ਸਿੱਖਾਂ ਦਾ ਕੌਮੀ ਤਿਓਹਾਰ ਹੋਲਾ ਮਹੱਲਾ ਖਾਲਸਾਈ ਸ਼ਾਨੋ ਸ਼ੌਕਤ ਦੇ ਨਾਲ ਅੱਜ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗਾ ਸ਼ੁਰੂ

ਸ੍ਰੀ ਆਨੰਦਪੁਰ ਸਾਹਿਬ, 7 ਮਾਰਚ (ਸੁਖਵਿੰਦਰਪਾਲ ਸਿੰਘ/ ਜਗਦੇਵ ਸਿੰਘ ਦਿਲਬਰ ) ਸਿੱਖਾਂ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਅੱਜ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਲਕੇ 8 ਮਾਰਚ ਨੂੰ ਸ਼ੁਰੂ ਹੋ ਜਾਵੇਗਾ। ਭਲਕੇ 8 ਮਾਰਚ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਗੁਰਦੁਆਰਾ ਸਹਿਬਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ।
ਅੱਜ ਸ਼ੁਰੂ ਹੋਣ ਵਾਲੇ ਕੌਮੀ ਤਿਉਹਾਰ ਬਾਰੇ ਦੱਸਦੇ ਹੋਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਇਸ ਸਬੰਧੀ ਕਿਹਾ ਕਿ ਸਾਨੂੰ ਇੱਕ ਦੂਸਰੇ 'ਤੇ ਬਨਾਉਟੀ ਰੰਗ ਪਾਉਣ ਦੀ ਬਜਾਏ ਪ੍ਰਭੂ ਦੇ ਨਾਮ ਤੇ ਸਿਮਰਨ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਜੀਵਨ ਸਫਲਾ ਬਨਾਉਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਨੇ ਖਾਲਸਾ ਫੌਜ ਨੂੰ ਜੰਗੀ ਖੇਡਾਂ ਨਾਲ ਜੋੜਿਆ ਸੀ ਤੇ ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਰੰਗਾਂ ਦੀ ਹੋਲੀ ਦੀ ਬਜਾਏ ਨਾਮ ਦੀ ਹੋਲੀ ਖੇਡਣ ਜਿਸ ਨਾਲ ਗੁਰੁ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆ ਹਨ।

ਕਰੋਨਾ ਵਾਇਰਸ ਨੂੰ ਲੈ ਕੇ ਜਥੇਦਾਰ  ਰਘਬੀਰ ਸਿੰਘ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਫ਼ਵਾਹਾਂ ਵਿਚ ਨਾ ਆਉਣ ਅਤੇ ਹੋਲੇ ਮਹੱਲੇ ਮੌਕੇ ਵੱਧ-ਚੜ੍ਹ ਕੇ ਗੁਰੂ ਘਰਾਂ ਦੇ ਦਰਸ਼ਨ ਕਰਨ, ਉਨ੍ਹਾਂ ਕਿਹਾ ਕਿ ਖਾਲਸਾ ਹਮੇਸ਼ਾ ਹੀ ਜ਼ਬਰ ਤੇ ਜ਼ੁਲਮ ਨਾਲ ਲੜਦਾ ਰਿਹਾ ਹੈ, ਉਹ ਕਦੇ ਕਿਸੇ ਤੇ ਨਹੀਂ ਡਰਿਆ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਤੇ ਉਹ ਸਾਡੀ ਹਰ ਥਾਂ ਰੱਖਿਆ ਕਰਦਾ ਹੈ।ਇਸਦੇ ਨਾਲ ਹੀ ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਥਾਂ ਦੀ ਸਫ਼ਾਈ ਅਤੇ ਸਰੀਰ ਦੀ ਸਫਾਈ ਦਾ ਖਾਸ ਧਿਆਨ ਰੱਖਣ। ਇਸ ਤੋਂ ਇਲਾਵਾ ਲੰਗਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਅਜਿਹੇ ਪਕਵਾਨ ਨਾ ਬਣਾਉਣ ਜਿਸ ਨਾਲ ਕਿਸੇ ਦੀ ਸਿਹਤ ਖਰਾਬ ਹੋਵੇ ਉਨ੍ਹਾਂ ਨਾਲ ਹੀ ਅਪੀਲ ਕੀਤੀ ਕਿ ਲੰਗਰਾਂ ਵਿੱਚ ਥਰਮਾਕੋਲ ਨਾਲ ਬਣੇ ਬਰਤਨਾਂ ਦਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਬੇਸ਼ੱਕ ਦੋ ਦਿਨਾਂ ਤੋਂ ਹੋ ਰਹੀ ਬਰਸਾਤ ਕਰਕੇ ਮੇਲੇ ਦਾ ਉਤਸ਼ਾਹ ਥੋੜਾ ਮੱਠਾ ਹੋਇਆ ਹੈ ਪਰ ਆਉਂਦੇ ਦਿਨਾਂ ਵਿੱਚ ਮੌਸਮ ਸਾਫ ਹੋਣ ਦੇ ਲਈ ਸੰਗਤ ਦੀ ਆਮਦ ਦੇ ਸਾਰੇ ਰਿਕਾਰਡ ਟੁੱਟਣ ਦਾ ਅਨੁਮਾਨ ਹੈ।

