ਬਾਦਲਾਂ ਨੇ ਆਪਣੇ ਪਾਪ ’ਚ ਜਥੇਦਾਰਾਂ ਦੇ ਨਾਲ ਨਾਲ ਸ਼ੋ੍ਰਮਣੀ ਕਮੇਟੀ ਮੈਂਬਰ ਵੀ ਲਬੇੜੇ, ਸੌਦਾ ਸਾਧ ਨੂੰ ਦਿੱਤੀ ਮੁਆਫ਼ੀ ਤੇ ਲੁਆਈ ਮੋਹਰ

ਅੰਮਿ੍ਰਤਸਰ:29ਸਤੰਬਰ (ਨਰਿੰਦਰ ਪਾਲ ਸਿੰਘ) ਡੇਰਾ ਸਿਰਸਾ ਮੁਖੀ ਨੂੰ ਜਥੇਦਾਰਾਂ ਵਲੋਂ ਮੁਆਫੀ ਦਿੱਤੇ ਜਾਣ ਦੇ ਫੈਸਲੇ ਖਿਲਾਫ ਸਿੱਖ ਸੰਗਤਾਂ ਵਿੱਚ ਵੱਧ ਰਹੇ ਰੋਸ ਤੇ ਰੋਹ ਦੇ ਚਲਦਿਆਂ ਅਕਾਲੀ ਦਲ ਬਾਦਲ ਦੇ ਹੁਕਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੱਦੀ ਗਈ ਕਮੇਟੀ ਮੈਂਬਰਾਨ ਦੀ ਇਕਤਰਤਾ ਵਿੱਚ ਮਤੇ ਦੇ ਹੱਕ ਵਿੱਚ ਪ੍ਰਵਾਨਗੀ ਲੈਣ ਮੌਕੇ ਹਾਲਤ ‘ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ’ਵਾਲੀ ਨਜਰ ਆਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰ ਫਿਰ ਇਤਿਹਾਸ ਦੁਹਰਾਉਂਦਿਆਂ ,ਕਮੇਟੀ ਮੈਂਬਰਾਨ ਦੀ ਬੁਲਾਈਇਸ ਇੱਕਤਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼  ਕਰਨਾ, ਹੁਕਮ ਲੈਣਾ ਜਾਂ ਅਰਦਾਸ ਕਰਨ ਾਵੀ ਜਰੂਰੀ ਨਹੀ ਸਮਝਿਆ ।ਇਕਤਰਤਾ ਸ਼ੁਰੂ ਕਰਦਿਆਂ ਹੀ ਕਮੇਟੀ ਪਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਸੋਦਾ ਸਾਧ ਮਾਮਲੇ ਵਿੱਚ ਮੁਆਫੀ ਦੇਣ ਵਾਲਾ ‘ਗੁਰਮਤਾ’ਪੜਿਆ ਤੇ ਫਿਰ ਆਪ ਹੀ ਕਹਿ ਦਿੱਤਾ ‘ਇਹ ਤੁਹਾਨੂੰ ਪ੍ਰਵਾਨ ਹੈ’।ਕਮੇਟੀ ਦੇ ਕੇਂਦਰੀ ਹਲਾ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇਕਤੱਰ ਹੋਏ ਕਿਸੇ ਵੀ ਕਮੇਟੀ ਮੈਂਬਰ ਨੇ ਹੱਥ ਖੜੇ ਕਰਕੇ ਜਾਂ ਜੈਕਾਰਾ ਬੁਲਾਕੇ ਕਮੇਟੀ ਪਰਧਾਨ ਦੇ ਕਥਨ ਨੂੰ ਪ੍ਰਵਾਨਗੀ ਦੇਣੀ ਜਰੂਰੀ ਨਹੀ ਦਿੱਤੀ । ਇਸ ਇਕਤਰਤਾ ਵਿੱਚ ਮੌਕੇ ਕਮੇਟੀ ਦੇ ਦੋ ਸਾਬਕਾ ਪਰਧਾਨ,ਪ੍ਰੋਫੈਸਰ ਕਿ੍ਰਪਾਲ ਸਿੰਘ ਬੰਡੂਗਰ, ਬੀਬੀ ਜਗੀਰ ਕੌਰ,ਅਤੇ ਸਾਬਕਾ ਕਾਰਜਕਾਰੀ ਪਰਧਾਨ   ਸ. ਅਲਵਿੰਦਰਪਾਲ ਸਿੰਘ ਪੱਖੋਕੇ ਤੋਂ ਇਲਾਵਾ ਕਮੇਟੀ ਦੀ ਮੌਜੂਦਾ ਕਾਰਜਕਾਰਣੀ ਵਿੱਚ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਸ.