ਪਾਕਿਸਤਾਨ ਤੇ ਚੀਨ ਮਗਰੋਂ ਹੁਣ ਭਾਰਤ ਨਾਲ ਖਹਿਬੜਿਆ ਨੇਪਾਲ, ਭਾਰਤੀ ਇਲਾਕਿਆਂ 'ਤੇ ਜਮਾਇਆ ਹੱਕ

ਨਵੀਂ ਦਿੱਲੀ, 19 ਮਈ (ਏਜੰਸੀ) : ਨੇਪਾਲ ਨੇ ਸੋਮਵਾਰ ਨੂੰ ਇੱਕ ਨਵਾਂ ਰਾਜਨੀਤਕ ਨਕਸ਼ਾ ਜਾਰੀ ਕੀਤਾ ਜਿਸ 'ਚ ਪਿਥੌਰਾਗੜ੍ਹ ਦੇ ਲਿਪੁਲੇਖ ਤੇ ਕਾਲਾਪਾਣੀ ਨੂੰ ਆਪਣਾ ਖੇਤਰ ਦੱਸਦੇ ਹੋਏ ਨੇਪਾਲ ਨੇ ਨਵੀਂ ਇੰਟਰਨੈਸ਼ਨਲ ਸਰਹੱਦ ਤੈਅ ਕਰਨ ਦੀ ਦਾਅਵਾ ਕੀਤਾ ਹੈ। ਨੇਪਾਲ ਨੇ ਸਿਰਫ ਉੱਤਰਾਖੰਡ ਨਾਲ ਲੱਗਦੀ 805 ਕਿਲੋਮੀਟਰ ਦੀ ਸਰਹੱਦ ਹੀ ਬਦਲੀ ਹੈ। ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਤੇ ਸਿੱਕਮ ਦੇ ਨਾਲ-ਨਾਲ ਚੀਨ ਦੀ ਸਰਹੱਦ ਨੂੰ ਬਰਕਰਾਰ ਰੱਖਿਆ ਹੈ। ਨਵਾਂ ਰਾਜਨੀਤਕ ਨਕਸ਼ਾ ਨੇਪਾਲ ਦੀ ਮੰਤਰੀ ਮੰਡਲ ਵਿੱਚ ਐਤਵਾਰ ਨੂੰ ਪੇਸ਼ ਕੀਤਾ ਗਿਆ। ਪੂਰੇ ਦਿਨ ਚੱਲੇ ਮੰਥਨ ਤੇ ਵਿਦੇਸ਼ੀ ਮਾਮਲਿਆਂ ਦੇ ਮਾਹਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਮੰਤਰੀ ਪ੍ਰੀਸ਼ਦ ਨੇ ਸੋਮਵਾਰ ਨੂੰ ਸਰਬਸੰਮਤੀ ਨਾਲ ਨਵੇਂ ਨਕਸ਼ੇ 'ਤੇ ਮੋਹਰ ਲਗਾਈ। ਇਸ ਵਿੱਚ ਲਿਪੁਲੇਖ ਦੇ ਨਾਲ ਕਾਲਾਪਾਣੀ ਨੂੰ ਅੰਤਰਰਾਸ਼ਟਰੀ ਸਰਹੱਦ ਨੂੰ ਤੈਅ ਕਰਦਿਆਂ ਰਣਨੀਤਕ ਮਹੱਤਵ ਦੇ ਦੋਵਾਂ ਖੇਤਰਾਂ ਨੂੰ ਆਪਣਾ ਦੱਸਿਆ।

