ਢੱਡਰੀਆਂ ਵਾਲਿਆਂ ਦੇ ਜੋਗਾ ਦੀਵਾਨਾਂ ਸਮੇਂ ਵੀ ਦਮਦਮੀ ਟਕਸਾਲ ਦੇ ਵਿਰੋਧ ਕਾਰਨ ਸਥਿਤੀ ਹੋਈ ਤਣਾਅਪੂਰਨ

ਵਿਰੋਧ ਕਰਨ ਜਾ ਰਹੇ ਸਿੰਘਾਂ ਨੂੰ ਪੁਲਿਸ ਨੇ ਜ਼ਬਰੀ ਰੋਕਿਆ

ਚੀਮਾ ਮੰਡੀ 8 ਫਰਵਰੀ(ਅੰਮ੍ਰਿਤਪਾਲ ਸਿੰਘ ਚੀਮਾ) ਪਿੰਡ ਜੋਗਾ ਵਿਖੇ ਮਿਤੀ 8,9,10 ਫਰਵਰੀ ਨੂੰ ਲੱਗਣ ਵਾਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪਹਿਲੇ ਦੀਵਾਨ ਦੌਰਾਨ ਵਿਰੋਧ ਕਰਨ ਜਾ ਰਹੇ ਭਾਈ ਅਮਰੀਕ ਸਿੰਘ ਅਜਨਾਲਾ ਸਮੇਤ ਦਮਦਮੀ ਟਕਸਾਲ ਦੇ ਸੈਂਕੜੇ ਸਿੰਘਾਂ ਨੂੰ ਮਾਨਸਾ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਏ ਗਏ ਇਸ ਸਬੰਧੀ ਸਾਡੇ ਪੱਤਰਕਾਰ ਨੂੰ ਫ਼ੋਨ ਤੇ ਜਾਣਕਾਰੀ ਦਿੰਦਿਆਂ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਮਰਿਆਦਾ ਕਣਕਵਾਲ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਸ਼ਾਂਤੀਪੂਰਵਕ ਆਪਣਾ ਰੋਸ ਪ੍ਰਗਟ  ਕਰਨ ਲਈ ਪਿੰਡ ਜੋਗਾ ਵਿਖੇ ਪਹੁੰਚਗੇ ਕਿਉਂਕਿ ਇਹ ਢੱਡਰੀਆਂ ਵਾਲਾ ਵਿਵਾਦਤ ਬਿਆਨ ਦੇਕੇ ਕੌਮ ਵਿੱਚੋਂ ਸ਼ੰਕੇ ਪੈਦਾ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਪਹਿਲਾਂ ਵੀ ਸਿੱਖ ਵਿਦਵਾਨਾਂ ਸਾਹਮਣੇ ਬੈਠ ਕੇ ਆਪਣੇ ਵਿਚਾਰ ਰੱਖਣ ਬਾਰੇ ਵਾਰ- ਵਾਰ ਕਹਿ ਚੁੱਕੇ ਹਾਂ ਪਰ ਇਹ ਆਪਣਾ ਪੱਖ ਰੱਖਣ ਦੀ ਜਗ੍ਹਾ ਵਾਰ-ਵਾਰ ਗਲਤ ਬਿਆਨਬਾਜੀ ਕਰਕੇ ਨੌਜਵਾਨ ਪੀੜ੍ਹੀ ਨੂੰ ਜਾਣ ਬੁੱਝ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਜਾਂ ਤਾਂ ਢੱਡਰੀਆਂ ਵਾਲਾ ਸਿੱਖ ਕੌਮ ਦੇ ਵਿਦਵਾਨਾਂ ਸਾਹਮਣੇ ਆਪਣਾ ਪੱਖ ਰੱਖੇ ਨਹੀਂ ਅਸੀਂ ਇਸ ਦੇ ਹਰ ਪ੍ਰੋਗਰਾਮ ਦਾ ਵਿਰੋਧ ਕਰਦੇ ਰਹਾਂਗੇ ਇਸ ਮੌਕੇ ਭਾਈ ਅਮਰੀਕ ਸਿੰਘ ਅਜਨਾਲਾ ਭਾਈ ਅਮਰਜੀਤ ਸਿੰਘ ਮਰਿਆਦਾ, ਭਾਈ ਮੇਜਰ ਸਿੰਘ,   ਭਾਈ ਸਰਚਾਂਦ ਸਿੰਘ ਜੇਠੂਵਾਲ, ਭਾਈ ਜਗਤਾਰ ਸਿੰਘ ਗੁੱਜਰਾਂ, ਭਾਈ ਲਖਵਿੰਦਰ ਸਿੰਘ ਬਟਾਲਾ, ਭਾਈ ਤਸਵੀਰ ਸਿੰਘ ਬੰਬੇ ਵਾਲੇ, ਭਾਈ ਸੋਭਾ ਸਿੰਘ ਸਤਿਕਾਰ ਕਮੇਟੀ, ਤੋਂ ਇਲਾਵਾ ਹੋਰ ਸੈਂਕੜੇ ਦੀ ਗਿਣਤੀ ਵਿੱਚ ਸਿੰਘ ਹਾਜ਼ਰ ਸਨ।

Unusual
Baba Ranjit Singh Dhadrian Wale
Sikhs

International