ਪਹਿਰੇਦਾਰ ਦੀ ਪਹਿਲਕਦਮੀ 'ਚ ਚੌਥਾ ਢਾਡੀ ਮੁਕਾਬਲਾ ਢਾਡੀ ਗੁਣਾਂ ਦੀਆਂ ਰਿਸ਼ਮਾਂ ਬਿਖੇਰਦਾ ਯਾਦਗਾਰੀ ਹੋ ਨਿਬੜਿਆ

ਗਿਆਨੀ ਗਰੁਪ੍ਰਤਾਪ ਸਿੰਘ ਦਲ ਪੰਥ ਬਿਧੀਚੰਦ ਸੁਰ ਸਿੰਘ ਨੂੰ ਗੋਲਡ ਮੈਡਲ, ਜਰਨੈਲ ਸਿੰਘ ਨਿਧੜਕ ਨੂੰ ਸਿਲਵਰ ਅਤੇ ਸਤਨਾਮ ਸਿੰਘ ਚਮਿੰਡਾ-ਪਰਉਪਕਾਰ ਸਿੰਘ ਖਾਲਸਾ ਨੇ ਤੀਜੇ ਨੰਬਰ ਦੇ ਮੈਡਲ ਹਾਸਲ ਕੀਤੇ

ਅਜੋਕੇ ਹਾਲਾਤਾਂ ਦੇ ਮੱਦੇਨਜ਼ਰ ਢਾਡੀ ਜੱਥਿਆਂ ਦੀ ਵੱਡੀ ਜ਼ਿੰਮੇਵਾਰੀ : ਹੇਰਾਂ

ਲੁਧਿਆਣਾ 10 ਫਰਵਰੀ (ਬਲਜੀਤ ਸਿੰਘ ਢਿੱਲੋਂ/ਹਰਪ੍ਰੀਤ ਸਿੰਘ ਗਿੱਲ)-ਆਪਣੇ ਇਸ਼ਟ ਦੀ ਇਬਾਦਤ ਹਿੱਤ ਕਰਮ ਯੋਗੀ ਸਰਦਾਰ ਜਸਪਾਲ ਸਿੰਘ ਹੇਰਾਂ ਦੀ ਪਹਿਲ ਕਦਮੀ ਅਤੇ  ਕੌਂਮੀ ਪਹਿਰੇਦਾਰੀ ਦੇ ਅਲੰਬਰਦਾਰ ਅਦਾਰਾ ਪਹਿਰੇਦਾਰ ਵੱਲੋਂ ਮੂਲ ਸਿੱਖ ਇਤਿਹਾਸ ਨੂੰ ਗਾਉਣ ਵਾਲੇ ਢਾਡੀਆ ਨੂੰ ਇੱਕ ਮੰਚ ਤੇ ਇਕੱਤਰ ਕਰਕੇ ਆਰੰਭਿਆ ਨਿਵੇਕਲਾ ਕਾਰਜ “ਮਰਦ-ਏ-ਮੁਜ਼ਾਹਿਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਯਾਦਗਾਰੀ ਗੋਲਡ ਮੈਡਲ ਢਾਡੀ ਮੁਕਾਬਲਾ” ਅੱਜ ਢਾਡੀ ਗੁਣਾਂ ਦੀਆਂ ਰਿਸ਼ਮਾਂ ਵਿਖੇਰਦਾ ਯਾਦਗਾਰੀ ਹੋ ਨਿਬੜਿਆ। ਅਦਾਰੇ ਦੇ ਮੁੱਖ ਦਫ਼ਤਰ ਦੇ ਨਜਦੀਕ ਗੁਰਦੁਆਰਾ ਅਵਤਾਰ ਨਗਰ ਵਿਖੇ ਕਰਵਾਏ ਢਾਡੀ ਸਮਾਗਮ ਵਿਚ ਕੌਮੀ ਫਰਜਾਂ, ਨਿਰੋਈਆਂ ਕਦਰਾਂ-ਕੀਮਤਾਂ, ਘਾਲਣਾਵਾਂ, ਕੁਰਬਾਨੀਆਂ ਆਦਿ ਪੱਖਾਂ ਨੂੰ ਸਿਰਜਣਾਤਮਕ ਸ਼ਕਤੀ ਅਤੇ ਪ੍ਰੇਰਨਾ ਸਰੋਤ ਬਣਾਉਣ ਦਾ ਅਦਾਰਾ ਪਹਰੇਦਾਰ ਵਲੋਂ ਸਫਲ ਯਤਨ ਕੀਤਾ ਗਿਆ। ਉਸਤਾਦ ਢਾਡੀਆਂ ਦੇ ਚੰਡੇ ਸਗਿਰਦ ਢਾਡੀ ਜੱਥਿਆਂ ਨੇ ਹਾਸਲੀ ਕੀਤੇ ਢਾਡੀ ਕਲਾਂ ਨੂੰ ਗੁਰਮਤਿ ਸੰਗੀਤ ਦੇ ਉਸਾਤਦ ਸ: ਗੋਵਿੰਦਰ ਸਿੰਘ ਆਲਮਪੁਰੀ, ਸ: ਇੰਦਰਜੀਤ ਸਿੰਘ ਬਿੰਦੂ ਅਤੇ ਸਰੋਤਿਆ ਦੇ ਰੂ-ਬ-ਰੂ ਪੇਸ਼ਕਾਰੀ ਕਰਦਿਆਂ ਪੁਰਾਤਨ ਢਾਡੀ ਕਲਾ ਅਤੇ ਅਜੋਕੇ ਨਵੀਨ ਰੌਚਕਤਾ ਭਰਪੂਰ ਪੱਖਾਂ ਨੂੰ ਰੂਪਮਾਨ ਕੀਤਾ। ਸਮਾਗਮ ਦੀ ਅਰੰਭਤਾ ਭਾਈ ਦਾਨ ਸਿੰਘ ਪਬਲਿਕ ਸਕੂਲ ਦੇ ਹੋਣਹਾਰ ਸਿੱਖਿਆਰਥੀਆਂ ਵਲੋਂ ਗੁਰਬਾਣੀ ਸ਼ਬਦ ਗਾਇਨ ਨਾਲ ਹੋਈ। ਸ:ਜਸਪਾਲ ਸਿੰਘ ਹੇਰਾਂ ਨੇ ਸਮਾਗਮ ਦੀ ਅਰੰਭਤਾ, ਢਾਡੀ ਕਲਾ ਦੇ ਇਤਿਹਾਸਿਕ ਅਤੇ ਸਿੱਖ ਕੌਮ ਲਈ ਯੋਗਦਾਨ ਵਿਸ਼ੇ ਤੇ ਵਿਦਵਤਾ ਭਰਪੂਰ ਪੱਖਾਂ ਨੂੰ ਸਾਂਝੇ ਕਰਦਿਆ ਅਜੋਕੇ ਹਾਲਾਤਾਂ ਦੇ ਮੱਦੇਨਜਰ ਢਾਡੀ ਜੱਥਿਆਂ ਦੀ ਜਿੰਮੇਵਾਰੀ ਆਦਿ ਵਿਸ਼ਿਆਂ ਤੇ ਮਨ ਦੇ ਬਲਵਲਿਆਂ ਨੂੰ ਸਾਂਝਾ ਕੀਤਾ।

