ਪੰਜਾਬ 'ਚ ਕਰਫ਼ਿਊ, ਮਹਾਂਰਾਸ਼ਟਰ ਤੇ ਚੰਡੀਗੜ੍ਹ ਨੇ ਵੀ ਕਰਫਿਊ ਲਾਇਆ

ਹਰ ਤਰ੍ਹਾਂ ਦੀ ਜ਼ਿੰਦਗੀ ਰੋਕੀ ਪਰ ਸ਼ਰਾਬ ਦੇ ਠੇਕੇ ਖੁੱਲ੍ਹੇ

ਪੰਜਾਬ 'ਚ ਵੱਡੀ ਗਿਣਤੀ ਵਿਚ ਆਏ ਐਨ ਆਰ ਆਈਜ਼ 'ਚ ਕਰੋਨਾ ਦੇ ਲੱਛਣਾਂ ਨੇ ਪੰਜਾਬ 'ਚ ਮਚਾਈ ਤਰਥੱਲੀ

ਬਠਿੰਡਾ 23 ਮਾਰਚ (ਅਨਿਲ ਵਰਮਾ): ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਦਹਿਸ਼ਤ ਤੋਂ ਬਚਾਉਣ ਲਈ ਪੰਜਾਬ ਵਿੱਚ ਲੋਕ ਡਾਊਨ ਕੀਤਾ ਗਿਆ ਪ੍ਰੰਤੂ ਪੰਜਾਬੀਆਂ ਵੱਲੋਂ ਲੋਕ ਡਾਊਨ ਦਾ ਮਤਲਬ ਨਾ ਸਮਝਦੇ ਹੋਏ ਘਰਾਂ ਤੋਂ ਬਾਹਰ ਵੱਡੀ ਗਿਣਤੀ ਵਿੱਚ ਲਿਖਣ ਕਰਕੇ ਕੈਪਟਨ ਸਰਕਾਰ ਨੇ ਸਖਤ ਕਦਮ ਉਠਾਉਂਦੇ ਹੋਏ ਪੰਜਾਬ ਵਿੱਚ ਕਰਫਿਊ ਲਾ ਦਿੱਤਾ, ਜਿਸ ਤੋਂ ਬਾਅਦ ਮਹਾਰਾਸ਼ਟਰ ਅਤੇ ਚੰਡੀਗੜ੍ਹ ਵਿੱਚ ਵੀ ਕਰਫਿਊ ਲਾਇਆ ਗਿਆ ਹੈ। ਜਿਸ ਕਰਕੇ ਕਰੋਨਾ ਵਾਇਰਸ ਦੀ ਦਹਿਸ਼ਤ ਕਰਕੇ ਜ਼ਿੰਦਗੀ ਘਰਾਂ ਵਿਚ ਹੀ ਕੈਦ ਹੋ ਕੇ ਰਹਿ ਗਈ। ਪ੍ਰੰਤੂ ਹੈਰਾਨਗੀ ਇਹ ਹੈ ਕਿ ਕੈਪਟਨ ਸਰਕਾਰ ਦੇ ਆਪਣੇ ਹੀ ਆਦੇਸ਼ਾਂ ਨੂੰ ਬਦਲਣ ਅਤੇ ਵਾਰ ਵਾਰ ਆਦੇਸ਼ ਲਾਗੂ ਕਰਨ ਕਰਕੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ ਅਤੇ ਪੁਲਿਸ ਦੀ ਡਾਂਗ ਵੀ ਝੱਲਣੀ ਪਈ।

ਜਿਹੜੀ ਸਰਕਾਰ ਇਹ ਯਕੀਨੀ ਬਣਾਉਂਦੀ ਸੀ ਕੇ ਲੋਕਾਂ ਨੂੰ ਦੁੱਧ, ਰਾਸ਼ਨ, ਸਬਜ਼ੀ, ਫਲ ਫਰੂਟ, ਪੈਟਰੋਲ ਪੰਪ, ਬੈਂਕ ਦੀ ਸਹੂਲਤ ਮੁਹੱਈਆ ਹੋਵੇਗੀ ਉਹ ਤਾਂ ਨਸੀਬ ਨਹੀਂ ਹੋਈ ਬਲਕਿ ਸ਼ਰਾਬ ਦੇ ਠੇਕੇ ਖੁੱਲ੍ਹੇ ਨਜ਼ਰ ਆਏ। ਸਰਕਾਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੂਬਾ ਸਰਕਾਰਾਂ ਨੂੰ ਸਖਤੀ ਵਰਤਣ ਦੇ ਦਿੱਤੇ ਆਦੇਸ਼ ਤੇ ਤੁਰੰਤ ਐਕਸ਼ਨ ਕਰਦਿਆਂ ਕਰਫ਼ਿਊ ਲਾ ਦਿੱਤਾ। ਕਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਦੇਸ਼ ਵਿੱਚ ਗਿਣਤੀ 350 ਤੋਂ ਪਾਰ ਪਹੁੰਚ ਚੁੱਕੀ ਹੈ ਅਤੇ ਪੰਜਾਬ ਵਿੱਚ ਕਰੋਨਾ ਪੀੜਤ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 21 ਤੋਂ ਵੱਧ ਕੇ 23 ਹੋ ਗਈ ਹੈ। ਇਨ੍ਹਾਂ ਵਿੱਚ ਨਵਾਂ ਸ਼ਹਿਰ ਦੇ ਪੀੜਤ ਮ੍ਰਿਤਕ ਬਲਦੇਵ ਸਿੰਘ ਦੇ ਡੇਢ ਸਾਲ ਦੇ ਪੋਤੇ ਅਤੇ ਮੁਹਾਲੀ ਸਥਿਤ ਲੜਕੀ ਦੀ ਰਿਸ਼ਤੇਦਾਰ ਮਹਿਲਾ ਮਰੀਜ਼ ਸ਼ਾਮਲ ਹੋਏ ਹਨ ।