ਰਜਿੰਦਰ ਸਿੰਘ ਮਹਿਤਾ, ਸ. ਮੋਹਨ ਸਿੰਘ ਬੰਗੀ, ਸ. ਨਿਰਮੈਲ ਸਿੰਘ ਜੌਲਾਂ, ਸ.ਗੁਰਬਚਨ ਸਿੰਘ ਕਰਮੂੰਵਾਲ ਤੇ ਸ. ਰਾਮਪਾਲ ਸਿੰਘ ਬਹਿਣੀਵਾਲ (ਸਾਰੇ ਅੰਤਿ੍ਰੰਗਕਮੇਟੀ ਮੈਂਬਰ) ਜਥੇਦਾਰ ਤੋਤਾ ਸਿੰਘ,  ਜਥੇਦਾਰ ਸੇਵਾ ਸਿੰਘ ਸੇਖਵਾਂ, ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਸ. ਭਗਵੰਤ ਸਿੰਘ ਸਿਆਲਕਾ, ਸ. ਮਗਵਿੰਦਰ ਸਿੰਘ ਖਾਪੜਖੇੜੀ, ਸ. ਸੁਰਜੀਤ ਸਿੰਘ ਭਿਟੇਵੰਡ, ਸ. ਗੁਰਵਿੰਦਰਪਾਲ ਸਿੰਘ ਲਾਲੀ ਰਣੀਕੇ, ਸ. ਜੋਧ ਸਿੰਘ ਸਮਰਾ. ਸ਼. ਵੀਰ ਸਿੰਘ ਲੋਪੋਕੇ, ਸ. ਕਸ਼ਮੀਰ ਸਿੰਘ ਗੰਡੀਵਿੰਡ, ਸ.ਸਤਵਿੰਦਰ ਸਿੰਘ ਟੌਹੜਾ, ਸ. ਤੀਰਥ ਸਿੰਘ ਮਾਹਲ, ਸ. ਇੰਦਰ ਮੋਹਨ ਸਿੰਘ, ਸ. ਤਾਰਾ ਸਿੰਘ, ਸ. ਭੁਪਿੰਦਰ ਸਿੰਘ ਭਲਵਾਨ, ਸ. ਜੈਪਾਲ ਸਿੰਘ ਮੰਡੀਆ, ਸ. ਸ਼ਵਿੰਦਰ ਸਿੰਘ ਸੱਭਰਵਾਲ, ਸ. ਸੁਖਦੇਵ ਸਿੰਘ ਬਾਹੀਆ, ਸ. ਜਰਨੈਲ ਸਿੰਘ ਕਰਤਾਰਪੁਰ, ਸ. ਲਾਭ ਸਿੰਘ ਦੇਵੀਨਗਰ, ਸ. ਨਿਰਮਲ ਸਿੰਘ ਹਰਿਆਓ, ਸ.ਕੁਲਦੀਪ ਸਿੰਘ ਨੱਸੂਪੁਰ, ਬੀਬੀ ਹਰਦੀਪ ਕੌਰ ਖੋਖ, ਸ. ਅਜਮੇਰ ਸਿੰਘ ਗੁੜਾ, ਸ.ਚਰਨਜੀਤ ਸਿੰਘ ਦਾਨੇਵਾਲਾ, ਸ. ਬਲਵੰਤ ਸਿੰਘ ਰਾਮਗੜ, ਸ. ਸੁਰਜੀਤ ਸਿੰਘ ਰਾਏਪੁਰ, ਸ. ਸਤਪਾਲ ਸਿੰਘ ਤਲਵੰਡੀ ਭਾਈ, ਸ. ਪ੍ਰੀਤਮ ਸਿੰਘ ਮਲਸੀਆਂ, ਸ. ਬਲਦੇਵ ਸਿੰਘ ਕਲਿਆਣ, ਸ. ਦਰਸ਼ਨ ਸਿੰਘ ਸ਼ੇਰਖਾਨ, ਸ. ਦਰਸ਼ਨ ਸਿੰਘ ਮੋਠਾਂਵਾਲੀ, ਸ. ਖੁਸ਼ਵਿੰਦਰ ਸਿੰਘ ਭਾਟੀਆ, ਬੀਬੀ ਹਰਜਿੰਦਰ ਕੌਰ, ਸ. ਸ਼ਿੰਗਾਰਾ ਸਿੰਘ ਲੋਹੀਆਂ, ਸ.ਗੁਰਮੀਤ ਸਿੰਘ ਜ਼ੀਰਾ, ਸ. ਸੁਖਦਰਸ਼ਨ ਸਿੰਘ ਮਰਾੜ, ਸ. ਰਣਜੀਤ ਸਿੰਘ ਮੰਗਲੀ, ਸ. ਅਮਰੀਕ ਸਿੰਘ ਸ਼ਾਹਪੁਰ, ਸ. ਬਲਵਿੰਦਰ ਸਿੰਘ ਵੇਈਂਪੁਈ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਸ. ਅਮਰੀਕ ਸਿੰਘ ਵਿਛੋਆ, ਸ. ਪਰਮਜੀਤ ਸਿੰਘ ਲੱਖੇਵਾਲ, ਸ. ਅਵਤਾਰ ਸਿੰਘ ਫਤਹਿਗੜ, ਸ. ਹਰਭਜਨ ਸਿੰਘ ਮਸਾਣਾ, ਸ. ਬਲਦੇਵ ਸਿੰਘ ਖਾਲਸਾ, ਸ. ਗੁਰਮੇਜ ਸਿੰਘ ਸੰਘੋਵਾਲ, ਸ. ਅਮਰੀਕ ਸਿੰਘ ਕੋਟਸ਼ਮੀਰ, ਸ. ਗੁਰਤੇਜ ਸਿੰਘ ਢੱਡੇ, ਸ. ਬਲਦੇਵ ਸਿੰਘ ਕਾਇਮਪੁਰ, ਸ. ਜਗਸੀਰ ਸਿੰਘ ਮਾਂਗੇਆਣਾ, ਸ. ਹਰਦਿਆਲ ਸਿੰਘ ਸੁਰਸਿੰਘ, ਸ. ਪਰਮਜੀਤ ਸਿੰਘ ਬਰਨਾਲਾ, ਬੀਬੀ ਸੁਖਵਿੰਦਰ ਕੌਰ (ਮੱਧ ਪ੍ਰਦੇਸ਼), ਬਾਬਾ ਸੁਖਚੈਨ ਸਿੰਘ ਧਰਮਪੁਰਾ, ਬਾਬਾ ਬੂਟਾ ਸਿੰਘ ਮਾਨਸਾ, ਸ. ਕਰਨੈਲ ਸਿੰਘ, ਸ. ਨਿਰਮਲ ਸਿੰਘ ਘਰਾਚੋ, ਸ. ਰਘਬੀਰ ਸਿੰਘ ਸਹਾਰਨਮਾਜਰਾ, ਸ.ਮਲਕੀਤ ਸਿੰਘ ਚੰਗਾਲ, ਸ. ਪਰਮਜੀਤ ਸਿੰਘ ਰਾਏਪੁਰ, ਸ. ਕੰਵਲਇੰਦਰ ਸਿੰਘ ਠੇਕੇਦਾਰ, ਸ. ਸੁਰਜੀਤ ਸਿੰਘ ਕਾਲਾ ਬੂਲਾ, ਬੀਬੀ ਜੋਗਿੰਦਰ ਕੌਰ ਧਰਮਕੋਟ, ਬੀਬੀ ਬਲਵਿੰਦਰ ਕੌਰ ਰਾਜਾਸਾਂਸੀ, ਬੀਬੀ ਪਰਮਿੰਦਰ ਕੌਰ ਅਬੋਹਰ, ਬੀਬੀ ਪਰਮਜੀਤ ਕੌਰ ਮੋਨਕ, ਬੀਬੀ ਸਵਰਣ ਕੌਰ, ਬੀਬੀ ਜਸਪਾਲ ਕੌਰ ਸੁਨਾਮ, ਬੀਬੀ ਮਲਕੀਤ ਕੌਰ ਦਿ੍ਰੜਬਾ, ਸ੍ਰ: ਦਿਲਜੀਤ ਸਿੰਘ ਭਿੰਡਰ, ਸ੍ਰ: ਗੁਰਿੰਦਰਪਾਲ ਸਿੰਘ ਕਾਦੀਆਂ, ਬੀਬੀ ਹਰਜਿੰਦਰ ਕੌਰ ਸਮਰਾਲਾ, ਬੀਬੀ ਹਰਜਿੰਦਰ ਕੌਰ ਪੱਟੀ, ਸ. ਜੰਗ ਬਹਾਦਰ ਸਿੰਘ, ਸ. ਤਾਰਾ ਸਿੰਘ, ਸ. ਹਰਜਿੰਦਰ ਸਿੰਘ ਧਾਮੀ, ਸ. ਸੁਰਿੰਦਰ ਸਿੰਘ, ਸ.ਰਵਿੰਦਰ ਸਿੰਘ, ਸ. ਹਰਪਾਲ ਸਿੰਘ, ਸ. ਅਮਰਜੀਤ ਸਿੰਘ ਚਾਵਲਾ, ਸ. ਸਵਰਨ ਸਿੰਘ ਕੁਲਾਰ, ਬੀਬੀ ਗੁਰਪ੍ਰੀਤ ਕੌਰ, ਸ. ਦੀਦਾਰ ਸਿੰਘ ਭੱਟੀ, ਸ. ਨਵਤੇਜ ਸਿੰਘ ਕੋਣੀ ਤੇ ਬੀਬੀ ਅਰਵਿੰਦਰ ਕੌਰ ਅਜਰਾਣਾ ਆਦਿ ਹਾਜ਼ਰ ਸਨ।ਕਮੇਟੀ ਦੇ ਹਾਜਰ ਮੈਂਬਰਾਨ ਵਿੱਚ ਜਿਆਦਤਾਰ ਉਹ ਮੇਂਬਰ ਸਨ ਜਿਹੜੇ ਸਾਲ 2011 ਦੀਆਂ ਚੋਣਾਂ ਜਿੱਤ ਕੇ ਆਏ ਲੇਕਿਨ ਮਾਨਯੋਗ ਸੁਪਰੀਮ ਕੋਰਟ ਨੇ ਸਹਿਜਧਾਰੀ ਫੈਡਰੇਸ਼ਨ ਬਨਾਮ ਸਰਕਾਰ ਮਾਮਲੇ ਦੀ ਸੁਣਵਾਈ ਦੇ ਚਲਦਿਆਂ ਇਸ ਹਾਊਸ ਦੇ ਮੈਂਬਰਾਨ ਨੂੰ ਹਰੀ ਝੰਡੀ ਨਹੀ ਦਿੱਤੀ ਕਮੇਟੀ ਮੈਂਬਾਰਨ ਦੀ ਇਸ ਇਕਤਰਤਾ ਮੌਕੇ ਸਾਬਕਾ ਜਨਰਲ ਸਕੱਤਰ ਤੇ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ,ਬੀਬੀ ਜੋਗਿੰਦਰ ਕੌਰ ਧਰਮਕੋਟ,ਸ੍ਰ ਅਮਰੀਕ ਸਿੰਘ ਸ਼ਾਹਪੁਰ,ਸ੍ਰ ਗੁਰਮੀਤ ਸਿੰਘ ਸਿਰਸਾ ਅਤੇ ਸ੍ਰ ਸੁਰਜੀਤ ਸਿੰਘ ਕਾਲਾਬੂਲਾ ਨੇ ਜਥੇਦਾਰ ਸਾਹਿਬਾਨ ਦੇ 24 ਸਤੰਬਰ ਦੇ ਫੈਸਲੇ ਨੂੰ ਗੈਰ ਵਿਧਾਨਕ ਤੇ ਗੈਰ ਸਿਧਾਂਤਕ ਦੱਸਣ ਲਈ ਆਪਣੀ ਅਵਾਜ ਬੁਲੰਦ ਕੀਤੀ ਲੇਕਿਨ ਹਾਲ ਵਿੱਚ ਮੌਜੂਦ ਬਾਦਲ ਪੱਕੀ ਮੈਂਬਰਾਨ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਕਮੇਟੀ ਪ੍ਰਧਾਨ ਦੀ ਮਹਿਜ 5 ਮਿੰਟ ਦੀ ਕਾਰਵਾਈ ਨਾਲ ਹੀ ਸਾਰੇ ਮੈਂਬਰ ਹਾਲ ੱਿਵਚੋਂ ਬਾਹਰ ਆ ਗਏ।ਹਾਲ ਵਿੱਚ ਪੁਜੇ ਜਿਆਦਾਤਾਰ ਕਮੇਟੀ ਮੈਂਬਰ ਤਾਂ ਪਾਰਟੀ ਜਾਬਤੇ ਦੀ ਮਜਬੂਰੀ ਸਾਫ ਜਾਹਿਰ ਕਰ ਰਹੇ ਸਨ ਤੇ ਮਤੇ ਨੂੰ ਪ੍ਰਵਾਨਗੀ ਲਈ ਜੈਕਾਰਾ ਨਾ ਬੁਲਾਉਣਾ ਆਪਣੀ ਜ਼ਮੀਰ ਦੀ ਅਵਾਜ।

 

ਜਦੋਂ ਸ਼ੋ੍ਰਮਣੀ ਕਮੇਟੀ ਦੇ ਇਜਲਾਸ ’ਚ ਅਕਾਲ ਤਖ਼ਤ ਮਹਾਨ ਹੈ ਜਥੇਦਾਰ ਗ਼ੁਲਾਮ ਹੈ ਦੇ ਨਾਅਰੇ ਗੂੰਜੇ
ਅੰਮਿ੍ਰਤਸਰ 29ਸਤੰਬਰ (ਮਨਿੰਦਰ  ਸਿੰਘ ਗੋਰੀ) ਡੇਰਾ ਸਿਰਸਾ ਮੁਖੀ ਖਿਲਾਫ ਜਥੇਦਾਰ ਸਾਹਿਬਾਨ ਵਲੋਂ 24 ਸਤੰਬਰ ਨੂੰ ਜਾਰੀ ਗੁਰਮਤੇ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਨ ਦੀ ਅੱਜ ਬੁਲਾਈ ਇਕਤਰਤਾ ਨੂੰ ਕਮੇਟੀ ਦੇ ਪੰਜ ਜਾਗਤ  ਜ਼ਮੀਰ ਮੈਂਬਰਾਨ ਨੇ ਗੈਰ ਵਿਧਾਨਕ ਕਰਾਰ ਦਿੱਤਾ ਹੈ ।ਅਕਾਲੀ ਦਲ ਬਾਦਲ ਦੇ ਹੁਕਮਾਂ ਤੇ ਅੱਜ ਅੰਮਿ੍ਰਤਸਰ ਬੁਲਾਏ ਗਏ ਕਮੇਟੀ ਮੈਂਬਰਾਨ ਵਿੱਚ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਅਤੇ ਸਾਲ 2004 ਵਿੱਚ ਚੋਣ ਜਿੱਤੀ ਬੀਬੀ ਕਿਰਨਜੋਤ ਕੌਰ,ਬੀਬੀ ਜੋਗਿੰਦਰ ਕੌਰ ਧਰਮਕੋਟ, ਅਮਰੀਕ ਸਿੰਘ ਸ਼ਾਹਪੁਰ,ਗੁਰਮੀਤ ਸਿੰਘ ਸਿਰਸਾ ਅਤੇ ਸ੍ਰ ਸੁਰਜੀਤ ਸਿੰਘ ਕਾਲਾਬੂਲਾ ਵੀ ਪੁਜੱੇ ਹੋਏ ਸਨ ।ਸ੍ਰ ਕਾਲਾਬੂਲਾ ਨੂੰ ਛੱਡਕੇ ਬਾਕੀ ਚਾਰੋਂ ਮਂੈਬਰ ਅਕਾਲੀ ਦਲ ਬਾਦਲ ਨਾਲ ਸਬੰਦਤ ਸਨ।ਕਮੇਟੀ ਦੀ ਇਕਤਰਤਾ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ  ਬੀਬੀ ਕਿਰਨਜੋਤ ਕੌਰ ਨੇ ਦੱਸਿਆ ਕਿ ਸਭਤੋਂ ਅਹਿਮ ਤੇ ਸ਼ਰਮਨਾਕ ਗਲ ਇਹ ਹੈ ਕਿ ਕਮੇਟੀ ਮੈਂਬਰਾਨ ਦੀ ਅੱਜ ਦੀ ਇਕਤਰਤਾ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਨਹੀ ਸੀ।