ਹਾਂ-ਹਾਂ ਬਹਿਬਲਕਲਾਂ ਗੋਲੀ ਕਾਂਡ ਦਾ ਸੁਖਬੀਰ ਹੈ ਦੋਸ਼ : ਗਵਾਹ

1 ਨਹੀ 23 ਗਵਾਹ ਚਟਾਂਨ ਵਾਂਗ ਬਿਆਨਾਂ 'ਤੇ ਖੜੇ

ਫਰੀਦਕੋਟ 4 ਫਰਵਰੀ ( ਜਗਦੀਸ਼ ਬਾਂਬਾ ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਪਰੰਤ ਵਾਪਰੇ ਬਹਿਬਲ ਕਲਾਂ ਗੋਲੀਕਾਂਡ 'ਚ ਇਨਸਾਫ ਦੀ ਮੰਗ ਨੂੰ ਲੈ ਕੇ ਮ੍ਰਿਤਕ ਸੁਰਜੀਤ ਸਿੰਘ ਸਮੇਤ 23 ਹੋਰ ਗਵਾਹਾਂ ਵੱਲੋਂ ਵੀ ਸਰਕਾਰਾਂ ਵੱਲੋਂ ਬਣਾਏ ਗਏ ਜਾਂਚ ਕਮਿਸ਼ਨਾਂ ਦੇ ਸਾਹਮਣੇ ਆਪਣੇ ਬਿਆਨ ਕਲਮਬੰਧ ਕਰਵਾਏ ਗਏ ਹਨ ਇਸ ਲਈ ਇਕ ਗਵਾਹ ਦੇ ਚਲੇ ਜਾਣ ਨਾਲ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਪ੍ਰਭਾਵਿਤ ਨਹੀ ਹੋਵੇਗੀ ਅਤੇ ਜਦ ਵੀ ਗਵਾਹੀ ਲਈ ਗਵਾਹਾਂ ਨੂੰ ਬੁਲਾਇਆ ਜਾਵੇਗਾ ਤਾਂ ਡੱਟ ਕੇ ਗਵਾਹੀਆਂ ਦੇਣ ਤੋਂ ਪਿੱਛੇ ਨਹੀ ਹੱਟਾਗੇ ਅਤੇ ਇਕ ਵਾਰ ਨਹੀ ਵਾਰ ਵਾਰ ਕਹਾਗੇ ਕਿ ਗੋਲੀਕਾਂਡ ਦਾ ਦੋਸ਼ੀ ਸੁਖਬੀਰ ਬਾਦਲ ਹੈ। ਇਹ ਕਹਿਣਾ ਬਹਿਬਲ ਕਲਾਂ ਗੋਲੀਕਾਂਡ ਦੇ ਗਵਾਹ ਗੁਰਦਿੱਤ ਸਿੰਘ ਵਾਸੀ ਬਹਿਬਲ ਕਲਾਂ, ਅੰਗਰੇਜ ਸਿੰਘ ਵਾਸੀ ਬਹਿਬਲ ਕਲਾਂ, ਬਲਕਰਨ ਸਿੰਘ ਸਰਪੰਚ ਪਿੰਡ ਗੁਰੂਸਰ, ਗੁਰਪ੍ਰੀਤ ਸਿੰਘ ਪਿੰਡ ਬਹਿਬਲ ਕਲਾਂ, ਬਰਮਾ ਸਿੰਘ ਵਾਸੀ ਬਹਿਬਲ ਕਲਾਂ, ਰਣਜੀਤ ਸਿੰਘ ਵਾਸੀ ਪਿੰਡ ਗੁਰੂਸਰ 'ਤੇ ਬੇਅੰਤ ਸਿੰਘ ਵਾਸੀ ਬਹਿਬਲ ਖੁਰਦ ਆਦਿ ਦਾ, ਉਨ੍ਹਾਂ ਕਿਹਾ ਕਿ 14 ਅਕਤੂਬਰ 2015 ਨੂੰ ਵਾਪਰੇ ਬਹਿਬਲ ਗੋਲੀਕਾਂਡ 'ਚ ਸ਼ਹੀਦ ਹੋਏ ਨੌਜਵਾਨਾਂ ਦੇ ਹੱਕ 'ਚ ਪੁਲਿਸੀਆ ਕਹਿਰ ਦੇ ਖਿਲਾਫ ਡੱਟ ਕੇ 23 ਗਵਾਹਾਂ ਨੇ ਗਵਾਹੀਆਂ ਦਿੱਤੀਆਂ ਅਤੇ ਆਪਣੇ ਕਲਮਬੰਧ ਕਰਵਾਏ ਬਿਆਨਾਂ ਤੇ ਚਟਾਂਨ ਵਾਂਗ ਖੜੇ ਹਨ ਪਰ ਵਾਰ ਵਾਰ ਸੁਖਬੀਰ ਬਾਦਲ ਵੱਲੋਂ ਇਹ ਕਹਿ ਦੇਣਾ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਇਕ ਗਵਾਹ ਸੀ ਜੋ ਕਿ ਸਰਾਸਰ ਝੂਝ ਹੈ, ਬਹਿਬਲ ਕਲਾਂ ਗੋਲੀਕਾਂਡ 'ਚ 23 ਦੇ ਕਰੀਬ ਗਵਾਹ ਡੱਟ ਕੇ ਇਨਸਾਫ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਗੋਲੀਕਾਂਡ ਦੌਰਾਨ ਪਿੰਡ ਬਹਿਬਲ ਕਲਾਂ ਦੇ ਵਾਸ਼ੀਆਂ ਨੇ ਜਿੱਥੇ ਪੁਲਿਸੀਆਂ ਕਹਿਰ ਦਾ ਸੰਤਾਪ ਹੰਢਾਇਆ ਹੈ ਉੱਥੇ ਹੀ ਹੁਣ ਮਾਨਸਿਕ ਤਨਾਅ ਦੇ ਜਰੀਏ ਰਾਜਨੀਤੀ ਖੇਡੀ ਜਾ ਰਹੀ ਹੈ। ਇੰਨੀ ਦੁਖਦਾਈ, ਅਸਹਿਣਯੋਗ, ਨਿੰਦਣਯੋਗ ਬਹਿਬਲ ਕਲਾਂ ਗੋਲੀਕਾਂਡ 'ਤੇ ਬੇਅਦਬੀ ਕਾਂਡ ਵਾਪਰਿਆ ਪਰ ਸੁਖਬੀਰ ਸਿੰਘ ਬਾਦਲ ਨੇ ਇਕ ਵਾਰ ਵੀ ਬਹਿਬਲ ਵਾਸੀਆਂ ਨਾਲ ਦੁੱਖ ਨਹੀ ਵੰਡਾਇਆ, ਹੁਣ ਸਾਡੇ ਇੱਕ ਸਾਥੀ ਦੀ ਕੁਦਰਤੀ ਮੌਤ 'ਤੇ ਨਿਜੀ ਮਸਲਿਆਂ ਉੱਪਰ ਗੰਦਲੀ ਰਾਜਨੀਤੀ ਕਰਨ ਲਈ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂ ਗੇੜੇ ਤੇ ਗੇੜਾ ਮਾਰ ਰਹੇ ਹਨ। ਬੇਸੱਕ ਪੰਜਾਬ ਵਿਚਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੁਨੀਲ ਜਾਖੜ ਬੇਅਦਬੀ ਤੇ ਗੋਲੀਕਾਂਡ ਸਬੰਧੀ ਸਭ ਕੁੱਝ ਭਲੀਭਾਂਤ ਜਾਣੂੰ ਹਨ ਪਰ ਤਿੰਨ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਅਸਲ ਦੋਸ਼ੀਆਂ ਨੂੰ ਬੇਪਰਦ ਨਹੀ ਕਰ ਸਕੇ। ਉਕਤ ਗਵਾਹਾਂ ਨੇ ਇਕਸੁਰ 'ਚ ਕਿਹਾ ਕਿ ਥੋੜੇ ਕੁ ਦਿਨ ਪਹਿਲਾਂ ਸਾਡੇ ਸਾਥੀ ਦੀ ਕੁਦਰਤੀ ਹੋਈ ਮੌਤ ਨੂੰ ਲੈ ਕੇ ਵਾਰਸ਼ਾਂ ਵੱਲੋਂ ਨਿਜੀ ਮਸਲੇ ਦੇ ਤਹਿਤ ਸਿਆਸੀ ਰੰਗਤ ਦੇਣ ਦੇ ਯਤਨ ਕੀਤੇ ਜਾ ਰਹੇ ਹਨ, ਜੋ ਕਿ ਗਲਤ ਹੈ। ਉਨ੍ਹਾਂ ਦੁਬਾਰਾ ਦੁਹਰਿਆ ਕਿ ਗੋਲੀਕਾਂਡ 'ਚ ਇਕ ਨਹੀ 23 ਦੇ ਕਰੀਬ ਗਵਾਹ ਜਾਂਚ ਕਮਿਸ਼ਨਾਂ ਅੱਗੇ ਬਿਆਨ ਕਲਮਬੰਧ ਕਰਵਾਏ ਚੁੱਕੇ ਹਨ ਅਤੇ ਆਪਣੇ ਬਿਆਨਾਂ ਤੇ ਡੱਟ ਕੇ ਪਹਿਰਾ ਦੇ ਰਹੇ ਹਨ, ਕਿਸੇ ਇਕ ਦੇ ਜਾਨ ਨਾਲ ਜਾਂਚ ਪ੍ਰਭਾਵਿਤ ਹੋਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ।

Unusual
Behbal Kalan firing
Sukhbir Badal
Court Case

International