ਘਰੇਲੂ ਉਡਾਣਾਂ, ਟ੍ਰੇਨਾਂ ਅਤੇ ਬੱਸਾਂ ਰਾਹੀਂ ਪੰਜਾਬ ਦਾਖਲ ਹੋਣ ਵਾਲੇ ਕੀਤੇ ਜਾਣਗੇ ਕੁਆਰੰਟੀਨ

ਚੰਡੀਗੜ•,22 ਮਈ (ਮੇਜਰ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਘਰੇਲੂ ਉਡਾਣਾਂ, ਰੇਲ ਗੱਡੀਆਂ ਅਤੇ ਬੱਸਾਂ ਰਾਹੀਂ ਸੂਬੇ 'ਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਨੂੰ ਲਾਜ਼ਮੀ ਤੌਰ ਤੇ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ।ਰਾਜ ਵਿੱਚ ਦਾਖਲ ਹੋਣ ਵਾਲਿਆਂ ਦੀ ਜਾਂਚ ਸਾਰੇ ਰਾਜ ਅਤੇ ਜ਼ਿਲ•ਾ ਸਰਹੱਦਾਂ ਦੇ ਅੰਟਰੀ ਪੁਆਇੰਟ ਤੇ ਕੀਤੀ ਜਾਵੇਗੀ। ਛਣ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਸੰਸਥਾਗਤ ਕੁਆਰੰਟੀਨ ਵਿੱਚ ਭੇਜਿਆ ਜਾਵੇਗਾ। ਜਦੋਂ ਕਿ ਬਾਕੀਆਂ ਨੂੰ 2-ਹਫ਼ਤੇ ਲਈ ਘਰ 'ਚ ਕੁਆਰੰਟੀਨ ਰਹਿਣਾ ਪਵੇਗਾ।

ਮੁੱਖ ਮੰਤਰੀ ਨੇ ਆਪਣੇ ਫੇਸਬੁੱਕ ਲਾਈਵ ਪ੍ਰੋਗਰਾਮ “ਆਸਕ ਕੈਪਟਨ”ਦੇ ਅੱਜ ਦੇ ਐਡੀਸ਼ਨ ਵਿੱਚ ਕਿਹਾ।ਕੈਪਟਨ ਅਮਰਿੰਦਰ ਨੇ ਕਿਹਾ ਰੈਪਿਡ ਟੈਸਟਿੰਗ ਟੀਮਾਂ ਘਰਾਂ ਵਿੱਚ ਨਜ਼ਰਬੰਦ ਵਿਅਕਤੀਆਂ ਦੀ ਜਾਂਚ ਕਰਨਗੀਆਂ ਜਦੋਂ ਕਿ ਲੱਛਣ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਹਸਪਤਾਲਾਂ / ਅਲੱਗ-ਥਲੱਗ ਕੇਂਦਰਾਂ ਵਿੱਚ ਪੂਰੀ ਤਰ•ਾਂ ਜਾਂਚ ਕਰਵਾਉਣੀ ਪਵੇਗੀ।ਉਨ•ਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ•ਾਂ ਦੀ ਸਰਕਾਰ ਦੇਸ਼ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਜਾਂਚ ਦੇ ਕਿਸੇ ਵੀ ਪ੍ਰਮਾਣ ਪੱਤਰ 'ਤੇ ਭਰੋਸਾ ਨਹੀਂ ਕਰੇਗੀ।

PUNJAB
Corona
COVID-19
Punjab Government
Capt Amarinder Singh

International