ਜਦੋਂ ਭੁੱਚੋ ਡੇਰੇ ਦੀ ਕੀਰਤਨ ਵਾਲੀ ਸਟੇਜ ਤੇ ਕੀ ਬਣੂੰ ਅਮਲੀ ਦਾ ਗੀਤ ਗੂੰਜਿਆ

ਡੇਰਾ ਰੂੰਮੀ ਭੁੱਚੋ ਵਾਲਿਆਂ ਦੀ ਧਾਰਮਿਕ ਸਟੇਜ ਤੇ ਆਗਿਆ ਦੇਣ ਤੇ ਗੁਰਮਿਤ ਦੇ ਉਲਟ ਮਾਹੌਲ ਪੈਦਾ ਕਰਕੇ ਪੰਥਕ ਹਿੱਤਾ ਦਾ ਹੋਇਆ ਕਤਲ

ਗਾਲਿਬ ਕਲਾਂ, 6 ਮਾਰਚ (ਗੋਲਡੀ ਗਾਲਿਬ)-ਸੋਸਲ ਮੀਡੀਆ ਤੇ ਗੁਰਬਾਣੀ, ਸਿੱਖ ਇਤਿਹਾਸ ਤੇ ਸਿੱਖੀ ਸਿਧਾਤਾਂ ਨਾਲ ਖਿਲਵਾੜ ਕਰਨ ਦੀਆਂ ਵੀਡੀਓ ਵਾਇਰਲ ਕਰਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾ ਨੂੰ ਗਹਿਰੀ ਠੇਸ ਪਹੁੰਚਾਈ ਜਾ ਰਹੀ ਹੈ ਤੇ ਹੁਣ ਫਿਰ ਧਾਰਮਿਕ ਸਟੇਜ ਉਪਰ ਵਾਜੇ ਤੇ ਤਬਲੇ ਦੇ ਸਾਜਾਂ ਰਾਹੀ ਇੱਕ ਗੋਲ ਦਸਤਾਰ ਬੰਨ੍ਹੀ ਤੇ ਦਾੜੀ ਕੱਟੇ ਹੋਏ ਬੰਦੇ ਨੇ ਗੀਤ 'ਸੱਚੇ ਪਾਤਸਾਹ ਵਾਹਿਗੁਰੂ ਜਾਣੇ, ਕੀ ਬਣੂੰ ਅਮਲੀ ਦਾ’ ਗਾਇਆ ਹੈ, ਇਸ ਵਰਤਾਰੇ ਨੇ ਕੌਮ ਦੇ ਹਿਰਦਿਆਂ ਨੂੰ ਛੱਲਣੀ ਕਰਕੇ ਰੱਖ ਦਿੱਤਾ ਹੈ। ਸੋਸਲ ਮੀਡੀਆਂ ਤੇ ਵੀਡੀਓ ਬਹੁਤ ਵਾਇਰਲ ਹੋਣ ਕਾਰਨ ਸਿੱਖ ਕੌਮ ਤੇ ਕੀਰਤਨ ਨੂੰ ਮਜਾਕ ਦਾ ਪਾਤਰ ਬਣਾਇਆ ਗਿਆ ਹੈ। ਜਿਕਰਯੋਗ ਹੈ ਕਿ ਮਹਾਨ ਤਪੱਸਵੀ ਸੰਤ ਬਾਬਾ ਮਹਾਂਹਰਨਾਮ ਸਿੰਘ ਤੇ ਬਾਬਾ ਖੇਮ ਸਿੰਘ ਭੁੱਚੋ ਵਾਲਿਆਂ ਦੀ ਯਾਦ 'ਚ ਡੇਰਾ ਰੂੰਮੀ ਭੁੱਚੋ ਬਠਿੰਡੇ ਦੇ ਬੈਨਰ ਹੇਠ ਜਨਮ ਦਿਵਸ ਸਮਾਗਮਾਂ ਦੇ ਰੈਣ ਸਬਾਈ ਕੀਰਤਨ ਦੀਵਾਨਾਂ ਦੌਰਾਨ ਬਾਬਾ ਸੁਖਦੇਵ ਸਿੰਘ ਭੁੱਚੋ ਵਾਲਿਆਂ ਤੇ ਸੰਗਤਾਂ ਦੀ ਹਾਜਰੀ ਵਿੱਚ ਧਾਰਮਿਕ ਸਟੇਜ ਤੇ ਦਰਜਨਾਂ ਦੇ ਕਰੀਬ ਸਿੱਖੀ ਬਾਣੇ ਵਿੱਚ ਸੱਜੇ ਕੀਰਤਨੀ ਜੱਥੇ, ਜਿਸ ਵਿੱਚ ਬਾਬਾ ਸੁਖਦੇਵ ਸਿੰਘ ਵੀ ਦਿਖਾਈ ਦੇ ਰਹੇ ਹਨ, ਨਾਲ ਵਾਜੇ ਤੇ ਬੈਠੇ ਇਕ ਦਾੜੀ ਕਤਲ ਕੀਤੇ ਬੰਦੇ ਨੇ ਗੁਰਦਾਸ ਮਾਨ ਦੇ ਗੀਤ ਦੀ ਤਰਜ ਤੇ ਉਕਤ ਗਾਣਾ ਗਾਇਆ ਤੇ ਪਿਛੇ ਬੈਠੇ ਸਾਰੇ ਹੱਸ ਰਹੇ ਹਨ, ਪਰ ਕੋਈ ਉਸਨੂੰ ਰੋਕ ਨਹੀ ਰਿਹਾ?

