ਹੁਣ ਆਇਆ ਦੁਨੀਆਂ 'ਚ ਸੱਚੀ-ਮੁੱਚੀ ਕਰੋਨਾ ਦਾ ਕਹਿਰ, ਇੱਕ ਦਿਨ 'ਚ ਸਵਾ ਲੱਖ ਕਰੋਨਾ ਪੀੜ੍ਹਤ ਵਧੇ

ਇਕੱਲੇ ਬ੍ਰਾਜ਼ੀਲ 'ਚ ਹੀ ਇੱਕ ਦਿਨ 'ਚ 25 ਹਜ਼ਾਰ ਦੇ ਕਰੀਬ ਕੇਸ ਆਏ

ਵਾਸ਼ਿੰਗਟਨ, 21 ਮਈ (ਏਜੰਸੀਆਂ) : ਦੁਨੀਆ ਭਰ ਦੇ 210 ਦੇਸ਼ਾਂ 'ਚ ਕਰੋਨਾਵਾਇਰਸ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 3 ਲੱਖ 30 ਹਜ਼ਾਰ ਨੂੰ ਟੱਪ ਚੁੱਕੀ ਹੈ। ਪਿਛਲੇ 24 ਘੰਟਿਆਂ 'ਚ 1 ਲੱਖ 20 ਹਜ਼ਾਰ ਤੋਂ ਵੀ ਵੱਧ ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ। ਜਦਕਿ ਮਰਨ ਵਾਲਿਆਂ ਦੀ ਗਿਣਤੀ ਵਿਚ 5 ਹਜ਼ਾਰ ਦੇ ਲਗਭਗ ਦਾ ਵਾਧਾ ਹੋਇਆ ਹੈ। ਵਰਲਡੋਮੀਟਰ ਅਨੁਸਾਰ ਹੁਣ ਤੱਕ 51 ਲੱਖ 27 ਹਜ਼ਾਰ 431 ਵਿਅਕਤੀ ਕਰੋਨਾਵਾਇਰਸ ਨਾਲ ਪੀੜ੍ਹਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 3 ਲੱਖ 30 ਹਜ਼ਾਰ 946 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 20 ਲੱਖ ਤੋਂ ਵੱਧ ਲੋਕ ਇਸ ਮਹਾਂਮਾਰੀ ਤੋਂ ਅਜ਼ਾਦ ਵੀ ਹੋ ਚੁੱਕੇ ਹਨ। ਦੁਨੀਆ 'ਚ ਸਭ ਤੋਂ ਵੱਧ ਕਰੋਨਾ ਦੀ ਮਾਰ ਅਮਰੀਕਾ ਨੂੰ ਪਈ ਹੈ। ਦੁਨੀਆ ਦੇ ਇੱਕ ਤਿਹਾਈ ਕੇਸ ਤੇ ਮੌਤਾਂ ਅਮਰੀਕਾ ਤੋਂ ਹੀ ਸਾਹਮਣੇ ਆ ਰਹੇ ਹਨ, ਅੱਜ ਅਮਰੀਕਾ 'ਚ 25 ਹਜ਼ਾਰ ਦੇ ਕਰੀਬ ਨਵੇਂ ਕਰੋਨਾ ਕੇਸ ਆਏ ਹਨ ਤੇ 2 ਹਜ਼ਾਰ ਦੇ ਕਰੀਬ ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ। ਅਮਰੀਕਾ 'ਚ ਹੁਣ ਤੱਕ 15 ਲੱਖ 97 ਹਜ਼ਾਰ 130 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 95 ਹਜ਼ਾਰ 118 ਲੋਕਾਂ ਦੀ ਇਸ ਲਾਗ ਨਾਲ ਮੌਤ ਹੋ ਚੁੱਕੀ ਹੈ।

ਅਮਰੀਕਾ ਤੋਂ ਬਾਅਦ ਹੁਣ ਰੂਸ 'ਚ ਵੀ ਮਹਾਂਮਾਰੀ ਨੇ ਬਹੁਤ ਭਿਆਨਕ ਰੂਪ ਲੈ ਲਿਆ ਹੈ ਤੇ ਬਹੁਤ ਹੀ ਤੇਜੀ ਨਾਲ ਫੈਲ ਰਹੀ ਹੈ, ਰੂਸ ਪੀੜ੍ਹਤਾਂ ਦੇ ਮਾਮਲੇ 'ਚ ਦੂਜੇ ਨੰਬਰ ਤੇ ਪੁੱਜ ਗਿਆ ਹੈ। ਰੂਸ 'ਚ ਹਰ ਰੋਜ਼ 10 ਹਜ਼ਾਰ ਤੋਂ ਵੀ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।  ਰੂਸ 'ਚ ਪੀੜ੍ਹਤਾਂ ਦਾ ਅੰਕੜਾ 3 ਲੱਖ 17 ਹਜ਼ਾਰ 554 ਹੋ ਚੁੱਕਿਆ ਹੈ ਤੇ 3099 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜ਼ੀਲ 'ਚ ਵੀ ਮਹਾਂਮਾਰੀ ਬਹੁਤ ਤੇਜੀ ਨਾਲ ਫੈਲ ਰਹੀ ਹੈ, ਇੱਕ ਹਫਤੇ 'ਚ ਹੀ ਬ੍ਰਾਜ਼ੀਲ ਪੀੜਤ ਮਾਮਲੇ 'ਚ ਦੂਜੇ ਨੰਬਰ ਤੇ ਪੁੱਜ ਗਿਆ ਹੈ, ਰੂਸ ਤੋਂ ਬਾਅਦ ਹੁਣ ਬ੍ਰਾਜ਼ੀਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣ ਚੁੱਕੇ ਹੈ। ਬ੍ਰਾਜ਼ੀਲ 'ਚ ਅੱਜ 25 ਹਜ਼ਾਰ ਦੇ ਲਗਭਗ ਨਵੇਂ ਕੇਸ ਸਾਹਮਣੇ ਆਉਣ ਨਾਲ ਪੀੜ੍ਹਤਾਂ ਦੀ ਗਿਣਤੀ 2 ਲੱਖ 94 ਹਜ਼ਾਰ 152 ਹੋ ਗਈ ਹੈ ਅਤੇ ਇਥੇ 19 ਹਜ਼ਾਰ 038 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਕਰੋਨਾ ਮਾਮਲੇ 'ਚ ਚੌਥੇ ਨੰਬਰ ਤੇ ਪੁੱਜਿਆ, ਸਪੇਨ ਨੇ ਕਾਫੀ ਹੱਦ ਤੱਕ ਇਸ ਲਾਗ ਤੇ ਕਾਬੂ ਪਾ ਲਿਆ ਹੈ ਅਤੇ ਪੀੜ੍ਹਤਾਂ ਦੇ ਮਾਮਲੇ 'ਚ ਚੌਥੇ ਨੰਬਰ ਤੇ ਪੁੱਜ ਗਿਆ ਹੈ ਅਤੇ ਮੌਤਾਂ ਦੇ ਮਾਮਲੇ 'ਚ ਹੁਣ ਪੰਜਵੇਂ ਨੰਬਰ ਤੇ ਪੁੱਜ ਗਿਆ ਹੈ।