ਨਕਸ਼ੇ ਦੇ ਨੋਟ ਵਿੱਚ ਦੋਵਾਂ ਖੇਤਰਾਂ 'ਤੇ ਭਾਰਤ ਦੇ ਕਬਜ਼ੇ ਨੂੰ ਲੈ ਕੇ ਉਨ੍ਹਾਂ ਨੂੰ ਆਪਣਾ ਦੱਸਿਆ ਹੈ। ਇਸ ਦੇ ਨਾਲ ਹੀ ਨੇਪਾਲ ਨੇ ਪਿਥੌਰਾਗੜ੍ਹ ਦੇ ਕੁਟੀ, ਨਬੀ ਤੇ ਗੁਨਜੀ 'ਤੇ ਵੀ ਆਪਣਾ ਦਾਅਵਾ ਕੀਤਾ। ਨੇਪਾਲ ਦੀ ਮੰਤਰੀ ਪ੍ਰੀਸ਼ਦ ਨੇ ਸੋਮਵਾਰ ਨੂੰ ਹੋਈ ਮੀਟਿੰਗ ਵਿੱਚ ਨਵੇਂ ਨਕਸ਼ੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਨੂੰ ਸਿਲੇਬਸ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ। ਭਾਰਤ ਨੇ ਨਵੰਬਰ 2019 ਨੂੰ ਨਕਸ਼ਾ ਜਾਰੀ ਕੀਤਾ। ਇਸ 'ਚ ਲਿਂਪੀਯਾਧੁਰਾ, ਲਿਪੁਲੇਖ ਤੇ ਕਾਲਾਪਾਣੀ ਵੀ ਸ਼ਾਮਲ ਸੀ। ਨੇਪਾਲ ਨੇ ਇਸ 'ਤੇ ਇਤਰਾਜ਼ ਜਤਾਇਆ ਤੇ ਇਸ ਨੂੰ ਅਸਲ ਨਕਸ਼ੇ ਦੇ ਉਲਟ ਕਰਾਰ ਦਿੱਤਾ। ਹਾਲਾਂਕਿ ਵਿਵਾਦ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਤੋਂ ਬਾਅਦ ਸ਼ਾਂਤ ਹੋਇਆ, ਪਰ ਮਈ ਦੇ ਪਹਿਲੇ ਹਫਤੇ ਚੀਨ ਦੀ ਸਰਹੱਦ 'ਤੇ ਜਾਣ ਵਾਲੇ ਗਾਰਬਧਰ-ਲਿਪੁਲੇਖ ਸੜਕ ਤੋਂ ਬਾਅਦ ਨੇਪਾਲ ਨੇ ਇਸ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤਾ। ਨੇਪਾਲ ਸਰਕਾਰ ਦਾ ਦਾਅਵਾ ਹੈ ਕਿ ਇਹ ਖੇਤਰ ਇਸ ਦੇ ਦਾਰਚੁਲਾ ਜ਼ਿਲ੍ਹੇ ਵਿੱਚ ਪੈਂਦਾ ਹੈ।

1962 ਦੀ ਭਾਰਤ-ਚੀਨ ਜੰਗ ਤੋਂ ਬਾਅਦ ਇਸ ਖੇਤਰ 'ਤੇ ਭਾਰਤੀ ਆਈਟੀਬੀਪੀ ਦੇ ਜਵਾਨਾਂ ਦਾ ਕਬਜ਼ਾ ਰਿਹਾ ਹੈ। ਭਾਰਤ-ਨੇਪਾਲ ਸਬੰਧਾਂ ਦੇ ਮਾਹਰ ਯਸ਼ੋਦਾ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਨੇਪਾਲ ਨੇ ਸੋਮਵਾਰ ਨੂੰ ਜਾਰੀ ਕੀਤਾ ਨਵਾਂ ਨਕਸ਼ਾ 1816 ਦੀ ਸੁਗੌਲੀ ਸੰਧੀ ਦਾ ਹੈ। ਇਸ ਦੇ ਨਾਲ ਹੀ ਨੇਪਾਲ ਦੇ ਸਾਬਕਾ ਵਿਦੇਸ਼ ਮੰਤਰੀ ਉਪੇਂਦਰ ਯਾਦਵ ਦਾ ਕਹਿਣਾ ਹੈ ਕਿ ਭਾਰਤ ਨਾਲ ਕਿਸੇ ਵੀ ਮਤਭੇਦ ਦਾ ਹੱਲ ਗੱਲਬਾਤ ਰਾਹੀਂ ਹੀ ਸੰਭਵ ਹੈ। ਦੱਸ ਦਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਨਵਾਂ ਨਹੀਂ ਹੈ।

Unusual
India
pakistan
Nepal
Border

International