ਇੱਕ ਵਾਰ ਫਿਰ ਰਿਆਇਤ ਨਾਲ ਲੌਕਡਾਊਨ ਵਧਾਉਣ ਦੇ ਸੰਕੇਤ

ਅੰਤਿਮ ਫੈਸਲਾ ਕੈਬਨਿਟ ਮੀਟਿੰਗ ਤੋਂ ਬਾਅਦ

ਦੇਸ਼ ਦੇ ਮੁੱਖ ਮੰਤਰੀਆਂ ਨਾਲ ਮੋਦੀ ਨੇ ਕੀਤੀ ਸਿੱਧੀ ਗੱਲ, ਹੁਣ ਲੌਕਡਾਊਨ ਬਾਰੇ ਅਗਲੀ ਰਣਨੀਤੀ

ਦੋ ਨੂੰ ਛੱਡ ਸਾਰੇ ਮੁੱਖ ਮੰਤਰੀਆਂ ਨੇ ਮੋਦੀ ਨੂੰ ਦਿੱਤਾ ਲੌਕਡਾਊਨ ਖ਼ਤਮ ਕਰਨ ਦਾ ਸੁਝਾਅ

ਨਵੀਂ ਦਿੱਲੀ, 27 ਅਪ੍ਰੈਲ (ਏਜੰਸੀਆਂ) : ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਡੀਓ ਕਾਨਫਰੰਸਿੰਗ ਵਿੱਚ ਲੌਕਡਾਊਨ ਬਾਰੇ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ, ਪਰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਬਿਆਨ ਤੋਂ ਇਹ ਸਾਫ ਹੈ ਕਿ ਕੁਝ ਰਿਆਇਤਾਂ ਦੇ ਨਾਲ ਇੱਕ ਵਾਰ ਫਿਰ ਲੌਕਡਾਊਨ 'ਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਮੁੱਖ ਮੰਤਰੀਆਂ ਨੇ ਅੰਤਮ ਫੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਧਿਕਾਰਤ ਕਰ ਦਿੱਤਾ ਹੈ। ਬਹੁਤੇ ਮੁੱਖ ਮੰਤਰੀਆਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੱਧਰ 'ਤੇ ਜੋ ਫੈਸਲਾ ਲੈਣਗੇ, ਉਹ ਪ੍ਰਵਾਨ ਕਰ ਲਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਬੁੱਧਵਾਰ ਨੂੰ ਕੈਬਨਿਟ ਦੀ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਇੱਕ ਵਾਰ ਫਿਰ ਦੇਸ਼ ਨੂੰ ਵੀਡੀਓ ਸੰਦੇਸ਼ ਦੇਣਗੇ ਤੇ ਲਕੌਡਾਊਨ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਦੀ ਜਾਣਕਾਰੀ ਦੇਣਗੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸਵੇਰੇ 10 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਇਸ ਸਮੇਂ ਦੇ ਦੌਰਾਨ ਕੋਵਿਡ-19 ਨੇ ਮਹਾਮਾਰੀ ਨਾਲ ਨਜਿੱਠਣ ਲਈ ਹੋਰ ਯੋਜਨਾਵਾਂ ਬਾਰੇ ਵਿਚਾਰ ਵਟਾਂਦਰੇ ਕੀਤਾ ਗਿਆ। ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਇਹ ਚੌਥੀ ਮੁਲਾਕਾਤ ਸੀ।

ਵੀਡੀਓ ਕਾਨਫਰੰਸਿੰਗ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੌਕਡਾਊਨ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਕਿਉਂਕਿ ਦੇਸ਼ ਪਿਛਲੇ ਡੇਢ ਮਹੀਨੇ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਕਾਮਯਾਬ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਬਾਦੀ ਕਈ ਦੇਸ਼ਾਂ ਦੀ ਆਬਾਦੀ ਦੇ ਬਰਾਬਰ ਹੈ। ਭਾਰਤ ਸਣੇ ਕਈ ਦੇਸ਼ਾਂ 'ਚ ਮਾਰਚ ਦੀ ਸ਼ੁਰੂਆਤ ਵਿਚ ਸਥਿਤੀ ਤਕਰੀਬਨ ਇੱਕੋ ਜਿਹੀ ਸੀ। ਹਾਲਾਂਕਿ, ਸਮੇਂ ਸਿਰ ਉਪਾਵਾਂ ਦੇ ਕਾਰਨ, ਭਾਰਤ ਬਹੁਤ ਸਾਰੇ ਲੋਕਾਂ ਦੀ ਰੱਖਿਆ ਕਰਨ 'ਚ ਸਫਲ ਰਿਹਾ। ਉਨ੍ਹਾਂ ਕਿਹਾ ਕਿ ਵਾਇਰਸ ਦਾ ਖ਼ਤਰਾ ਦੂਰ ਨਹੀਂ ਹੋਇਆ। ਇਸ ਲਈ ਲਗਾਤਾਰ ਚੌਕਸ ਰਹਿਣਾ ਅਹਿਮ ਹੈ। ਦੇਸ਼ ਦੇ ਸੂਬਿਆਂ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੌਕਡਾਊਨ ਦੇ ਫਾਇਦੇ ਗਿਣਾਏ। ਵੀਡੀਓ ਕਾਨਫਰੰਸਿੰਗ ਰਾਹੀਂ ਮੋਦੀ ਨੇ ਕਰੋਨਾ ਕਾਰਨ ਭਾਰਤ ਦੀ ਮੌਜੂਦਾ ਸਥਿਤੀ ਨੂੰ ਹੋਰਨਾਂ ਮੁਲਕਾਂ ਨਾਲੋਂ ਬਿਹਤਰ ਕਰਾਰ ਦਿੱਤਾ। ਮੋਦੀ ਦੀ ਮੁੱਖ ਮੰਤਰੀਆਂ ਨਾਲ ਇਹ ਤੀਜੀ ਬੈਠਕ ਸੀ। ਅੱਜ ਦੀ ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਹਾਲਾਂਕਿ, ਇਸ ਬੈਠਕ ਵਿੱਚ ਲੌਕਡਾਊਨ ਵਧਾਉਣ ਬਾਰੇ ਚਰਚਾ ਹੋਣ ਬਾਰੇ ਸਥਿਤੀ ਸਾਫ ਨਹੀਂ ਹੈ। ਹਾਲੇ ਵੀ ਕਈ ਸੂਬੇ ਲੌਕਡਾਊਨ ਜਾਰੀ ਰੱਖਣ ਦੇ ਪੱਖ ਵਿੱਚ ਹਨ। ਦੇਸ਼ ਵਿੱਚ ਦੂਜੇ ਗੇੜ ਦੀ ਤਾਲਾਬੰਦੀ ਤਿੰਨ ਮਈ ਨੂੰ ਪੂਰੀ ਹੋਣ ਜਾ ਰਹੀ ਹੈ।