ਹੈਰਾਨਗੀ ਇਸ ਗੱਲ ਦੀ ਹੈ ਕਿ ਮੋਦੀ ਦੇ ਜਨਤਾ ਕਰਫਿਊ ਵਿੱਚ ਤਾਂ ਭਾਵੇਂ ਮੋਦੀ ਭਗਤਾਂ ਨੇ ਥਾਲੀਆਂ ਖੜਕਾ ਕੇ ਵੱਡੇ ਇਕੱਠ ਰਾਹੀਂ ਸਰਕਾਰ ਦਾ ਸਮਰਥਨ ਕੀਤਾ ਪ੍ਰੰਤੂ ਕੈਪਟਨ ਸਰਕਾਰ ਦੇ ਕਰਫਿਊ ਵਿੱਚ ਮੀਡੀਆ ਨੂੰ ਵੀ ਕਵਰੇਜ਼ ਕਰਨ ਤੇ ਪਾਬੰਦੀ ਲਾਈ ਗਈ ਹੈ ਇੱਥੋਂ ਤੱਕ ਕਿ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀਜ਼ ਨੇ ਇਹ ਹੁਕਮ ਚਾੜ ਦਿੱਤੇ ਕਿ ਮੀਡੀਆ ਕਰਮੀ ਤੁਰੰਤ ਦਫ਼ਤਰ ਵਧਾ ਕੇ ਘਰਾਂ ਵਿੱਚ ਜਾਣ ਅਤੇ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਅਤੇ ਐਸਐਸਪੀ ਨਾਨਕ ਸਿੰਘ ਦੀ ਅਗਵਾਈ ਵਿਚ ਪੁਲਸ ਵੱਲੋਂ ਸ਼ਹਿਰ ਬਠਿੰਡਾ ਵਿੱਚ ਫਲੈਗ ਮਾਰਚ ਕੱਢਿਆ ਗਿਆ ਅਤੇ ਦੁਕਾਨਾਂ ਬੰਦ ਕਰਵਾ ਕੇ ਆਮ ਲੋਕਾਂ ਨੂੰ ਘਰਾਂ ਵਾੜਿਆ ਗਿਆ ਅਤੇ ਬਠਿੰਡਾ ਦੇ ਨਾਲ ਲੱਗਦੀਆਂ ਸਮੂਹ ਸਰਹੱਦਾਂ ਤੇ ਚੌਕਸੀ ਵਧਾਉਣ ਦੇ ਨਾਲ ਚਾਰੇ ਪਾਸੇ ਨਾਕਾਬੰਦੀ ਕੀਤੀ ਗਈ ਅਤੇ ਕਿਸੇ ਨੂੰ ਵੀ ਸ਼ਹਿਰ ਵਿੱਚ ਆਉਣ ਤੇ ਮੁਕੰਮਲ ਰੋਕ ਲਾ ਦਿੱਤੀ ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਹਾ ਕਿ ਸਰਕਾਰ ਦੇ ਆਦੇਸ਼ ਪੂਰੀ ਤਰ੍ਹਾਂ ਲਾਗੂ ਕਰਵਾਉਣਾ ਉਨ੍ਹਾਂ ਦਾ ਫਰਜ਼ ਬਣਦਾ ਹੈ ਤਾਂ ਜੋ ਲੋਕਾਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਇਆ ਜਾ ਸਕੇ ਠੇਕੇ ਖੁੱਲ੍ਹੇ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਅਜਿਹੇ ਕੋਈ ਆਦੇਸ਼ ਨਹੀਂ ਆਏ ਕਿ ਠੇਕਿਆਂ ਨੂੰ ਬੰਦ ਕਰਵਾਇਆ ਜਾ ਸਕੇ ਪਰੰਤੂ ਹੈਰਾਨਗੀ ਇਸ ਗ਼ਲਤੀ ਹੈ ਕਿ ਠੇਕੇ ਤਾਂ ਖੁੱਲ੍ਹੇ ਹਨ ਪਰ ਸ਼ਰਾਬ ਪੀਣ ਵਾਲੀ ਜ਼ਿੰਦਗੀ ਘਰਾਂ ਵਿੱਚ ਕੈਦ ਹੋ ਗਈ ਸਰਕਾਰ ਦੇ ਸੂਤਰਾਂ ਤੋਂ ਵੀ ਵੀ ਖਬਰ ਸਾਹਮਣੇ ਆਈ ਹੈ ਕਿ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਅਤੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਪੰਜਾਬ ਆਏ ਵੱਡੀ ਗਿਣਤੀ ਵਿਚ ਐਨ ਆਰ ਆਈਜ਼ ਵਿੱਚ ਕਰੋਨਾ ਵਾਇਰਸ ਦੇ ਲੱਛਣ ਹਨ ਜਿਸ ਕਰਕੇ ਪੰਜਾਬ ਵਿੱਚ ਇਹ ਦਹਿਸ਼ਤ ਵਧ ਸਕਦੀ ਹੈ ਇਸ ਲਈ ਸਰਕਾਰ ਪੰਜਾਬ ਸਰਕਾਰ ਦੀ ਵਿੱਤੀ ਮੱਦਦ ਕਰੇ ਹੁਣ ਦੇਖਣਾ ਹੋਵੇਗਾ ਕਿ ਕਰੋਨਾ ਵੈਲਸ ਦੀ ਦਹਿਸ਼ਤ ਅੱਗੇ ਕਿੱਥੋਂ ਤੱਕ ਵੱਧ ਸਕਦੀ ਹੈ ?

Unusual
Curfew
Corona
Punjab Government

International