ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ,ਵਿਰੋਧੀ ਸਰਕਾਰ ਨੂੰ ਘੇਰਨ ਦੀ ਤਿਆਰੀ ਵਿੱਚ

ਚੰਡੀਗੜ੍ਹ 19 ਫ਼ਰਵਰੀ, (ਹਰੀਸ਼ ਚੰਦਰ ਬਾਗਾਂਵਾਲਾ) : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਕੱਲ੍ਹ , 20 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਵੇਰੇ 11 ਵਜੇ  ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ । 12 ਵਜੇ ਗੈਰ ਸਰਕਾਰੀ ਬਿਜਨੇਸ ਹੋਵੇਗਾ । 21,22 ਅਤੇ 23  ਫਰਵਰੀ ਨੂੰ ਮਹਾਸ਼ਿਵਰਾਤਰੀ ,ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਰਹੇਗੀ।  24  ਫਰਵਰੀ ਦੀ ਸਵੇਰ 11 ਵਜੇ ਸ਼ੁਰੂ ਹੋਣ ਵਾਲੇ ਸੈਸ਼ਨ ਵਿੱਚ ਪਹਿਲਾਂ ਤੋਂ ਪੇਸ਼ ਕੀਤੇ ਪੰਜਾਬ ਦੇ ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ ਲਿਆਂਦਾ ਜਾਵੇਗਾ।  25 ਫਰਵਰੀ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ ,ਇਸੇ ਦਿਨ ਕੈਗ ਰਿਪੋਰਟ ਵੀ ਜਾਰੀ ਕੀਤੀ ਜਾਵੇਗੀ । ਬੁੱਧਵਾਰ , 26  ਫਰਵਰੀ ਨੂੰ ਬਜਟ ਅਨੁਮਾਨਾਂ 'ਤੇ ਬਹਿਸ ਹੋਵੇਗੀ।  27  ਫਰਵਰੀ ਨੂੰ ਗੈਰ -ਸਰਕਾਰੀ ਕੰਮ ਹੋਣਗੇ।  

28 ਫਰਵਰੀ ਨੂੰ ਬਜਟ ਪ੍ਰਸਤਾਵਾਂ ਤੇ ਵੋਟਿੰਗ ਹੋਵੇਗੀ। ਇਸੇ ਦਿਨ ਹਾਊਸ ਵਿੱਚ ਕਈ ਬਿੱਲ ਵੀ ਪੇਸ਼ ਕੀਤੇ ਜਾਣਗੇ। ਅੱਜ , ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ ਕਰਕੇ ਸੈਸ਼ਨ ਦਾ ਸਮਾਂ ਵਧਾਏ ਜਾਣ ਦੀ ਮੰਗ ਕੀਤੀ।  ਇਸ ਦਾ ਫੈਸਲਾ ਵੀ ਕੱਲ੍ਹ 20 ਫਰਵਰੀ ਨੂੰ ਹੋਣ ਵਾਲੀ ਬਿਜ਼ਨੈੱਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿੱਚ ਹੋਵੇਗਾ । ਦੋਵੇਂ ਵਿਰੋਧੀ ਪਾਰਟੀਆਂ ਇਸ ਬਜਟ ਸੈਸ਼ਨ ਵਿੱਚ ਕੈਪਟਨ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਵਿੱਚ ਹਨ। ਆਮ ਆਦਮੀ ਪਾਰਟੀ ਦਿੱਲੀ ਦੀ ਜਿੱਤ ਤੋਂ ਬਾਅਦ ਪੂਰੇ ਜੋਸ਼ ਵਿੱਚ ਹੈ, ਜਦਕਿ ਵਿਰੋਧੀ ਪਾਰਟੀ ਅਕਾਲੀ ਦਲ- ਭਾਜਪਾ ਵੀ ਮੁੱਦਿਆਂ ਨੂੰ ਆਪਣੇ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀ,  ਇਸ ਲਈ ਅਕਾਲੀ ਦਲ ਭਾਜਪਾ ਮੁੱਦਿਆਂ ਨੂੰ ਨਵਾਂ ਰੂਪ ਦੇ ਕੇ ਆ ਸਕਦੇ ਹਨ ।

Unusual
Budget
PUNJAB
Punjab Government
Capt Amarinder Singh

International