ਉਨਾਂ ਦੱਸਿਆ ਕਿ ਕਮੇਟੀ ਪਰਧਾਨ ਸਾਹਿਬ ਵਲੋਂ ਸੱਦੀ ਗਈ ਇਕੱਤਰਤਾ ਭਾਵੇਂ ਕਮੇਟੀ ਦੇ ਜਨਰਲ ਹਾਊਸ ਬੁਲਾਏ ਜਾਣ ਦੀ ਸੰਵਿਧਾਨਕ ਮਰਿਆਦਾ ਦੇ ਖਿਲਾਫ ਸੀ ਲੇਕਿਨ ਫਿਰ ਵੀ ਕਮੇਟੀ ਮੈਂਬਰਾਨ ਸਾਹਿਬ ਇਹ ਸੋਚ ਕੇ ਚਲੇ ਆਏ ਕਿ ਘਟੋ ਘੱਟ ਕਿਸੇ ਨੇ 4 ਸਾਲ ਬਾਅਦ ਕਮੇਟੀ ਮੈਂਬਰਾਨ ਨੂੰ ਯਾਦ ਤਾਂ ਕੀਤਾ ।ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਡੇਰਾ ਸਿਰਸਾ ਮੁੱਖੀ ਦਾ ਮਾਮਲਾ ਕੋਈ ਆਮ ਵਿਵਾਦ ਨਹੀ ਸੀ ਜਿਸਨੂੰ ਬਿਨਾ ਕਿਸੇ ਵਿਦਵਾਨ ਜਾਂ ਸੰਗਤ ਦੀ ਰਾਏ ਦੇ ਹੀ ਹੱਲ ਕਰਨ ਦੀ ਕਾਹਲ ਅੰਜ਼ਾਮ ਦਿੱਤੀ ਗਈ ਹੈ ।ਉਨਾਂ ਸਪਸ਼ਟ  ਕਿਹਾ ਕਿ ਪੰਜ ਸਿੰਘ ਸਾਹਿਬਾਨ ਵਲੋਂ ਅਜੇਹਾ ਫੈਸਲਾ ਕਰਦਿਆਂ ਕਿਸੇ ਵੀ ਮਰਿਆਦਾ ਜਾਂ ਵਿਧੀ ਵਿਧਾਨ ਦਾ ਖਿਆਲ ਨਹੀ ਰੱਖਿਆ ਗਿਆ।ਇਹ ਸਿਰਫ ਡਰਾਮਾ ਹੀ ਕਿਹਾ ਜਾ ਸਕਦਾ ਹੈ ।ਬੀਬੀ ਕਿਰਨਜੋਤ ਨੇ ਦੱਸਿਆ ਕਿ ਜੇਕਰ ਕਿਸੇ ਮੈਂਬਰ ਨੂੰ ਅੱਜ ਵੀ ਇਸ ਵਿਵਾਦਤ ਮੁੱਦੇ ਤੇ ਆਪਣੀ ਰਾਏ ਵੀ ਰੱਖਣ ਦਾ ਸਮਾਂ ਨਹੀ ਸੀ ਦੇਣਾ ਤਾਂ ਫਿਰ ਸਮਾਂ ਬਰਬਾਦ ਕਰਨ ਦਾ ਕੀ ਫਾਇਦਾ ਸੀ।ਉਨਾਂ ਕਿਹਾ ਕਿ ਜੇਕਰ  ਕਿਧਰੇ ਕੋਈ ਗਲਤੀ ਹੋਈ ਸੀ ਜਾਂ ਕੀਤੀ ਗਈ ਸੀ ਤਾਂ ਉਸਦਾ ਜਵਾਬ ਦੇਣਾ ਬਣਦਾ ਸੀ ਕਿਉਂਕਿ ਮਾਮਲਾ ਸਾਡੀ ਮਾਨਸਿਕਤਾ ਤੇ ਜਜਬਾਤ ਨਾਲ ਜੁੜਿਆ ਸੀ ।ਇਕ ਸਵਾਲ ਦੇ ਜਵਾਬ ਵਿੱਚ ਬੀਬੀ ਕਿਰਨਜੋਤ ਕੌਰ ਨੇ ਦੱਸਿਆ ਕਿ ਇਹ ਤਰਕ ਵੀ ਵਾਜਿਬ ਨਹੀ ਹੈ ਕਿ ਕੋਈ ਗੈਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਨਹੀ ਜਾ ਸਕਦਾ ਉਨਾਂ ਕਿਹਾ ਕਿ ਸਾਲ 1955 ਵਿੱਚ ਪੰਜਾਬ ਪੁਲਿਸ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋਈ ਸੀ ।ਉਸ ਵੇਲੇ ਦੇ ਇੱਕ ਹਿੰਦੂ ਮੁੱਖ ਮੰਤਰੀ ਸ੍ਰੀ ਭੀਮ ਸੈਨ ਸੱਚਰ ਨੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਆਕੇ ਮੁਆਫੀ ਮੰਗੀ ਤੇ ਫਿਰ ਜਾਕੇ ਅਹੁਦੇ ਤੋਂ ਅਸਤੀਫਾ ਦਿੱਤਾ।