ਭਾਈ ਪਰਮਜੀਤ ਸਿੰਘ ਭਿਉਰਾ ਨੂੰ ਮਾਂ ਦੇ ਭੋਗ ਲਈ ਨਹੀਂ ਮਿਲੀ ਪੈਰੋਲ

ਅੰਤਿਮ ਅਰਦਾਸ 'ਚ ਨਹੀਂ ਹੋ ਸਕਣਗੇ ਸ਼ਾਮਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 6 ਫਰਵਰੀ (ਮੇਜਰ ਸਿੰਘ): ਪੰਜਾਬ ਦੇਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਖਾੜਕੂ ਪਰਮਜੀਤ ਸਿੰਘ ਭਿਉਰਾ ਵੱਲੋਂ ਆਪਣੀ ਮਾਤਾ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਕਸਟੱਡੀ ਪੈਰੋਲ ਦੀ ਪਟੀਸ਼ਨ ਦੀ ਸੁਣਵਾਈ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਦੋਹਰੇ ਬੈਂਚ ਜਸਟਿਸ ਰਾਜੀਵ ਸ਼ਰਮਾਂ ਅਤੇ ਹਰਿੰਦਰ ਸਿੰਘ ਸਿੱਧੂ ਨੇ ਕੀਤੀ। ਕੇਸ ਦੀ ਬਹਿਸ ਦਰਮਿਆਨ ਸ. ਭਿਊਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਭਾਈ ਭਿਊਰਾ ਦੀ ਮਾਤਾ ਦੀ ਮੌਤ 30 ਜਨਵਰੀ 2020 ਨੂੰ ਹੋ ਗਈ ਸੀ ਅਤੇ ਉਨਾਂ ਦੀ ਅੰਤਿਮ ਅਰਦਾਸ 7 ਫਰਵਰੀ 2020 ਨੂੰ ਗੁਰਦੁਆਰਾ ਸਾਚਾ ਧੰਨ ਫੇਸ ਤਿੰਨ ਮੋਹਾਲੀ ਵਿਖੇ ਰੱਖੀ ਗਈ ਹੈ।

ਉਨਾਂ ਦੀ ਮਾਤਾ ਦੀ ਅੰਤਿਮ ਇੱਛਾ ਸੀ ਕਿ ਉਸਦੀਆਂ ਆਖਰੀ ਰਸਮਾਂ ਉਸਦਾ ਛੋਟਾ ਬੇਟਾ ਪਰਮਜੀਤ ਸਿੰਘ ਭਿਊਰਾ ਕਰੇ। ਉਨਾਂ ਦੱਸਿਆ ਕਿ ਜੇਲ ਪ੍ਰਸ਼ਾਸ਼ਨ ਵੱਲੋਂ ਭਿਊਰਾ ਨੂੰ ਵੱਖ ਵੱਖ ਅਦਾਲਤਾਂ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਹੈ ਤੇ ਉਸਨੂੰ ਪਿੱਛਲੇ ਸਮੇਂ ਉਸਦੇ ਪਿਤਾ ਅਤੇ ਮਾਤਾ ਦੇ ਸੰਸਕਾਰ ਮੌਕੇ ਕਸਟੱਡੀ ਪੈਰੋਲ ਤੇ ਲਿਆਦਾਂ ਗਿਆ ਸੀ। ਉਨਾਂ ਨੇ ਅਦਾਲਤ ਨੂੰ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਰਵੀਚੰਦਰਨ ਨੂੰ 15 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਅਤੇ ਗੁਜਰਾਤ ਕਤਲੇਆਮ ਵਿੱਚ ਆਰ.ਐਸ.ਐਸ ਦੇ ਆਗੂਆਂ ਨੂੰ ਵੀ ਪੈਰੋਲ ਦਿੱਤੀ ਗਈ ਹੈ। ਪਰ ਅਦਾਲਤ ਵੱਲੋਂ ਦਲੀਲ ਸੁਣਨ ਉਪਰੰਤ ਉਪਰੋਕਤ ਕੇਸ ਸਾਬਕਾ ਮੁੱਖ ਮੰਤਰੀ ਦੇ ਕਤਲ ਕਾਂਡ ਨਾਲ ਸਬੰਧਤ ਹੋਣ ਕਾਰਨ ਪੈਰੋਲ ਪਟੀਸ਼ਨ ਖਾਰਜ ਕਰ ਦਿੱਤੀ । ਜ਼ਿਕਰਯੋਗ ਹੈ ਕਿ ਭਾਈ ਪਰਮਜੀਤ ਸਿੰਘ ਭਿ“ਰਾ ਆਪਣੇ ਪਿਤਾ ਸ. ਜਗਜੀਤ ਸਿੰਘ ਦੇ ਭੋਗ ਅਤੇ ਅੰਤਿਮ ਅਰਦਾਸ ਵਿਚ ਵੀ ਕਾਨੂੰਨੀ ਪ੍ਰੀਕ੍ਰਿਆ ਦੇ ਅੜਿਕੇ ਕਾਰਨ ਸ਼ਾਮਲ ਨਹੀਂ ਹੋ ਸਕੇ ਸਨ ।

Unusual
Bhai Paramjit Singh Bheora
Court Case
Sikhs

International