ਦਲ ਖ਼ਾਲਸਾ ਵਾਲਿਆਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਹੈ। ਕੈਲੰਡਰ ਜਾਰੀ ਕਰਨ ਦਾ ਤਕੜਾ ਵਿਰੋਧ ਸ਼੍ਰੋਮਣੀ ਕਮੇਟੀ ਨੇ ਕੀਤਾ। ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਨੇ ਤਾਂ ਦਲ ਖਾਲਸਾ ਆਗੂਆਂ ਤੋਂ ਕੈਲੰਡਰ ਵੀ ਖੋਹਣ ਦੇ ਯਤਨ ਕੀਤੇ ਅਤੇ ਇਸ ਖਿੱਚਾ ਧੂਹ ਵਿਚ ਕੁੱਝ ਕੈਲੰਡਰ ਪਾਟੇ ਵੀ। ਸਤਿਕਾਰਯੋਗ ਪਾਠਕੋ! ਸ਼੍ਰੋਮਣੀ ਕਮੇਟੀ ਨੇ ਤਾਂ ਬਾਦਲਾਂ ਦੇ ਹੁਕਮ ਤੇ ਮੂਲ ਨਾਨਸ਼ਾਹੀ ਕੈਲੰਡਰ ਦਾ ਭੋਗ ਪਾ ਹੀ ਦਿੱਤਾ ਹੈ। ਹੁਣ ਕੋਈ ਜਥੇਬੰਦੀ  ਕੌਮ ਦੇ ਅਜ਼ਾਦ ਹੋਣ ਦਾ ਪ੍ਰਗਟਾਵਾ ਕਰਦੀ ਹੈ ਤਾਂ ਉਨ੍ਹਾਂ ਦੇ ਢਿੱਡ ਵਿਚ ਪੀੜ ਕਿਉਂ ਹੁੰਦੀ ਹੈ। ਇਹ ਆਖ ਕੇ ਸ਼੍ਰੋਮਣੀ ਕਮੇਟੀ ਦੀ ਹੋਰ ਲੱਸੀ ਨਾ ਕਰ ਦੇਣਾ ਕਿ ਦਲ ਖਾਲਸਾ ਵਾਲਿਆਂ ਨੇ ਬਾਦਲਾਂ ਦੇ ਆਕੇ ਮੋਦੀ ਦੇ ਸਭ ਤੋਂ ਵੱਡੇ ਦੁਸ਼ਮਣ ਇਮਰਾਨ ਖਾਨ ਦੀ ਫ਼ੋਟੋ ਕੈਲੰਡਰ ਦੇ ਲਾਈ ਹੋਈ ਹੈ। ਫ਼ਿਰ ਅਜਿਹੇ ਕੈਲੰਡਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਿਲੀਜ਼ ਕਰਵਾਕੇ ਮੋਦੀ ਦੀਆਂ ਝਿੱੜਕਾਂ ਥੋੜੀਆਂ ਖਾਣੀਆਂ ਹਨ। ਉਹ ਤਾਂ ਪਹਿਲਾਂ ਹੀ ਢੀਂਡਸੇ ਨੂੰ ਥਾਪੜਾ ਦੇਈ ਜਾਂਦਾ ਹੈ।

Unusual
Festival
Sikhs
Anandpur Sahib

International