ਅਫਗਾਨਿਸਤਾਨ 'ਚ ਦੋ ਰਾਸ਼ਟਰਪਤੀਆਂ ਨੇ ਚੁੱਕੀ ਸਹੁੰ

ਕਾਬੁਲ 9 ਮਾਰਚ (ਏਜੰਸੀਆਂ) : ਅਫਗਾਨਿਸਤਾਨ 'ਚ ਅੱਜ ਦਿਲਚਸਪ ਰਾਜਨੀਤਿਕ ਘਟਨਾਵਾਂ ਵੇਖਣ ਨੂੰ ਮਿਲਿਆ। ਅਸ਼ਰਫ ਗਨੀ ਨੇ ਅੱਜ ਅਹੁਦੇ ਦੀ ਸਹੁੰ ਚੁੱਕੀ। ਰਾਸ਼ਟਰਪਤੀ ਵਜੋਂ ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੋਵੇਗਾ। ਪਰ ਦਿਲਚਸਪ ਗੱਲ ਇਹ ਹੈ ਕਿ ਉਸ ਦੇ ਵਿਰੋਧੀ ਅਬਦੁੱਲਾ ਨੇ ਵੀ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਦੇਸ਼ 'ਚ ਰਾਜਨੀਤਿਕ ਸੰਕਟ ਗਹਿਰਾ ਹੋਇਆ ਹੈ ਅਤੇ ਤਾਲਿਬਾਨ ਨਾਲ ਆਉਣ ਵਾਲੀ ਸ਼ਾਂਤੀ ਵਾਰਤਾ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਅਸ਼ਰਫ ਗਨੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਬੰਬ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਸਮਾਗਮ ਵਿੱਚ ਹਫੜਾ-ਦਫੜੀ ਮੱਚ ਗਈ। ਸਮਾਗਮ 'ਚ ਲੋਕ ਪਿੱਛੇ ਵੱਲ ਭੱਜੇ ਵੇਖੇ ਗਏ। ਇਸ ਦੌਰਾਨ ਗਿਆਨੀ ਭਾਸ਼ਣ ਦਿੰਦੇ ਰਹੇ।

ਸਹੁੰ ਚੁੱਕ ਸਮਾਰੋਹ ਵਿਚ ਗਨੀ ਨੇ ਕਿਹਾ, “ਮੈਂ ਅੱਲ੍ਹਾ ਦੇ ਨਾਂ ਦੀ ਸਹੁੰ ਖਾਂਦਾ ਹਾਂ ਕਿ ਮੈਂ ਪਵਿੱਤਰ ਇਸਲਾਮ ਦੇ ਧਰਮ ਦੀ ਪਾਲਣਾ ਕਰਾਂਗਾ ਅਤੇ ਉਸਦੀ ਰੱਖਿਆ ਕਰਾਂਗਾ। ਮੈਂ ਸੰਵਿਧਾਨ ਦਾ ਸਤਿਕਾਰ ਕਰਾਂਗਾ, ਨਿਗਰਾਨੀ ਕਰਾਂਗਾ ਅਤੇ ਲਾਗੂ ਕਰਾਂਗਾ।” ਗਨੀ ਨੇ ਵਿਦੇਸ਼ੀ ਮਹਿਮਾਨਾਂ, ਡਿਪਲੋਮੈਟਾਂ ਅਤੇ ਸੀਨੀਅਰ ਨੇਤਾਵਾਂ ਦੀ ਹਾਜ਼ਰੀ ਵਿੱਚ ਸਮਾਗਮ 'ਚ ਸਹੁੰ ਚੁੱਕੀ। ਪਿਛਲੇ ਸਾਲ ਸਤੰਬਰ 'ਚ ਹੋਈਆਂ ਚੋਣਾਂ 'ਚ ਗਨੀ ਨੂੰ ਜੇਤੂ ਐਲਾਨਿਆ ਗਿਆ ਸੀ ਪਰ ਅਬਦੁੱਲਾ ਨੇ ਵੋਟ ਨੂੰ ਚੁਣੌਤੀ ਦਿੱਤੀ ਅਤੇ ਅੱਜ ਆਪਣੇ ਸੈਂਕੜੇ ਸਮਰਥਕਾਂ ਨਾਲ ਸਮਾਨਾਂਤਰ ਸਮਾਰੋਹ 'ਚ ਅਫਗਾਨਿਸਤਾਨ ਦੀ ਆਜ਼ਾਦੀ, ਰਾਸ਼ਟਰੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਬਰਕਰਾਰ ਰੱਖਣ ਦੀ ਸਹੁੰ ਚੁੱਕੀ।

Unusual
Afghanistan
President

International