ਦਿੱਲੀ ਹਿੰਸਾ ਨੂੰ ਲੈ ਕੇ ਮਿਲੇ ਅਹਿਮ ਸਬੂਤ, ਪਿੰਜੜਾ ਤੋੜ ਸੰਗਠਨ ਦਾ ਕਾਰਾ?

ਨਵੀਂ ਦਿੱਲੀ 15 ਮਾਰਚ (ਏਜੰਸੀਆਂ)  ਦਿੱਲੀ ਹਿੰਸਾ ਦੌਰਾਨ ਦੰਗਾਕਾਰੀਆਂ ਨੂੰ ਦਬੋਚਣ ਲਈ ਦਿੱਲੀ ਪੁਲਿਸ ਲਗਾਤਾਰ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੀ ਹੈ। ਸ਼ੱਕੀਆਂ ਤੋਂ ਪੁੱਛਗਿੱਛ ਦੇ ਨਾਲ-ਨਾਲ ਹੋਰ ਜਾਂਚ ਵੀ ਕੀਤੀ ਜਾ ਰਹੀ ਹੈ। ਇਸੇ ਦਰਮਿਆਨ ਪੁਲਿਸ ਹੱਥ ਕੁਝ ਅਹਿਮ ਸਬੂਤ ਲੱਗੇ ਹਨ। ਪੁਲਿਸ ਨੂੰ ਜਾਂਚ 'ਚ ਪਿੰਜੜਾ ਤੋੜ ਸੰਗਠਨ ਦਾ ਪਤਾ ਚੱਲਿਆ ਹੈ, ਜਿਸ ਦਾ ਦੰਗੇ ਭੜਕਾਉਣ 'ਚ ਹੱਥ ਦੱਸਿਆ ਜਾ ਰਿਹਾ ਹੈ। ਇਹ ਸੰਗਠਨ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦਾ ਹੈ, ਅਜਿਹੇ 'ਚ ਪੁਲਿਸ ਸਬੂਤਾਂ ਨੂੰ ਪੁਖਤਾ ਕਰ ਲੈਣਾ ਚਾਹੁੰਦੀ ਹੈ। ਇਸ ਦੀ ਜਾਂਚ ਲਈ ਪੁਲਿਸ ਦੀ ਇੱਕ ਟੀਮ ਨੂੰ ਲਾਇਆ ਗਿਆ ਹੈ।

ਸੂਤਰਾਂ ਮੁਤਾਬਕ ਜਦ 22 ਤੇ 23 ਫਰਵਰੀ ਨੂੰ ਮੌਜਪੁਰ ਤੇ ਜਾਫਰਾਬਾਦ 'ਚ ਸੀਏਏ ਖ਼ਿਲਾਫ਼ ਪ੍ਰਦਰਸ਼ਨ ਚੱਲ ਰਹੇ ਸਨ, ਉਸ ਵੇਲੇ ਇਹ ਵਿਦਿਆਰਥਣਾਂ ਵੀ ਉੱਥੇ ਸ਼ਾਮਲ ਸਨ। ਇਨ੍ਹਾਂ ਨੇ ਹੀ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ 'ਤੇ ਪਥਰਾਅ ਲਈ ਭੜਕਾਇਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਨਾਜਾਇਜ਼ ਗਤੀਵੀਧੀਆਂ 'ਚ ਇਸ ਸੰਗਠਨ ਦਾ ਨਾਂ ਸ਼ਾਮਲ ਹੈ। ਇਹ ਡੀਯੂ ਦਾ ਅਨਰਜਿਸਟਰਡ ਸੰਗਠਨ ਹੈ, ਜੋ ਸਰਕਾਰ ਵਿਰੋਧੀ ਗਤੀਵੀਧੀਆਂ 'ਚ ਸ਼ਾਮਲ ਹੁੰਦਾ ਰਹਿੰਦਾ ਹੈ। ਦੱਸ ਦਈਏ ਕਿ ਦਿੱਲੀ ਹਿੰਸਾ ਮਾਮਲੇ 'ਚ ਹੁਣ ਤੱਕ 3400 ਦੇ ਕਰੀਬ ਲੋਕ ਹਿਰਾਸਤ 'ਚ ਹਨ ਤੇ ਇਨ੍ਹਾਂ 'ਚੋਂ 1000 ਦੇ ਕਰੀਬ ਲੋਕਾਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਵਲੋਂ ਅੱਗੇ ਕਿ ਕਦਮ ਚੁੱਕੇ ਜਾਂਦੇ ਹਨ।]

Unusual
Violence
New Delhi
Riot

International