ਸਪੇਨ 'ਚ ਕੁੱਲ 27 ਹਜ਼ਾਰ 888 ਮੌਤਾਂ ਹੋ ਚੁੱਕੀਆਂ ਹਨ ਤੇ 2 ਲੱਖ 79 ਹਜ਼ਾਰ 524 ਲੋਕਾਂ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ।  ਕੇਸਾਂ ਦੇ ਮਾਮਲੇ 'ਚ ਰੂਸ ਹੁਣ ਦੂਜੇ ਨੰਬਰ ਤੇ ਹੈ ਪਰ ਮੌਤਾਂ ਦੇ ਮਾਮਲੇ 'ਚ ਦੂਜੇ ਨੰਬਰ ਤੇ ਯੂਕੇ ਪੁੱਜ ਗਿਆ ਹੈ। ਯੂਕੇ 'ਚ ਹੁਣ ਤੱਕ 36 ਹਜ਼ਾਰ 042 ਮੌਤਾਂ ਹੋ ਚੁੱਕੀਆਂ ਹਨ ਤੇ ਪੀੜ੍ਹਤਾਂ ਦਾ ਕੁੱਲ ਅੰਕੜਾ 2 ਲੱਖ 50 ਹਜ਼ਾਰ 908 ਹੈ।  ਇਟਲੀ 'ਚ ਵੀ ਕੇਸ ਅਤੇ ਮੌਤ ਦਰ 'ਚ ਕਾਫੀ ਗਿਰਾਵਟ ਆਈ ਹੈ। ਇਟਲੀ 'ਚ ਹੁਣ ਤਕ 32 ਹਜ਼ਾਰ 330 ਮੌਤਾਂ ਹੋ ਚੁੱਕੀਆਂ ਹਨ, ਜਦਕਿ ਪੀੜ੍ਹਤ ਲੋਕਾਂ ਦਾ ਕੁੱਲ ਅੰਕੜਾ 2 ਲੱਖ 27 ਹਜ਼ਾਰ 364 ਹੈ।

ਇਸ ਤੋਂ ਬਾਅਦ ਫਰਾਂਸ, ਜਰਮਨੀ, ਤੁਰਕੀ, ਈਰਾਨ, ਪੇਰੂ, ਚੀਨ, ਕੈਨੇਡਾ, ਸਾਊਦੀ ਅਰਬ, ਮੈਕਸੀਕੋ ਅਤੇ ਬੈਲਜ਼ੀਅਮ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ। ਫਰਾਂਸ 'ਚ ਪੀੜ੍ਹਤ ਕੇਸ - 1,81,575, ਮੌਤਾਂ - 28,132, ਜਰਮਨੀ 'ਚ ਪੀੜ੍ਹਤ ਕੇਸ - 1,78,671, ਮੌਤਾਂ - 8271, ਤੁਰਕੀ 'ਚ ਪੀੜ੍ਹਤ ਕੇਸ - 1,52,587, ਮੌਤਾਂ - 4222, ਈਰਾਨ 'ਚ ਪੀੜ੍ਹਤ ਕੇਸ - 1,29,341, ਮੌਤਾਂ - 7249, ਪੇਰੂ 'ਚ ਪੀੜ੍ਹਤ ਕੇਸ - 1,04,020, ਮੌਤਾਂ - 3024, ਚੀਨ 'ਚ ਪੀੜ੍ਹਤ ਕੇਸ - 82,967, ਮੌਤਾਂ - 4634,  ਕੈਨੇਡਾ 'ਚ ਪੀੜ੍ਹਤ ਕੇਸ - 80,142, ਮੌਤਾਂ - 6031, ਸਾਊਦੀ ਅਰਬ 'ਚ ਪੀੜ੍ਹਤ ਕੇਸ - 65,077, ਮੌਤਾਂ - 351, ਮੈਕਸੀਕੋ 'ਚ ਪੀੜ੍ਹਤ ਕੇਸ - 56,594, ਮੌਤਾਂ - 6090, ਬੈਲਜ਼ੀਅਮ 'ਚ ਪੀੜ੍ਹਤ ਕੇਸ - 56,235, ਮੌਤਾਂ - 9186 ਦਰਜ ਹੋਈਆਂ ਹਨ।

Unusual
COVID-19
Corona
USA
Brazil

International