ਇਕ ਹੋਰ ਸ਼ੋ੍ਰਮਣੀ ਕਮੇਟੀ ਮੈਂਬਰ ਨਿਤਰਿਆ ਮੈਦਾਨ ’ਚ

ਜੱਥੇਦਾਰ ਦੇ ਫੈਸਲੇ ਨੂੰ ਕੀਤਾ ਰੱਦ, ਕੌਮ ਨਾਲ ਖੜੇ ਹੋਣ ਦਾ ਕੀਤਾ ਐਲਾਨ

ਲੁਧਿਆਣਾ, 2 ਅਕਤੂਬਰ (ਰਾਜ ਜੋਸ਼ੀ)- ਸੌਦਾ ਸਾਧ ਨੂੰ ਮਾਫ਼ੀ ਦੇਣ ਦੇ ਮਾਮਲੇ ’ਚ ਸਿੱਖ ਕੌਮ ਦੇ ਰੋਹ ਤੇ ਰੋਸ ਵਾਂਗੰ ਬਾਦਲ ਦਲ ’ਚ ਵੀ ਬਾਗੀ ਸੁਰਾਂ ਤੇਜ ਹੋਣ ਲੱਗ ਪਈਆਂ ਹਨ। ਪਹਿਲਾਂ ਤੋਂ ਪੁਰਾਣੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਸ ਮੁੱਦੇ ’ਤੇ ਬਾਦਲ ਨੂੰ ਅਲਵਿਦਾ ਤੱਕ ਆਖ਼ ਚੁੱਕੇ ਹਨ। ਲੁਧਿਆਣਾ ਜਿਲੇ ਦੇ ਹਲਕਾ ਸਿਧਵਾਂ ਬੇਟ ਤੋਂ ਸ਼ੋ੍ਰਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ ਨੇ ਅੱਜ ਜੱਥੇਦਾਰਾਂ ਵੱਲੋਂ ਸੌਧਾ ਸਾਧ ਨੂੰ ਮੁਆਫ਼ੀ ਦੇਣ ਦੇ ਫੈਸਲੇ ਨੂੰ ਮੁੱਢੋ ਹੀ ਰੱਦ ਕਰ ਦਿੱਤਾ ਅਤੇ ਆਖਿਆ ਕਿ ਜੱਥੇਦਾਰ, ਕੌਮ ਸਿਧਾਂਤਾਂ, ਪ੍ਰੰਪਰਾਵਾਂ ਤੇ ਮਰਿਆਦਾ ਤੋਂ ਵੱਡੇ ਨਹੀਂ ਹਨ। ਇਸ ਲਈ ਜਿਨਾਂ ਨੂੰ ਇਨਾਂ ਮਹਾਨ ਸਿਧਾਂਤਾਂ ਦਾ ਘਾਣ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨਾਂ ਆਖਿਆ ਕਿ ਅੱਜ ਰਾਜਨੀਤੀ ਨੇ ਧਰਮ ’ਤੇ ਗਲਬਾ ਪਾ ਲਿਆ ਹੈ ਪ੍ਰੰਤੂ ਕੋਈ ਸੱਚਾ ਸਿੱਖ ਧਰਮ ਨੂੰ ਰਾਜਨੀਤੀ ਨੂੰ ਤਾਬਿਆ ਵਿਚ ਬੈਠਾ ਨਹੀਂ ਦੇਖ ਸਕਦਾ। ਪੁੜੈਣ ਨੇ ਇਸ ਸਮੇਂ ਆਖਿਆ ਕਿ ਮਰੀ ਜ਼ਮੀਰ ਵਾਲੇ ਲੋਕ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦਾ ਹਿੱਸਾ ਨਹੀਂ ਹੋ ਸਕਦੇ। ਉਨਾਂ ਇਸ ਸਮੇਂ ਸਖ਼ਤ ਲਫ਼ਜਾਂ ’ਚ ਸੌਦਾ ਸਾਧ ਨੂੰ ਮਾਫ਼ੀ ਦੇਣ ਦਾ ਵਿਰੋਧ ਕੀਤਾ ਅਤੇ ਬਾਦਲਾਂ ਨੂੰ ਅਪੀਲ ਕੀਤੀ ਕਿ ਉਹ ਸੱਚੋ-ਸੱਚ ਲੋਕਾਂ ਦੀ ਕਚਿਹਰੀ ਵਿਚ ਲੈ ਕੇ ਆਉਣ। 
   

International