ਹਿੰਦੂਤਵੀ ਪੱਤਾ ਖੇਡ ਕੇ ਵੀ ਭਾਜਪਾ ਦੀ ਝੋਲੀ ਦਿੱਲੀ 'ਚ ਰਹੇਗੀ ਖ਼ਾਲੀ : ਸਰਵੇਖਣ

ਨਵੀਂ ਦਿੱਲੀ 4 ਫ਼ਰਵਰੀ (ਏਜੰਸੀਆਂ) : ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਦੇ ਨਾਲ ਹੀ ਇੱਕ ਵਾਰ ਫੇਰ ਤੋਂ ਧਮਾਕੇਦਾਰ ਵਾਪਸੀ ਕਰ ਸਕਦੀ ਹੈ। 'ਆਪ' ਨੂੰ ਦਿੱਲੀ ਦੀਆਂ 70 ਸੀਟਾਂ ਵਿੱਚੋਂ 54-60 ਸੀਟਾਂ 'ਤੇ ਜਿੱਤ ਮਿਲ ਸਕਦੀ ਹੈ। ਟਾਈਮਜ਼ ਨਾਊ ਤੇ ਮਾਰਕਿਟ ਰਿਸਰਚ ਫਰਮ ਇੰਪਸੋਸ ਵੱਲੋਂ ਇਹ ਸਰਵੇ ਦਾ ਅੰਕੜਾ ਸਾਹਮਣੇ ਆਇਆ ਹੈ। ਸਰਵੇਖਣ ਮੁਤਾਬਕ ਬੀਜੇਪੀ ਨੂੰ 10-14 ਤੇ ਕਾਂਗਰਸ ਨੂੰ 0-2 ਸੀਟਾਂ ਮਿਲਣ ਦਾ ਅਨੁਮਾਨ ਹੈ। ਜਦਕਿ ਵੋਟ ਸ਼ੇਅਰ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਖਾਤੇ 'ਚ 52%, ਬੀਜੇਪੀ ਦੇ ਖਾਤੇ 34% ਤੇ ਕਾਂਗਰਸ ਦੇ ਹਿੱਸੇ 4 ਫੀਸਦ ਵੋਟ ਜਾ ਸਕਦਾ ਹੈ।

ਇਸ ਦੇ ਨਾਲ ਹੀ ਜੇਕਰ 'ਆਪ' ਨੂੰ 4-60 ਸੀਟਾਂ ਮਿਲਦੀਆਂ ਹਨ ਤਾਂ ਇਹ 2015 ਦੇ ਮੁਕਾਬਲੇ 'ਆਪ' ਲਈ ਨੁਕਸਾਨ ਵਾਲੀ ਗੱਲ ਹੋਵੇਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਦਿੱਲੀ ਚੋਣਾਂ ਲਈ ਪ੍ਰਚਾਰ ਕਰਨ ਦੇ ਮਹਿਜ਼ ਤਿੰਨ ਦਿਨ ਬਾਕੀ ਰਹਿ ਗਏ ਹਨ ਜਿਸ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਆਪਣੀ ਤਾਕਤ ਲਾ ਪ੍ਰਚਾਰ ਕਰ ਲੋਕਾਂ ਨੂੰ ਆਪਣੇ ਹੱਕ 'ਚ ਵੋਟ ਪਾਉਣ ਦੀ ਅਪੀਲ ਕਰ ਰਹੀਆਂ ਹਨ। ਛੇ ਫਰਵਰੀ ਸ਼ਾਮ ਪੰਜ ਵਜੇ ਤੋਂ ਦਿੱਲੀ 'ਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। 8 ਫਰਵਰੀ ਨੂੰ ਚੋਣਾਂ ਤੋਂ ਬਾਅਦ 11 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ।

Unusual
Election 2020
New Delhi
BJP
Aam Aadmi Party

International