ਢਾਡੀ ਜੱਥਿਆਂ ਵੱਲੋਂ ਢੱਡ ਸਰੰਗੀ ਨਾਲ ਸਜੀ ਸੰਗਤ 'ਚ ਪੁਰਾਤਨ ਸਿੱਖ ਇਤਿਹਾਸ ਤੇ ਵਰਤਮਾਨ ਸਿੱਖ ਇਤਿਹਾਸ ਨਾਲ ਮਿਲਾ ਕੇ ਪੇਸ਼ ਕੀਤੇ ਸੂਰਮਿਆਂ ਦੇ ਜਸ਼ ਨੂੰ ਗਾਉਂਦਿਆਂ ਆਪੋ ਆਪਣੀ ਪੇਸ਼ਕਾਰੀ ਕੀਤੀ। ਜਿਸ ਨਾਲ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਵਰਨਣ ਬੋਲ ਦੇ ਝਰਨੀਆਂ ਦੇ ਪਾਣੀ ਵਾਂਗੂ ਫੁੱਟਦਾ ਮਹਿਸੂਸ ਹੋਇਆ। ਮਾਸਟਰ ਪਰਮਜੀਤ ਸਿੰਘ 'ਪੰਮੀ ਬਾਈ' ਦੇ ਸਟੇਜ਼ ਸੰਚਾਲਨ 'ਚ ਹੋਏ ਢਾਡੇ ਮੁਕਾਬਲੇ 'ਚ ਢਾਡੀ ਜੱਥਿਆਂ ਨੇ ਗਜਬ ਦੀ ਪੇਸ਼ਕਾਰੀ ਕਰਦਿਆਂ ਢਾਡੀ ਵਾਰਾਂ ਨੂੰ ਗਾÂਨ ਕੀਤਾ। ਢਾਡੀ ਮੁਕਾਬਲੇ 'ਚ ਬਾਬਾ ਅਵਤਾਰ ਸਿੰਘ ਮੁੱਖੀ ਦਲ-ਪੰਥ ਬਿਧੀ ਚੰਦ ਸੁਰਸਿੰਘ ਵਾਲਿਆਂ ਦੀ ਗੁਰਮਤਿ ਟਕਸਾਲ ਵਿਚ ਘੜ੍ਹੇ ਖਾਲਸਾਈ ਬਾਣੇ 'ਚ ਨੌਜਵਾਨ ਢਾਡੀ ਭਾਈ ਗੁਰ ਪ੍ਰਤਾਪ ਸਿੰਘ ਸੁਰ ਸਿੰਘ ਵਾਲਿਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ। ਜਦਕਿ ਗਿਆਨੀ ਜਰਨੈਲ ਸਿੰਘ ਨਿਧੱੜਕ ਨੇ ਸਿਲਵਰ ਮੇਡਲ ਅਤੇ ਗਿਆਨੀ ਪਰਉਪਕਾਰ ਸਿੰਘ ਖਾਲਸਾ,ਬਰੈਕਟਡ ਸਤਨਾਮ ਸਿੰਘ ਚਮਿੰਡਾ ਨੇ ਤੀਜਾ ਸਥਾਨ ਹਸਾਲ ਕੀਤਾ। ਢਾਡੀ ਗਾਇਨ 'ਚ ਬੀਬੀ ਜਸਲੀਨ ਕੌਰ ਲੁਧਿਆਣਾ ਅਤੇ ਬੀਬੀ ਨਵਪ੍ਰੀਤ ਕੌਰ ਸ਼ਾਹਕੋਟ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਵਧੀਆ ਢੱਡ ਵਜਾਉਣ ਲਈ ਬਲਪ੍ਰੀਤ ਸਿੰਘ ਬਰਨਾਲਾ ਤੇ ਲਵਪ੍ਰੀਤ ਸਿੰਘ ਬਰਨਾਲਾ ਨੂੰ ਵਿਸ਼ੇਸ ਸਨਮਾਨ, ਸਰੰਗੀ ਦੇ ਵਧੀਆਂ ਵਾਦਨ ਲਈ ਪ੍ਰੋ:ਗੁਰਪ੍ਰੀਤਪਾਲ ਸਿੰਘ ਬਰਨਾਲਾ, ਗਿਆਨੀ ਕੁਲਜਿੰਦਰ ਸਿੰਘ ਯੋਗੀ ਕੈਲਪੁਰ, ਜੱਥਿਆਂ ਵਿਚੋਂ ਸੁਖਦੇਵ ਸਿੰਘ ਚਮਕਾਰਾ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।

ਲੈਕਚਰ ਲਈ ਹਰਨੇਕ ਸਿੰਘ ਬਲੂੰਦਾ ਅਤੇ ਸੁਖਦੇਵ ਸਿੰਘ ਚਮਕਾਰਾ ਨੂੰ ਹੌਸਲਾ ਹਫਜਾਈ ਇਨਾਮ ਨਾਲ ਨਿਵਾਜਿਆ ਗਿਆ। ਢਾਡੀ ਮੁਕਾਬਲੇ 'ਚ ਅਹਿਮ ਪੱਖ ਇਹ ਰਿਹਾ ਕਿ ਕਿਸੇ ਮਨ-ਘੜਤ ਟਿੱਪਣੀਆਂ ਨੂੰ ਲਾਭੇ ਰੱਖ ਕੇਵਲ ਸਿੱਖ ਇਤਿਹਾਸ ਅਤੇ ਕੌਮੀ ਸੁਰਤ-ਏ-ਹਾਲ ਦੀ ਗੱਲ ਹੀ ਹੋਈ। ਵਕਤ ਦੀ ਨਿਜਾਕਤ ਅਨੁਸਾਰ ਜੱਥਿਆਂ ਨੂੰ ਸਮਾਂ-ਵੰਡ ਕੀਤੀ ਗਈ। ਪਰ ਫਿਰ ਵੀ ਢਾਡੀ ਜੱਥਿਆਂ ਨੇ ਥੋੜੇ ਵਕਤ 'ਚ ਬਹੁਤ ਕੁਝ ਕਹਿਣ-ਸਮਝਾਉਣ ਵਾਲੀ ਪ੍ਰਚਾਰਕ ਢਾਡੀ ਕਲਾ ਵਾਲ ਗੁਣ ਸਾਹਮਣੇ ਲਿਆਦਾ। ਸਰੋਤਿਆਂ ਨੇ ਢਾਡੀ ਜੱਥਿਆਂ ਵਲੋਂ ਗਾਇਨ ਵਾਰਾਂ ਨੂੰ ਉਤਸ਼ੁਕਤਾ ਨਾਲ ਸੁਣਿਆ।  ਇਕ ਪੱਖ ਹੋਰ ਕਿ ਢਾਡੀ ਜੱਥਿਆਂ ਵਲੋਂ ਪੁਰਾਤਨ ਢਾਡੀਆਂ ਦੇ ਗਾਇਨ ਪੱਖ ਤੋ ਨਵੀਆਂ ਪਿਰਤਾਂ ਦੀਆਂ ਵਾਰਾਂ ਨੂੰ ਆਪਣੀ ਗਾਇਨ ਸ਼ੈਲੀ 'ਚ ਪ੍ਰਮੁੱਖਤਾ ਦਿੱਤੀ ਗਈ। ਜਥੇਦਾਰ ਸੁਰਜੀਤ ਸਿੰਘ ਤਲਵੰਡੀ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਸਰ, ਸ੍ਰ: ਬਲਦੇਵ ਸਿੰਘ ਢੱਟ ਡਿਰੈਕਟਰ ਅਦਾਰਾ ਪਹਿਰੇਦਾਰ, ਪ੍ਰਿਸੀਪਲ ਗਿਆਨੀ ਗੁਰਮੁੱਖ ਸਿੰਘ ਮਾਣੂਕੇ, ਗੁਰਪ੍ਰੀਤ ਸਿੰਘ ਮੰਡਿਆਣੀ, ਪ੍ਰਤਾਪ ਸਿੰਘ ਜਗਰਾਵਾਂ ਵਾਲੇ ਆਦਿ  ਨੇ ਢਾਡੀ ਕਲਾ ਅਤੇ ਅਜੋਕੇ ਸਾਲਾਤਾਂ ਦੇ ਸੰਦਰਭ 'ਚ ਨਵੀਂ ਪੀੜ੍ਹੀ ਨੂੰ ਗੁਰ-ਇਤਿਹਾਸ ਬਾਰੇ ਕਾਵਿਕ ਰੰਗ 'ਚ ਸਾਭਣ ਲਈ ਅਜਿਹੇ ਯਤਨ ਕਰਨ, ਆਦਿ ਵਿਸ਼ਿਆਂ 'ਤੇ ਵਿਚਾਰ ਸਾਝੇ ਕਰਦਿਆਂ ਸ੍ਰ: ਜਸਪਾਲ ਸਿੰਘ ਹੇਰਾਂ ਦੀ ਉਸਾਰੂ ਸੋਚ ਦੀ ਸ਼ਲਾਘਾ ਕੀਤੀ।  

ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ, ਇਕਬਾਲ ਸਿੰਘ ਮੋਗਾ, ਦਰਸ਼ਨ ਸਿੰਘ ਰਕਬਾ, ਪ੍ਰਿੰ. ਭੁਪਿੰਦਰ ਸਿੰਘ ਨਾਰੰਗਵਾਲ, ਬਲਦੇਵ ਸਿੰਘ ਦੇਵ ਸਰਾਭਾ, ਕੁਲਦੀਪ ਸਿੰਘ ਸਤਰਾਣਾ, ਅਵਤਾਰ ਸਿੰਘ ਭਾਗਪੁਰ, ਅੰਮ੍ਰਿਤਪਾਲ ਸਿੰਘ ਫਿਲੌਰ, ਸੁਖਜਿੰਦਰ ਸਿੰਘ ਗੌਂਸਗੜ, ਗੁਰਪ੍ਰੀਤ ਸਿੰਘ ਜਗਰਾਉਂ, ਮੋਹਣ ਸਿੰਘ ਮੋਮਨਾਬਾਦੀ, ਅਵਤਾਰ ਸਿੰਘ ਰਾਜੋਆਣਾ, ਹੈੱਡ ਮਾਸਟਰ ਮਹਿੰਦਰ ਸਿੰਘ ਹੇਰਾਂ, ਸੁਖਦੇਵ ਸਿੰਘ ਨਸਰਾਲੀ, ਬਾਬਾ ਬੋਤਾ ਸਿੰਘ-ਬਾਬਾ ਗਰਜਾ ਸਿੰਘ ਧਰਮ ਪ੍ਰਚਾਰ ਲਹਿਰ ਦੇ ਭਾਈ ਵਿਸਾਖਾ ਸਿੰੰਘ ਖਾਲਸਾ,ਭਾਈ ਪਰਮਿੰਦਰ ਸਿੰਘ ਖਾਲਸਾ ਅਤੇ ਭਾਈ ਪਰਮਜੀਤ ਸਿੰਘ ਆਦਿ ਸ਼ਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਅਦਾਰਾ ਪਹਿਰੇਦਾਰ ਦੀ ਵਿਚਾਰਧਾਰਾ ਨਾਲ ਜੁੜੇ ਅਤੇ ਢਾਡੀ ਕਲਾ ਨਾਲ ਸਨੇਹ ਰੱਖਣ ਵਾਲੀਆਂ ਸ਼ਖਸ਼ੀਅਤਾਂ ਹਾਜ਼ਰ ਸਨ।

