ਕੀ ਬਾਦਲ ਕੋਲ ਹੈ ਕੋਈ ਜਵਾਬ...?

ਆਖ਼ਰ ਬਿੱਲੀ ਪੂਰੀ ਤਰਾਂ ਥੈਲੇ ’ਚੋਂ ਬਾਹਰ ਆ ਗਈ ਹੈ। ਪੰਜਾਬ ’ਚ ਸਿੱਖ ਜੁਆਨੀ ਦਾ ਘਾਣ ਕਰਨ ਲਈ ਕੌਣ ਜੁੰਮੇਵਾਰ ਰਿਹਾ? ਇਹ ਭਾਵੇਂ ਪਹਿਲਾ ਵੀ ਸਾਫ਼ ਸੀ, ਪ੍ਰੰਤੂ ਹੁਣ ਠੋਸ ਸਬੂਤ ਸਾਰੀ ਦੁਨੀਆ ਸਾਹਮਣੇ ਆ ਗਿਆ ਹੈ। ਪੰਜਾਬ ’ਚ ਸਰਕਾਰੀ ਤਸ਼ੱਦਦ ਦੀ ਛਾਂ ਥੱਲੇ ਝੂਠੇ ਪੁਲਿਸ ਮੁਕਾਬਲਿਆਂ ’ਚ ਪੰਜਾਬ ਦੀ ਜੁਆਨੀ ਦਾ ਵਹਿਸ਼ੀਆਨਾ ਕਤਲੇਆਮ ਰਾਂਹੀ ਘਾਣ ਕੀਤਾ ਜਾ ਰਿਹਾ ਸੀ। ਇਸ ਕਤਲੇਆਮ ਲਈ ਜ਼ਾਲਮ ਪੁਲਿਸ ਅਫ਼ਸਰ ਕੇ. ਪੀ. ਐਸ਼. ਗਿੱਲ ਜਿਸਨੂੰ ਕੇਂਦਰ ਸਰਕਾਰ ਨੇ ਥਾਪੜਾ ਤੇ ਖੁੱਲੀ ਛੁੱਟੀ ਦਿੱਤੀ ਹੋਈ ਸੀ, ਪੂਰੀ ਤਰਾਂ ਜੁੰਮੇਵਾਰ ਸੀ। 25 ਹਜ਼ਾਰ ਸਿੱਖ ਜੁਆਨਾਂ ਦੀਆਂ ਲਾਸ਼ਾਂ ਅਣਪਛਾਤੀਆਂ ਆਖ਼ ਕੇ ਸਾੜੀਆ ਗਈਆਂ। ਇਸ ਤੋਂ ਇਲਾਵਾ ਨਹਿਰਾਂ, ਦਰਿਆਵਾਂ ਤੇ ਰੋਹੀਆਂ-ਬੀਆਬਾਨਾਂ ਨੂੰ ਸਿੱਖ ਮੁੰਡਿਆਂ ਦੇ ਖੂਨ ਨਾਲ ਰੰਗਿਆ ਗਿਆ। ਪੰਜਾਬ ’ਚ ਸਾਰੇ ਪਾਸੇ ਆਦਮਬੋਅ-ਆਦਮਬੋਅ ਹੁੰਦੀ ਸੀ। ਕੇ. ਪੀ. ਐਸ. ਗਿੱਲ ਦੀ ਮੀਟਿੰਗ ’ਚ ਹਰ ਜ਼ਿਲੇ ਦੇ ਪੁਲਿਸ ਮੁਖੀ ਨੇ ਮੈਂ ਇਸ ਮਹੀਨੇ ਐਨੇ ਮੁੰਡੇ ਮਾਰੇ ਹਨ, ਦੀ ਰਿਪੋਰਟ ਸੇਖ਼ੀ ਨਾਲ ਪੇਸ਼ ਕਰਨੀ ਹੁੰਦੀ ਸੀ। ਇਨਾਂ ਝੂਠੇ ਪੁਲਿਸ ਮੁਕਾਬਲਿਆਂ ’ਚ ਸ਼ਹੀਦ ਹੋਣ ਵਾਲੇ ਸਿੱਖ ਜੁਆਨਾਂ ਦੇ ਭੋਗ ਤੇ ਦਿਨ ਸਮੇਂ ਮਗਰਮੱਛ ਦੇ ਹੰਝੂ ਵਗਾਉਣ ਲਈ ਪੁੱਜਦਾ ਰਿਹਾ ਪ੍ਰਕਾਸ਼ ਸਿੰਘ ਬਾਦਲ ਰਾਤ ਦੇ ਕਾਲੇ ਹਨੇਰੇ ’ਚ ਇਨਾਂ ਨੌਜਵਾਨ ਮੁੰਡਿਆਂ ਦੇ ਕਾਤਲ ਕੇ. ਪੀ. ਐਸ. ਗਿੱਲ ਨਾਲ ਮੀਟਿੰਗਾਂ ਕਰਦਾ ਰਿਹਾ, ਸੁਆਦਲੇ ਭੋਜਨਾਂ ਦਾ ਲੁੱਤਫ ਲੈਂਦਾ ਰਿਹਾ ਤੇ ਸਿੱਖ ਜੁਆਨੀ ਦੇ ਛੇਤੀ ਤੋਂ ਛੇਤੀ ਖ਼ਾਤਮੇ ਦੀਆਂ ਸਕੀਮਾਂ ਘੜਦਾ ਰਿਹਾ। ਕੌਮ ਦੀ ਕੇਹੀ ਤ੍ਰਾਸਦੀ ਹੈ ਕਿ ਜਿਨਾਂ ਸਿੱਖ ਸ਼ਕਲਾਂ ਵਾਲੇ ਆਗੂਆਂ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਸੱਦਾ ਦਿੱਤਾ, ਜਿਨਾਂ ਆਗੂਆਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਖ਼ਾਤਮੇ ਲਈ ਕੇਂਦਰ ਅੱਗੇ ਦੁਹਾਈ ਪਾਈ ਤੇ ਜਿਨਾਂ ਆਗੂਆਂ ਨੇ ਸਿੱਖ ਨੌਜਵਾਨਾਂ ਦੇ ਵਹਿਸ਼ੀਆਨਾਂ ਕਤਲੇਆਮ ਲਈ ਰਾਹ ਦੇ ਹਨੇਰਿਆਂ ’ਚ ਕਾਤਲਾਂ ਨਾਲ ਮੀਟਿੰਗਾਂ ਕੀਤੀਆਂ।

ਉਨਾਂ ਨੂੰ ਅੱਜ ਵੀ ਕੌਮ ਦੀ ਵਾਂਗਡੋਰ ਫੜਾਈ ਹੋਈ ਹੈ। ਉਹੋ ਹੀ ਸਿੱਖਾਂ ਦੇ ਘਰ, ਪੰਜਾਬ ਦੇ ਹਾਕਮ ਹਨ, ਉਹੋ ਹੀ ਸਿੱਖ ਜਥੇਬੰਦੀ ਸ਼ੋ੍ਰਮਣੀ ਅਕਾਲੀ ਦਲ ਤੇ ਸ਼ੋ੍ਰਮਣੀ ਕਮੇਟੀ ਦੇ ਕਰਤਾ-ਧਰਤਾ ਹਨ ਅਤੇ ਉਨਾਂ ਦਾ ਹੁਕਮ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜਾਉਂਦੇ ਹਨ। ਪੰਜਾਬ ’ਚ 25 ਹਜ਼ਾਰ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਦੀ ਅੱਜ ਤੱਕ ਭਾਫ਼ ਨਹੀਂ ਕੱਢੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਝੂਠਾ ਪੁਲਿਸ ਮੁਕਾਬਲਾ, ਚਿੱਟੇ ਦਿਨ ਵਾਗੂੰ ਸਾਫ਼ ਹੁੰਦਾ ਹੋਇਆ, ਅੱਜ ਵੀ ਪਰਦੇ ਦੇ ਓਹਲੇ ਹੈ। ਆਖ਼ਰ ਆਪਣੀ ਪਾਰਟੀ ਦੇ ਚੋਣ ਮਨੋਰਥ ’ਚ ਭੋਲੇ ਸਿੱਖਾਂ ਦੀਆਂ ਵੋਟਾਂ ਵਟੋਰਨ ਲਈ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਦੋਸ਼ੀ ਪੁਲਿਸ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ, ਜੇਲਾਂ ’ਚ ਬੰਦ ਸਿੰਘਾਂ ਦੀ ਰਿਹਾਈ ਵਰਗੇ ਵਾਅਦੇ, ਵਾਰ-ਵਾਰ ਕੀਤੇ ਗਏ। ਪ੍ਰੰਤੂ ਸੱਤਾ ਤੇ ਆਉਣ ਸਾਰ, ਸਾਰੇ ਭੁਲਾ ਦਿੱਤੇ ਜਾਂਦੇ ਰਹੇ। ਮਾਮਲਾ ਹੁਣ ਸਾਫ਼ ਹੋਇਆ ਹੈ ਕਿ ਜਦੋਂ ਝੂਠੇ ਪੁਲਿਸ ਮੁਕਾਬਲੇ ਦਾ ਇਸ਼ਾਰਾ ਹੀ ਪ੍ਰਕਾਸ਼ ਸਿੰਘ ਬਾਦਲ ਕਰਦਾ ਰਿਹਾ, ਫ਼ਿਰ ਉਨਾਂ ਦੀ ਜਾਂਚ, ਉਹ ਕਿਵੇਂ ਕਰਵਾ ਸਕਦਾ ਹੈ? ਹੁਣ ਜਦੋਂ ਸੱਚ, ‘ਤੱਥਾਂ ਸਮੇਤ ਕੌਮ ਦੇ ਸਾਹਮਣੇ ਆ ਗਿਆ ਹੈ, ਫ਼ਿਰ ਵੀ ਕੌਮ ਚੁੱਪ ਕਰੀ ਰਹੇ, ਫ਼ਿਰ ਉਸਤੋਂ ਵੱਡੀ ਅ�ਿਤਘਣਤਾ ਤੇ ਡਰਪੋਕਤਾ ਹੋਰ ਕੀ ਹੋਵੇਗੀ? ਅਸੀਂ ਚਾਹੁੰਦੇ ਹਾਂ ਕਿ ਰਾਹੁਲ ਚੰਦਨ ਵੱਲੋਂ ਕੇ. ਪੀ. ਐਸ. ਗਿੱਲ ਬਾਰੇ ਲਿਖੀ ਕਿਤਾਬ ਦੇ ਪੰਨਾ ਨੰਬਰ 210 ਤੇ 211 ’ਚ ਜਿਹੜਾ ਤੱਥ ਸਾਹਮਣੇ ਆਇਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਕੇ. ਪੀ. ਐਸ. ਗਿੱਲ ਰਾਤ ਦੇ ਹਨੇਰੇ ’ਚ ਮੀਟਿੰਗਾਂ ਕਰਦੇ ਰਹੇ ਹਨ, ਉਸਦਾ ਤੱਥ ਦੀ ਪੁਸ਼ਟੀ ਕਿਸੇ ਸਰਕਾਰੀ ਏਜੰਸੀ ਨੇ ਤਾਂ ਨਹੀਂ ਕਰਨੀ, ਪ੍ਰੰਤੂ ਕੌਮ ਨੂੰ ਆਪਣੇ ਪੱਧਰ ਤੇ ਇਸ ਦੀ ਜਾਂਚ ਕਰਕੇ, ਦੋਸ਼ੀ ਸਾਬਤ ਹੋਣ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕੌਮ ਦਾ ਗ਼ਦਾਰ ਪ੍ਰਵਾਨ ਕਰਦਿਆਂ, ਗ਼ਦਾਰ ਵਾਲੀ ਸਜ਼ਾ ਦਿੱਤੀ ਜਾਵੇ ਅਤੇ ਜੇ ਕਿਤਾਬ ਦੇ ਲੇਖਕ ਨੇ ਗ਼ਲਤ ਲਿਖਿਆ ਹੈ ਤਾਂ ਬਾਦਲ ਉਸਨੂੰ ਕਾਨੂੰਨੀ ਕਟਿਹਰੇ ’ਚ ਖੜਾ ਕਰੇ। 

International