ਦੇਸ਼ ਤੇ ਵਿਦੇਸ਼ ਦੇ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ 16 ਮਈ ਤਕ ਤਾਲਾਬੰਦੀ ਰੱਖਦੀ ਹੈ ਤਾਂ ਕਰੋਨਾ ਤੋਂ ਕਾਫੀ ਹੱਦ ਤਕ ਰਾਹਤ ਮਿਲ ਸਕਦੀ ਹੈ। ਹਾਲ ਦੀ ਘੜੀ ਮੋਦੀ ਸਰਕਾਰ ਨੇ ਕੋਰੋਨਾ ਮੁਕਤ ਇਲਾਕਿਆਂ ਵਿੱਚ ਕੁਝ ਸ਼ਰਤਾਂ ਤਹਿਤ ਕਾਰੋਬਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਪਰ ਹੁਣ ਤਿੰਨ ਮਈ ਮਗਰੋਂ ਸਰਕਾਰ ਕੀ ਖੁੱਲ੍ਹ ਦੇਵੇਗੀ, ਇਹ ਫਿਲਹਾਲ ਤੈਅ ਨਹੀਂ। ਕਰੋਨਾ ਸੰਕਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਡੀਓ ਕਾਨਫ਼ਰੰਸਿੰਗ ਰਾਹੀਂ ਇੱਕ ਵਾਰ ਫਿਰ ਮੁੱਖ ਮੰਤਰੀਆਂ ਨਾਲ ਲੌਕਡਾਊਨ ਨੂੰ ਲੈ ਕੇ ਚਰਚਾ ਕੀਤੀ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਤੇ ਮੇਘਾਲਿਆ ਨੂੰ ਛੱਡ ਕੇ ਸਾਰੇ ਰਾਜਾਂ ਨੇ ਲੌਕਡਾਊਨ ਖ਼ਤਮ ਕਰਨ ਦੀ ਸਲਾਹ ਦਿੱਤੀ। ਕਰੋਨਾ ਵਾਇਰਸ ਕਾਰਨ ਲਾਗੂ ਕੀਤੇ ਲੌਕਡਾਊਨ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਅੱਜ ਮੁੱਖ ਮੰਤਰੀਆਂ ਨਾਲ ਇਹ ਤੀਜੀ ਵਿਡੀਓ ਕਾਨਫ਼ਰੰਸਿੰਗ ਸੀ। ਮੀਟਿੰਗ ਵਿੱਚ ਤਿੰਨ ਮੁੱਦਿਆਂ ਉੱਤੇ ਚਰਚਾ ਹੋਈ। ਇੱਕ ਤਾਂ ਰਾਜਾਂ 'ਚ ਕਰੋਨਾ ਦੀ ਲਾਗ ਫੈਲਣ ਦੀ ਮੌਜੂਦਾ ਸਥਿਤੀ ਤੇ ਰੋਕਥਾਮ ਲਈ ਕੀਤੇ ਜਾ ਰਹੇ ਯਤਨ । ਦੂਜੇ, 20 ਅਪ੍ਰੈਲ ਨੂੰ ਗ੍ਰਹਿ ਮੰਤਰਾਲੇ ਵੱਲੋਂ ਦਿੱਤੀਆਂ ਕੁਝ ਛੋਟਾਂ ਲਾਗੂ ਕਰਨ ਬਾਰੇ ਰਾਜਾਂ ਦੀ ਫ਼ੀਡਬੈਕ ਅਤੇ ਤੀਜੇ, ਤਿੰਨ ਮਈ ਤੋਂ ਬਾਅਦ ਲੌਕਡਾਊਨ ਬਾਰੇ ਕੀ ਰਣਨੀਤੀ ਹੋਵੇ। ਦੇਸ਼ ਵਿੱਚ ਕਰੋਨਾ ਸੰਕਟ ਦੀ ਸ਼ੁਰੂਆਤ ਤੋਂ ਬਾਅਦ 22 ਮਾਰਚ ਤੋਂ ਹੁਣ ਤੱਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਚਾਰ ਵਾਰ ਵਿਡੀਓ ਕਾਨਫ਼ਰਸਿੰਗ ਰਾਹੀਂ ਮੀਟਿੰਗ ਕਰ ਚੁੱਕੇ ਹਨ।

Unusual
pm narendra modi
Chief Minister
COVID-19

International