ਮੈਂਬਰਾਨ ਨੇ ਸ਼ੋਸ਼ਲ ਮੀਡੀਆ ਤੇ ਚਲ ਰਹੀ ਉਸ ਵੀਡੀਓ ਦਾ ਵੀ ਗੰਭੀਰ ਨੋਟਿਸ ਲਿਆ ਜਿਸ ਵਿੱਚ  ਸੋਦਾ ਸਾਧ ਕਹਿ ਰਿਹਾ ਹੈ ਕਿ ਉਸਨੂੰ ਕਿਸੇ ਨੇ ਕਦੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸੱਦਾ ਨਹੀ ਦਿੱਤਾ ।ਉਲਟਾ ਸ੍ਰੀ ਅਕਾਲ ਤਖਤ ਸਾਹਿਬ ਦੇ ਕੁਝ ਕਰੀਬੀ ਇਹ ਜਰੂਰ ਕਹਿੰਦੇ ਰਹੇ ਕਿ ਉਥੇ ਜਾਣ ਦੀ ਜਰੂਰਤ ਹੀ ਨਹੀ ਹੈ ।ਇਸ ਮੌਕੇ ਅਕਾਲੀ ਦਲ ਅੰਮਿ੍ਰਤਸਰ ਦੇ ਜਨਰਲ ਸਕੱਤਰ ਸ੍ਰ ਜਰਨੈਲ ਸਿੰਘ ਸਖੀਰਾ ,ਹਰਬੀਰ ਸਿੰਘ ਸੰਦੂ ਅਤੇ ਸਤਨਾਮ ਸਿੰਘ ਕੋਟ ਖਾਲਸਾ ਵੀ ਮੌਜੂਦ ਸਨ।  

ਗੁਰਮਤੇ ਨੂੰ ਜਾਇਜ਼ ਠਹਿਰਾਉਣ ਲਈ ਗਿਆਨੀ ਗੁਰਬਚਨ ਸਿੰਘ ਵਲੋਂ ਇਕ ਹੋਰ ਸਪਸ਼ਟੀਕਰਨ  
ਅੰਮਿ੍ਰਤਸਰ 29 ਸਤੰਬਰ (ਨਰਿੰਦਰ ਪਾਲ ਸਿੰਘ) ਡੇਰਾ ਸਿਰਸਾ ਮੁੱਖੀ ਨੂੰ ਮੁਆਫੀ ਦਿੱਤੇ ਜਾਣ ਬਾਅਦ ਸਿੱਖ ਸੰਗਤਾਂ ਵਲੋਂ ਪ੍ਰਗਟਾਏ ਗਏ ਰੋਸ ਤੇ ਰੋਹ ਨੂੰ ਵੇਖਦਿਆਂ ਇਕ ਵਾਰ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਆਪਣੇ ਦਸਤਖਤਾਂ ਹੇਠ ਇਕ ਪ੍ਰੈਸ ਰਲੀਜ ਭੇਜੀ ਗਈ ਹੈ । ਪ੍ਰੈਸ ਰਲੀਜ ਅਨੁਸਾਰ ‘ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਵਉੱਚ ਸੰਸਥਾ ਹੈ ਅਤੇ ਆਪਣੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਹਰ ਸਮੇਂ ਸਿੱਖ ਕੌਮ ਦੀ ਅਗਵਾਈ ਕਰਦਾ ਆ ਰਿਹਾ ਹੈ। ਸਮੇਂ-ਸਮੇਂ ਵੱਡੇ ਤੋਂ ਵੱਡੇ ਮਸਲੇ ਇਸ ਤਖ਼ਤ ਤੇ ਯੋਗ ਅਤੇ ਸੁਚੱਜੀ ਅਗਵਾਈ ਲਈ ਆਉਂਦੇ ਰਹੇ ਹਨ ਅਤੇ ਪੰਜ ਸਿੰਘ ਸਾਹਿਬਾਨ ਵੱਲੋਂ ਮਰਿਯਾਦਾ ਅਨੁਸਾਰ ਦੀਰਘ ਵਿਚਾਰ ਵਟਾਂਦਰਾ ਕਰਨ ਮਗਰੋਂ ਫੈਸਲੇ ਲਏ ਜਾਂਦੇ ਰਹੇ ਹਨ ਜੋ ਹਮੇਸ਼ਾਂ ਸਿੱਖ ਕੌਮ ਨੇ ਚੜਦੀ ਕਲਾ ਨਾਲ ਸਵੀਕਾਰ ਕੀਤੇ ਹਨ। ਇਸੇ ਤਰਾਂ ਇੱਕ ਮਸਲਾ ਡੇਰਾ ਸਿਰਸਾ ਮੁਖੀ ਵੱਲੋਂ ਸੰਨ 2007 ਵਿਚ ਕੀਤੇ ਸਵਾਂਗ ਦੇ ਕਾਰਨ ਉੱਠੇ ਵਿਵਾਦ ਸਬੰਧੀ ਪ੍ਰਾਪਤ ਹੋਇਆ।  ਜਿਸ ਉਪਰ ਵਿਚਾਰ ਵਟਾਂਦਰਾ ਕਰਨ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਕੀਤਾ ਗਿਆ ਸੀ। ਇਹ ਵਿਵਾਦ ਲਗਾਤਾਰ ਚੱਲਦਾ ਰਿਹਾ ਅਤੇ ਇਸ ਨੇ ਕਈ ਵਾਰ ਗੰਭੀਰ    

 ਹਿੰਸਕ ਰੂਪ ਵੀ ਧਾਰਿਆ।    ਉਪਰੋਕਤ ਦੇ ਸਬੰਧ ਵਿਚ ਹੁਣ ਇੱਕ ਲਿਖਤੀ ਬੇਨਤੀ ਡੇਰਾ ਸਿਰਸਾ ਮੁਖੀ ਵੱਲੋਂ ਆਪਣੇ ਦਸਤਖ਼ਤਾਂ ਹੇਠ     ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਪ੍ਰਾਪਤ ਹੋਈ ਜੋ ਕਿ ਇਸ ਪ੍ਰਕਾਰ ਹੈ :-“ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਾਰੇ ਧਰਮਾਂ ਦੇ ਪੀਰ ਪੈਗੰਬਰ ਸਾਹਿਬਾਨ ਦੀ ਨਕਲ ਕਰਨਾ ਤਾਂ ਦੁੂਰ ਦੀ ਗੱਲ, ਅਸੀਂ ਕਦੀ ਅਜਿਹਾ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਅਸੀਂ ਨਕਲ ਕਿਵੇਂ ਕਰ ਸਕਦੇ ਹਾਂ ਇਸ ਗੱਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਸੀਂ ਕਦੇ ਨਕਲ ਕੀਤੀ ਹੋਵੇ ਜਾਂ ਕਦੀ ਨਕਲ ਕਰਨ ਦਾ ਸੋਚਿਆ ਵੀ ਹੋਵੇ। ਅਸੀਂ ਕਦੇ ਕਿਸੇ ਦੀ ਨਕਲ ਨਹੀਂ ਕੀਤੀ ਅਤੇ ਸੌ ਫੀਸਦੀ ਅੱਜ ਵੀ ਕਹਿੰਦੇ ਹਾਂ ਅਤੇ ਹਮੇਸ਼ਾਂ ਕਹਿੰਦੇ ਰਹਾਂਗੇ ਕਿ ਅਸੀਂ ਕਿਸੇ ਸੰਤ ਪੀਰ ਪੈਗੰਬਰ ਦੇ ਬਰਾਬਰ ਮੰਨਦੇ ਹੀ ਨਹੀਂ ਤਾਂ ਅਸੀਂ ਕਿਸੇ ਦੀ ਨਕਲ ਕਰਨ ਦੀ ਜੁਅਰਤ ਕਿਵੇਂ ਕਰ ਸਕਦੇ ਹਾਂ। ਸਾਡੇ ਲਈ ਸਾਰੇ ਧਰਮਾਂ ਦੇ ਸੰਤ ਪੈਗੰਬਰ ਭਗਵਾਨ ਸਵਰੂਪ ਨੇ”।
        ਉਪਰੋਕਤ ਪੱਤਰ ਦੇ ਨਾਲ ਡੇਰਾ ਮੁਖੀ ਵੱਲੋਂ ਇੱੱਕ ਸੀ.ਡੀ ਵੀ ਤਿਆਰ ਕਰਕੇ ਭੇਜੀ ਗਈ ਜਿਸ ਵਿਚ ਉਸਨੇ ਉਪਰੋਕਤ ਸਾਰੇ ਸ਼ਬਦ ਹੂ-ਬ-ਹੂ ਦੁਹਰਾਏ ਹਨ। 
        ਪੰਜ ਸਿੰਘ ਸਾਹਿਬਾਨ ਵੱਲੋਂ ਇਸ ਮਸਲੇ ‘ਤੇ ਉਪਰੋਕਤ ਤੱਥਾਂ ਨੂੰ ਪੰਥਕ ਰਵਾਇਤਾਂ ਅਨੁਸਾਰ ਗੰਭੀਰਤਾ ਨਾਲ ਵਿਚਾਰ ਕੇ ਤੇ ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਵਡੇਰੇ ਪੰਥਕ ਹਿੱਤਾਂ, ਦੇਸ਼ ਅਤੇ ਪੰਜਾਬ ਅੰਦਰ ਪੂਰਨ ਅਮਨ ਅਤੇ ਸ਼ਾਂਤੀ ਬਨਾਉਣ ਦੇ ਮਕਸਦ ਨਾਲ ਤੇ ਆਪਣੀ ਭਾਈਚਾਰਕ ਸਾਂਝ ਮਜਬੂਤ ਕਰਨ ਲਈ ਇੱਕ ਸਹੀ ਅਤੇ ਨਿਰਪੱਖ ਫੈਸਲਾ ਲੈਂਦੇ ਹੋਏ ਡੇਰਾ ਮੁਖੀ ਦਾ ਸਪੱਸ਼ਟੀਕਰਨ ਸਵੀਕਾਰ ਕੀਤਾ ਗਿਆ ਸੀ ਤਾਂ ਜੋ ਪੰਥ ਹਮੇਸ਼ਾਂ ਚੜਦੀ ਕਲਾ ਵਿਚ ਰਹੇ। ਜਿਥੇ ਅਸੀਂ ਉਹਨਾਂ ਸਮੂੰਹ ਪੰਥਕ ਸੰਸਥਾਵਾਂ, ਸੰਪਰਦਾਵਾਂ ਤੇ ਗੁਰੁ ਪਿਆਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਬਣਾਈ ਰੱਖਣ ਲਈ ਇਸ ਫੈਸਲੇ ਦਾ ਭਰਪੂਰ ਸਮਰਥਨ ਕੀਤਾ ਓਥੇ ਕੁਝ ਪੰਥਕ ਧਿਰਾਂ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਰੋਸ ਵੀ ਪ੍ਰਗਟ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਮੇਸ਼ਾਂ ਸਮਰਪਿਤ ਰਹੀਆਂ ਕੁਝ ਸੰਸਥਾਵਾਂ ਨੇ ਇਸ ਪ੍ਰਕਿਰਆ ਨੂੰ ਹੋਰ ਬਿਹਤਰ ਬਣਾਉਣ ਲਈ ਕੁਝ ਵਿਚਾਰ ਵੀ ਦਿੱਤੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਮੇਸ਼ਾਂ ਹੀ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਕੇ ਗੁਰਮਤਿ ਦੀ ਰੋਸ਼ਨੀ ਵਿਚ ਫੈਸਲੇ ਲਏ ਜਾਂਦੇ ਹਨ। ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇੱਕਸੁਰਤਾ ਬਣਾਈ ਰੱਖਣੀ ਚਾਹੀਦੀ ਹੈ। ਸਦੀਆਂ ਤੋਂ ਚਲੀ ਆ ਰਹੀ ਇਸ ਦੀ ਮਹੱਤਤਾ ਨੂੰ ਕਾਇਮ ਰੱਖਣ ਲਈ ਸਭ ਦੇ ਵਿਚਾਰਾਂ ਦਾ ਸਤਿਕਾਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੌਮ ਨੂੰ ਸਮਰਪਿਤ, ਨਿਰਪੱਖ, ਦਾਨਿਸ਼ਵੰਦ ਵਿਦਵਾਨਾਂ ਦੀ ਕਮੇਟੀ ਗਠਿਟ ਕੀਤੀ ਜਾਵੇਗੀ। ਦੇਸ਼-ਵਿਦੇਸ਼ ਦੀਆਂ ਸਿੱਖ ਸੰਸਥਾਵਾਂ, ਸੰਪਰਦਾਵਾਂ, ਸਿੱਖ ਵਿਦਵਾਨ, ਬੁੱਧੀਜੀਵੀ ਜਾਂ ਕੋਈ ਵੀ ਗੁਰਸਿੱਖ ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਨੂੰ ਆਪਣੇ ਵਡਮੁੱਲੇ ਸੁਝਾਅ ਦੇਵੇ। ਕਮੇਟੀ ਆਏ ਸੁਝਾਵਾਂ ਨੂੰ ਘੋਖ-ਵਿਚਾਰ ਕਰਕੇ ਆਪਣੀ ਰਾਏ ਦੇਵੇਗੀ’। ਜਿਕਰਯੋਗ ਹੈ ਕਿ ਅੱਜ ਸਵੇਰੇ ਹੀ 12 ਵਜੇ ਦੇ ਕਰੀਬ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅੰਮਿ੍ਰਤਸਰ ਪੁਜੇ ਸਨ ।ਜਾਣਕਾਰਾਂ ਦਾ ਕਹਿਣਾ ਹੈ ਕਿ ਦੋਨਾਂ ਜਥੇਦਾਰਾਂ ਨੇ ਮੌਜੂਦਾ ਹਾਲਤਾ ਦਾ ਜਾਇਜਾ ਲਿਆ ਹੈ ।

International