ਅੱਵਲ ਆਏ ਜੱਥੇ ਨੂੰ ਫਰਾਂਸ ਦੇ ਗੁਰੂਘਰ ਤੋਂ ਸਪਾਂਸਰ
ਅਦਾਰਾ ਪਹਿਰੇਦਾਰ ਵਲੋਂ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਯਾਦਗਾਰੀ ਗੋਲਡ ਮੈਡਲ ਢਾਡੀ ਮੁਕਾਬਲੇ 'ਚ  ਗਿਆਨ ਪਵਿੱਤਰ ਸਿੰਘ ਸੰਧੂ, ਗਿਆਨੀ ਜਰਨੈਲ ਸਿੰਘ ਨਿਧੜਕ, ਗਿਆਨੀ ਪਰਉਪਕਾਰ ਸਿੰਘ, ਗਿਆਨੀ ਹਰਨੇਕ ਸਿੰਘ ਬੁਲੰਦਾ, ਗਿਆਨੀ ਗੁਰਮੇਲ ਸਿੰਘ ਬਾਠ, ਗਿਆਨੀ ਸੁਖਦੇਵ ਸਿੰਘ ਚਮਕਾ, ਗਿਆਨੀ ਗੁਰਨਾਮ ਸਿੰਘ ਮੋਹੀ, ਗਿਆਨੀ ਮਨਪ੍ਰੀਤ ਸਿੰਘ ਅਕਾਲਗੜ੍ਹ, ਗਿਆਨੀ ਗੁਰਪ੍ਰਤਾਪ ਸਿੰਘ ਸੁਰਸਿੰਘ, ਗਿਆਨੀ ਸਤਨਾਮ ਸਿੰਘ ਚਮਿੰਡਾ ਆਦਿ ਨਾਮਵਰ ਢਾਡੀਆਂ 'ਚੋਂ ਸਾਬਤ ਸੂਰਤ ਖਾਲਸਾਈ ਬਾਣੇ ਦੇ ਧਾਰਨੀ  ਢਾਡੀ ਗਿਆਨੀ ਗੁਰਪ੍ਰਤਾਪ ਸਿੰਘ ਸੁਰਸਿੰਘ ਵਾਲਿਆਂ ਅੱਵਲ ਆਏ ਜਿਨ੍ਹਾਂ ਨੂੰ ਗੋਲਡ ਮੈਡਲ ਦੇ ਨਾਲ-ਨਾਲ ਫਰਾਂਸ ਦੇ ਬਬੀਨੋ ਗੁਰੂਘਰ ਵਲੋਂ ਸ਼ਪਾਂਸਰ ਦੀ ਪੇਸ਼ਕਸ਼ ਦਿੱਤੀ ਗਈ। ਇਸ ਢਾਡੀ ਮੁਕਾਬਲੇ 'ਚ ਗਿਆਨੀ ਨਿਸ਼ਾਨ ਸਿੰਘ ਸ਼ਾਹਕੋਟ ਦੇਰੀ ਨਾਲ ਪੁੱਜਣ ਕਾਰਨ ਢਾਡੀ ਮੁਕਾਬਲੇ 'ਚ ਸ਼ਾਮਲ ਨਾ ਹੋ ਸਕੇ। ਪਰ ਉਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਸਟੇਜ 'ਤੇ ਢਾਡੀ ਕਲਾ ਦੀ ਪੇਸ਼ਕਾਰੀ ਦੀ ਇਜਾਜਤ ਦਿੱਤੀ ਗਈ ਜਿਸ 'ਚ ਉਨ੍ਹਾਂ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ।

Unusual
Pehredar
Sant Jarnail Singh Bhindranwale
Sikhs

International