ਦਿੱਲੀ ਚੋਣ ਨਤੀਜਿਆਂ ਬਾਰੇ ਕਿਆਫ਼ੇ

ਦਿੱਲੀ 'ਚ ਕਮਲ ਫੁੱਲ ਹੋਇਆ ਪੱਤੀਆਂ-ਪੱਤੀਆਂ, ਝਾੜੂ ਨੇ ਕੀਤੀ ਸਫ਼ਾਈ ?

ਨਵੀਂ ਦਿੱਲੀ 8 ਫ਼ਰਵਰੀ (ਏਜੰਸੀਆਂ): ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਹੁਣ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਟਾਈਮਜ਼ ਨਾਓ- ਆਈਪੀਐਸਓਐਸ ਦੇ ਅਨੁਸਾਰ ਆਮ ਆਦਮੀ ਪਾਰਟੀ 44 ਸੀਟਾਂ, ਭਾਜਪਾ ਨੂੰ 26 ਸੀਟਾਂ ਮਿਲ ਸਕਦੀਆਂ ਹਨ। ਅੱਜ ਤਕ ਨਿਊਜ਼ ਚੈਨਲ ਦੇ ਐਗਜ਼ਿਟ ਪੋਲ ਦੇ ਅਨੁਸਾਰ ਪੱਛਮੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ 9-10 ਸੀਟਾਂ, ਭਾਜਪਾ ਨੂੰ 0-1 ਅਤੇ ਕਾਂਗਰਸ ਨੂੰ 0 ਸੀਟਾਂ ਮਿਲਣ ਦਾ ਅਨੁਮਾਨ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸ਼ਾਮ 6 ਵਜੇ ਤੱਕ ਦਿੱਲੀ ਵਿੱਚ 54.65% ਮਤਦਾਨ ਦਰਜ ਕੀਤਾ ਗਿਆ। ਹਾਲਾਂਕਿ ਵੋਟਿੰਗ ਦੇ ਅੰਤਮ ਅੰਕੜੇ ਅਜੇ ਆਉਣੇ ਬਾਕੀ ਹਨ। ਦਿੱਲੀ ਚੋਣ ਮੈਦਾਨ 'ਚ ਨਿੱਤਰੇ 668 ਉਮੀਦਵਾਰਾਂ ਦਾ ਭਵਿੱਖ ਹੁਣ ਈਵੀਐਮ 'ਚ ਕੈਦ ਹੋ ਗਿਆ ਹੈ। ਜੇ ਵੋਟਿੰਗ ਦੀ ਗੱਲ਼ ਕਰੀਏ ਤਾਂ ਸ਼ੁਰੂਆਤ ਕਾਫੀ ਹੌਲੀ ਰਹੀ। ਸਵੇਰੇ 11 ਵਜੇ ਤੱਕ 7.5 ਫੀਸਦੀ ਵੋਟਿੰਗ ਦਰਜ ਕੀਤੀ ਗਈ।

ਹਾਲਾਂਕਿ ਦੁਪਹਿਰ ਤੋਂ ਬਾਅਦ ਵੋਟਿੰਗ ਦੀ ਰਫਤਾਰ ਵਧੀ ਅਤੇ ਦੁਪਹਿਰ 3 ਵਜੇ ਤੱਕ 30.18 ਫੀਸਦੀ ਵੋਟਿੰਗ ਦਰਜ ਕੀਤੀ ਗਈ। ਜਦਕਿ ਸ਼ਾਮ 4 ਵਜੇ ਤੱਕ 42.7 ਫੀਸਦੀ ਅਤੇ ਸ਼ਾਮ 5 ਵਜੇ ਤੱਕ 44.52 ਫੀਸਦੀ ਵੋਟਿੰਗ ਦਰਜ ਕੀਤੀ ਗਈ। ਸਾਧਨਾ ਨਿਊਜ਼ ਦੇ ਸਰਵੇਖਣ 'ਚ ਆਪ ਨੂੰ 40-45 ਸੀਟਾਂ ਮਿਲਣ ਦੀ ਉਮੀਦ ਹੈ। ਭਾਜਪਾ ਨੂੰ 24 ਤੋਂ 28 ਅਤੇ ਕਾਂਗਰਸ ਨੂੰ 2 ਤੋਂ 3 ਸੀਟਾਂ ਮਿਲਣ ਦਾ ਅਨੁਮਾਨ ਹੈ। ਟੀਵੀ 9 ਭਾਰਤ ਵਰਸ਼ ਦੇ ਐਗਜ਼ਿਟ ਪੋਲ 'ਚ ਆਪ ਨੂੰ 54, ਭਾਜਪਾ ਅਤੇ ਇਸ ਦੇ ਸਹਿਯੋਗੀ ਨੂੰ 15 ਸੀਟਾਂ ਅਤੇ ਕਾਂਗਰਸ ਅਤੇ ਇਸ ਦੇ ਸਹਿਯੋਗੀ ਨੂੰ ਇੱਕ ਸੀਟਾਂ ਮਿਲਣ ਦੀ ਉਮੀਦ ਹੈ। ਇੰਡੀਆ ਨਿਊਜ਼-ਨੇਤਾ ਦੇ ਐਗਜ਼ਿਟ ਪੋਲ 'ਚ ਆਪ ਨੂੰ 53-57, ਭਾਜਪਾ ਅਤੇ ਇਸ ਦੇ ਸਹਿਯੋਗੀ ਨੂੰ 11-17 ਅਤੇ ਕਾਂਗਰਸ ਅਤੇ ਇਸ ਦੇ ਸਹਿਯੋਗੀ ਨੂੰ 0 ਤੋਂ 2 ਸੀਟਾਂ ਮਿਲਣ ਦਾ ਅਨੁਮਾਨ ਹੈ। ਰਿਪਬਲਿਕ ਅਤੇ ਜਨ ਕੀ ਬਾਤ ਦੇ ਐਗਜ਼ਿਟ ਪੋਲ 'ਚ 'ਆਪ' ਨੂੰ 48 ਤੋਂ 61, ਭਾਜਪਾ ਨੂੰ 9 ਤੋਂ 21 ਅਤੇ ਕਾਂਗਰਸ ਨੂੰ 1 ਦੀ ਉਮੀਦ ਹੈ।

Unusual
Election 2020
New Delhi
Politics

International