ ਵੀ ਅੰਦਰੋ ਪਤਾ ਹੈ। ਅਸੀਂ ਅੱਗੇ ਵੀ ਹੋਕਾ ਦਿੱਤਾ ਸੀ, ਪੰਜਾਬ ਸਿੱਖੀ ਦੀ ਜਨਮ ਤੇ ਕਰਮ ਭੂਮੀ ਹੈ।

ਇਸ ਲਈ ਇਸਦੀ ਵਾਰਿਸ਼ ਸਿਰਫ਼ ਸੱਚੀ-ਸੁੱਚੀ ਸਿੱਖ ਸਿਆਸਤ ਹੀ ਹੋ ਸਕਦੀ ਹੈ। ਪ੍ਰੰਤੂ ਵਾਹਿਗੁਰੂ ਦੇ ਕਿਸੇ ਭਾਣੇ ਅਨੁਸਾਰ, ਕੌਮ ਦੀ ਤਰਾਸਦੀ ਹੈ ਕਿ ਸੱਚੀ-ਸੁੱਚੀ ਸਿੱਖ ਸਿਆਸਤ ਹਾਲ ਦੀ ਘੜੀ, ਪੰਜਾਬ ਦੀ ਸਿਆਸਤ 'ਚ ਮਨਫ਼ੀ ਹੈ। ਪੰ੍ਰਤੂ ਕੁਦਰਤ ਦਾ ਨਿਯਮ ਹੈ, ਕੋਈ ਥਾਂ ਬਹੁਤਾ ਲੰਬਾ ਸਮਾਂ ਖ਼ਾਲੀ ਨਹੀਂ ਰਹਿੰਦੀ ਹੁੰਦੀ। ਉਹ ਜ਼ਰੂਰ ਭਰੀ ਜਾਵੇਗੀ। ਅਸੀਂ ਬਾਦਲਾਂ ਨੂੰ ਦਾਅਵੇ ਨਾਲ ਦੱਸ ਦਿੰਦੇ ਹਾਂ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਬੇਅਦਬੀ, ਬੇਰੁਜ਼ਗਾਰੀ,ਨਸ਼ਿਆਂ ਤੇ ਪਾਣੀ ਦੀ ਰਾਖ਼ੀ ਦੇ ਮੁੱਦੇ ਤੇ ਲੜ੍ਹੀਆਂ ਜਾਣੀਆਂ ਹਨ। ਇੰਨ੍ਹਾਂ ਮੁੱਦਿਆਂ ਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਆਪਣੇ ਜਵਾਬ ਜਾਂ ਜ਼ਿੰਮੇਵਾਰੀ ਨਾਲ ਸੰਤੁਸ਼ਟ ਕਰ ਲਵੇਗਾ। ਉਸਦੀ ਸਰਕਾਰ ਆਊਗੀ। ਜਿਹੜਾ ਖ਼ੁਦ ਦੋਸ਼ੀਆਂ ਦੀ ਕਤਾਰ 'ਚ ਖੜ੍ਹਾ ਹੋਵੇਗਾ। ਫ਼ਿਰ ਉਸਦੀ ਸਿਆਸੀ ਹਸਤੀ, ਪੰਜਾਬ ਦੀ ਸਿਆਸਤ

Editorial
Jaspal Singh Heran

International