ਇਸ ਵਰਤਾਰੇ ਦੀ ਵਾਇਰਲ ਵੀਡੀਓ ਨੇ ਪੂਰੀ ਦੁਨੀਆਂ ਵਿੱਚ ਕੌਮ ਨੂੰ ਸ਼ਰਮਸਾਰ ਕਰ ਦਿੱਤਾ ਹੈ ਤੇ ਗੀਤ ਦੌਰਾਨ ਬਾਬਾ ਸੁਖਦੇਵ ਸਿੰਘ ਵੀ ਮੁਸਕਰਾਉਦੇ ਨਜਰ ਆ ਰਹੇ ਹਨ। ਉਕਤ ਵੀਡੀਓ ਨੂੰ ਦੇਖ ਕੇ ਬਹੁਤ ਭੱਦੇ ਕੁਮੈਟਾਂ ਰਾਹੀ ਸਮੁੱਚੀ ਸੰਪਰਦਾ ਤੇ ਗੁਰਬਾਣੀ ਕੀਰਤਨ ਦੀ ਮਰਿਯਾਦਾ ਭੰਗ ਕਰਨ ਤ ਦੋਸ਼ ਲਗਾਏ ਜਾ ਰਹੇ ਹਨ। ਗੀਤ ਦੌਰਾਨ ਨਸਿਆਂ ਦਾ ਗੜ ਮੰਨੇ ਜਾਂਦੇ ਪਿੰਡ ਦੌਲੇਆਣਾ (ਮੋਗਾ) ਦਾ ਜਿਕਰ ਵੀ ਆਉਦਾ ਹੈ ਤੇ ਗੀਤ ਗਾਉਦੇ ਵੱਲ ਇਸਾਰਾ ਕਰਕੇ ਬਾਬਾ ਜੀ ਕੁਝ ਫੁਰਮਾਉਦੇ ਹਨ ਤੇ ਪਿਛੇ ਬੈਠੇ ਚੇਲੇ ਹੱਸਦੇ ਹਨ। ਡੇਰਾ ਰੂੰਮੀ ਭੁੱਚੋ ਦੀ ਪੂਰੀ ਦੁਨੀਆਂ ਵਿੱਚ ਬਹੁਤ ਮਹਾਨਤਾ ਹੈ, ਪਰ ਉਥੇ ਇਸ ਵਰਤਾਰੇ  ਅਤੇ ਵਾਇਰਲ ਵੀਡੀਓ ਨੇ ਵਿਰੋਧੀਆਂ ਨੂੰ ਉਗਲ ਚੁੱਕਣ ਤੇ ਪ੍ਰਸਨ ਕਰਨ ਦਾ ਮਾਰਗ ਬਣਾ ਦਿੱਤਾ ਹੈ। ਕਿਉਕਿ ਧਾਰਮਿਕ ਸਟੇਜ ਤੇ ਗੁਰਬਾਣੀ ਕੀਰਤਨ ਦੀ ਬਜਾਏ ਗਾਣੇ-ਗੀਤ ਦੀਆਂ ਤਰਜਾਂ ਤੇ ਅਜਿਹਾ ਗੀਤਾਂ ਨਾਲ ਸੰਗਤਾਂ ਵਿੱਚ ਕੀ ਸੁਨੇਹਾ ਜਾਵੇਗਾ, ਦੂਜਾ ਕਬਰਾਂ, ਸਮਾਧਾਂ ਤੇ ਮੇਲਿਆਂ ਵਿੱਚ ਨੱਚਣ ਵਾਲੇ ਗਾਇਕਾਂ ਦੇ ਗੀਤ ਦੀਆਂ ਧੁੰਨਾ ਨੂੰ ਧਾਰਮਿਕ ਸਟੇਜ ਤੇ ਗਾਉਣਾ ਸਿੱਖੀ ਸਿਧਾਂਤਾਂ ਤੇ ਬਿਲਕੁੱਲ ਉਲਟ ਹੈ ਤੇ ਇਸ ਪੰਥ ਵਿਰੋਧੀ ਕਾਰੇ ਨੇ ਕੀਰਤਨ ਦੀ ਰੂਹਾਨੀਅਤ ਨੂੰ ਭਾਰੀ ਠਾਹ ਲਾਈ ਹੈ, ਕਿÀਕਿ ਸ੍ਰੀ ਅਕਾਲ ਸਾਹਿਬ ਦੇ ਹੁਕਮ ਅਨੁਸਾਰ ਕੋਈ ਵੀ ਪਤਿਤ ਬੰਦਾ ਧਾਰਮਿਕ ਸਟੇਜ ਤੇ ਬੈਠ ਹੀ ਨਹੀ ਸਕਦਾ ਤੇ ਪਰ ਇਸ ਪਤਿਤ ਬੰਦੇ ਨੇ ਤਾਂ ਧਾਰਮਿਕ ਸਟੇਜ ਤੇ ਗੀਤ ਦੌਰਾਨ 'ਹਾਏ-ਹਾਏ’ ਕਰਕੇ ਪੰਥ ਦੀ ਵੀ ਹਾਏ-ਹਾਏ ਕਰਵਾ ਦਿੱਤੀ ਹੈ। ਡੇਰੇਦਾਰਾਂ ਬਾਬੇ ਨੇ ਪਤਿਤ ਬੰਦੇ ਨੂੰ ਸਟੇਜ ਤੇ ਆਗਿਆਂ ਦੇਣ ਤੇ ਗੁਰਮਿਤ ਦੇ ਉਲਟ ਮਾਹੌਲ ਪੈਦਾ ਕਰਕੇ ਪੰਥਕ ਹਿੱਤਾਂ ਦਾ ਕਤਲ ਕਰਵਾ ਦਿੱਤਾ ਹੈ। ਕੀ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਘਟਨਾਕ੍ਰਮ ਤੇ ਕੋਈ ਕਾਰਵਾਈ ਕਰਨਗੇ?  

Unusual
Sikhs

International