ਪਾਕਿਸਤਾਨੋਂ ਪਹੁੰਚਿਆ ਟਿੱਡੀ ਦਲ, ਕਿਸਾਨ ਘਬਰਾਏ, ਖੇਤੀਬਾੜੀ ਵਿਭਾਗ ਨੇ ਕਿਹਾ, 'ਥਾਲੀਆਂ ਖੜਕਾਓ'

ਅਹਿਮਦਾਬਾਦ, 21 ਮਈ (ਏਜੰਸੀਆਂ) : ਪਾਕਿਸਤਾਨ ਵੱਲੋਂ ਗੁਜਰਾਤ ਵਿੱਚ ਇੱਕ ਵਾਰ ਫਿਰ ਟਿੱਡੀਆਂ ਨੇ ਖੇਤਾਂ 'ਤੇ ਹੱਲਾ ਬੋਲ ਦਿੱਤਾ ਹੈ। ਕੋਰੋਨਾ ਮਹਾਮਾਰੀ ਕਾਰਨ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਪਹਿਲਾਂ ਹੀ ਵਧੀਆਂ ਹੋਈਆਂ ਹਨ, ਹੁਣ ਟਿੱਡੀ ਦਲ ਨੇ ਕਿਸਾਨਾਂ ਨੂੰ ਹੋਰ ਵੀ ਫਿਕਰਮੰਦ ਕਰ ਦਿੱਤਾ ਹੈ। ਇਸ ਮੁਸ਼ਕਲ ਸਮੇਂ ਵਿੱਚ ਵੀ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਟਿੱਡੀਆਂ ਭਜਾਉਣ ਲਈ ਥਾਲੀਆਂ ਖੜਕਾਉਣ ਦੀ ਸਲਾਹ ਦਿੱਤੀ ਹੈ। ਦੱਸ ਦਈਏ ਕਿ ਪਾਕਿਸਤਾਨ ਵੱਲੋਂ ਟਿੱਡੀ ਦਲ ਲਗਾਤਾਰ ਹਮਲੇ ਕਰ ਰਿਹਾ ਹੈ। ਇਹ ਟਿੱਡੀਆਂ ਪੰਜਾਬ ਤੱਕ ਮਾਰ ਕਰਦੀਆਂ ਹਨ। ਪਹਿਲਾਂ ਵੀ ਗੁਜਰਾਤ ਤੇ ਰਾਜਸਥਾਨ ਰਾਹੀਂ ਇਹ ਟਿੱਡੀ ਦਲ ਪੰਜਾਬ ਪਹੁੰਚਿਆ ਸੀ। ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਤੇ ਰਾਜਸਥਾਨ ਨਾਲ ਲੱਗਦੀ ਹੱਦ 'ਤੇ ਵੱਖ-ਵੱਖ ਥਾਵਾਂ 'ਤੇ ਟਿੱਡੀ ਦਲ ਨੇ ਤਬਾਹੀ ਮਚਾਈ ਹੋਈ ਹੈ।

ਟਿੱਡੀ ਦਲ ਦੇ ਹਮਲੇ ਕਾਰਨ ਪਹਿਲਾਂ ਸਰਹੱਦੀ ਕਿਸਾਨਾਂ ਦੀ ਫ਼ਸਲ ਖ਼ਰਾਬ ਹੋਈ ਪਰ ਹੁਣ ਇਹ ਟਿੱਡੀਆਂ ਗੁਜਰਾਤ ਹੱਦ ਸਰਹੱਦ ਤੋਂ 150 ਕਿਲੋਮੀਟਰ ਦੂਰ ਮਹਿਸਾਗਰ ਜ਼ਿਲ੍ਹੇ ਵਿੱਚ ਆ ਪਹੁੰਚਿਆ ਹੈ। ਇਸ ਨਾਲ ਵਡੋਦਰਾ, ਪੰਚਮਹਾਲ, ਖੇੜਾ ਤੇ ਦਾਹੋਦ ਜ਼ਿਲ੍ਹਿਆਂ ਦੇ ਕਿਸਾਨਾਂ ਤੇ ਖੇਤੀਬਾੜੀ ਅਧਿਕਾਰੀ ਚਿੰਤਾ ਵਿੱਚ ਹਨ। ਗੁਜਰਾਤ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਟਿੱਡੀਆਂ ਦੇ ਹਮਲੇ ਸਮੇਂ ਉਹ ਥਾਲੀਆਂ ਖੜਕਾ, ਢੋਲ ਵਜਾ ਜਾਂ ਕਿਸੇ ਵੀ ਤਰ੍ਹਾਂ ਉੱਚੀ ਰੌਲਾ ਪਾਉਣ ਦੀ ਕੋਸ਼ਿਸ਼ ਕਰਨ ਤਾਂ ਜੋ ਉਹ ਨੱਸ ਜਾਣ। ਇਸ ਦੇ ਨਾਲ ਹੀ ਵਿਭਾਗ ਨੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨ ਦੀ ਵੀ ਸਲਾਹ ਦਿੱਤੀ ਹੈ।

ਸਰਹੱਦੀ ਇਲਾਕਿਆਂ ਵਿੱਚ ਪ੍ਰਸ਼ਾਸਨ ਨੇ ਵੱਡੇ ਪੱਧਰ 'ਤੇ ਦਵਾਈਆਂ ਨਾਲ ਛਿੜਕਾਅ ਕਰਨ ਦੀ ਤਿਆਰੀ ਕਰ ਪੂਰੀ ਕਰ ਲਈ ਹੈ। ਪੰਜਾਬ ਦੇ ਵੀ ਕਈ ਸਰਹੱਦੀ ਇਲਾਕਿਆਂ ਵਿੱਚ ਇਹ ਟਿੱਡੀ ਦਲ ਨੁਕਸਾਨ ਕਰ ਕੇ ਗਿਆ ਹੈ। ਹਾਲਾਂਕਿ, ਕਿਸਾਨਾਂ ਤੇ ਖੇਤੀ ਅਫਸਰਾਂ ਨੇ ਦਵਾਈਆਂ ਦਾ ਛਿੜਕਾਅ ਕਰ ਟਿੱਡੀਆਂ ਦਾ ਸਫਾਇਆ ਕਰ ਦਿੱਤਾ ਹੈ, ਪਰ ਖ਼ਤਰਾ ਹਾਲੇ ਵੀ ਟਲਿਆ ਨਹੀਂ ਹੈ।

Unusual
farmer
Gujarat
pakistan

International