ਸਰਬੱਤ ਖਾਲਸਾ ਬੁਲਾ ਕੇ ਤਖ਼ਤਾਂ ਦੇ ਜੱਥੇਦਾਰਾਂ ਨੂੰ ਲਾਂਭੇ ਕੀਤਾ ਜਾਵੇਗਾ : ਮਾਨ/ਸਰਨਾ/ ਮੋਹਕਮ ਸਿੰਘ

ਰਾਜਪੁਰਾ,3  ਅਕਤੂਬਰ (ਗੁਰਸ਼ਰਨ ਵਿੱਰਕ) : ਇੱਥੇ ਇੱਕ ਹੋਟਲ ਵਿਖੇ ਸਿੱਖ ਜੱਥੇਬਦੀਆਂ ਦੀ ਹੋਈ ਮੀਟਿੰਗ ਦੌਰਾਨ ਸੌਦਾ ਸਾਧ ਨੂੰ ਸਿੰਘ ਸਹਿਬਾਨ ਵੱਲੋਂ ਮੁਆਫੀ ਦੇਣ ਦੇ ਮੁੱਦੇ ਤੇ ਸਰਬੱਤ ਖਾਲਸਾ ਸੱਦ ਕੇ ਜੱਥੇਦਾਰਾਂ ਨੂੰ ਆਹੁਦੇ ਤੋਂ ਲਾਭੇਂ ਕਰਕੇ ਨਵੀਂ ਨਿਯੁਕਤੀਆਂ ਕਰਨ ਦਾ ਐਲਾਨ ਕੀਤਾ ਗਿਆ। ਮੀਟਿੰਗ ਉਪਰੰਤ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਿੱਲੀ ਸਿੱਖ ਗੁਰਦੁਆਰਾ ਮਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਡੇਰਾ ਮੁੱਖੀ ਨੂੰ ਮੁਆਫ ਕਰਨ ਸਬੰਧੀ ਜਿਹੜਾ ਫੈਸਲਾ ਤਖਤਾਂ ਦੇ ਜੱਥੇਦਾਰਾਂ ਨੇ ਲਿਆ ਹੈ ਉਸ ਨਾਲ ਸਿੱਖਾਂ ਦੇ ਮਨਾਂ ਵਿੱਚ ਭਾਰੀ ਰੋਸ਼ ਪਾਇਆ ਗਿਆ,ਜੱਥੇਦਾਰਾਂ ਦੇ ਇਸ ਫੈਸਲੇ ਨੇ ਸਿੱਖ ਕੌਂਮ ਦਾ ਸਮਾਜਿਕ ਮਜਾਕ ਉਡਾਉਣ ਵਿੱਚ ਕੋਈ ਕਸਰ ਨਹੀ ਛੱਡੀ।ਜੇਕਰ ਜੱਥੇਦਾਰਾਂ ਨੇ ਸੌਧਾ ਸਾਧ ਸਬੰਧੀ ਕੋਈ ਫੈਸਲਾ ਲੈਣਾ ਸੀ ਤਾਂ  ਸਿੱਖ ਬੁੱਧਜੀਵੀਆਂ ਨਾਲ ਸਲਾਹ ਮਵਰਾ ਕਰਕੇ ਸਰਬੱਤ ਖਾਲਸਾ ਬੁਲਾਇਆ ਜਾਣਾ ਚਾਹੀਦਾ ਸੀ,ਜਿਸ ਨਾਲ ਸਿੱਖ ਕੌਮ ਨੰੂ ਮਜਾਕੀਆ ਸਥਿਤੀ ਵਿਚੋ ਨਹੀ ਸੀ ਗੁਜਰਨਾ ਪੈਣਾ। ਪ੍ਰੰਤੂ ਜੱਥੇਦਾਰਾਂ ਨੇ ਆਰ.ਐਸ.ਐਸ., ਭਾਜਪਾ ਅਤੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਸਾਰੇ ਤੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇ ਕੇ ਸਿੱਖ ਕੌਂਮ ਨਾਲ ਵੱਡਾ ਧਿਰੋਹ ਕਮਾਇਆ ਹੈ। ਉਕਤ ਆਗੂਆਂ ਨੇ ਕਿਹਾ ਕਿ ਤਖਤਾਂ ਦੇ ਜੱਥੇਦਾਰਾਂ ਅਤੇ  ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਕਤ ਫੈਸਲੇ ਖਿਲਾਫ 12 ਅਕਤੂਬਰ ਨੂੰ ਲੁਧਿਆਣਾ ਵਿਖੇ ਸਿੱਖ ਜੱਥੇਬੰਦੀਆਂ, ਸੰਤ ਸਮਾਜ, ਗੁਰਦੁਆਰਾ ਸਿੰਘ  ਸਭਾਵਾਂ ਅਤੇ ਵਿਦੇਸ਼ਾਂ ਦੀਆਂ ਸਿੱਖ ਜੱਥੇਬੰਦੀਆਂ ਦੀ ਮੀਟਿੰਗ ਕਰਕੇ ਸਰਬੱਤ ਖਾਲਸਾ ਸੱਦਿਆ ਜਾਵੇਗਾ।

ਇਸ ਸਰਬੱਤ ਖਾਲਸਾ ਵਿੱਚ ਸ਼ਾਮਿਲ ਸਿੱਖ ਜੱਥੇਬੰਦੀਆਂ, ਪੰਥ ਦੀ ਸਹਿਮਤੀ ਨਾਲ ਪੰਜ ਤਖਤਾਂ ਦੇ ਜੱਥੇਦਾਰ ਨਿਯੁਕਤ ਕਰਕੇ ਮੌਜੂਦਾ ਜੱਥੇਦਾਰਾਂ ਨੂੰ ਲਾਭੇਂ ਕੀਤਾ ਜਾਵੇਗਾ। ਉਕਤ ਆਗੂਆਂ ਨੇ ਮੰਗ ਕੀਤੀ ਕਿ  ਤਖਤਾਂ ਦੇ ਜੱਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਸਿੱਖ ਕੌਂਮ ਤੇ ਥੋਪਿਆ ਗਿਆ ਡੇਰਾ ਮੁਖੀ ਨੂੰ ਮੁਆਫ ਕਰਨ ਦਾ  ਫੈਸਲਾ ਵਾਪਸ ਲੈ ਕੇ ਕੌਂਮ ਤੋਂ ਮੁਆਫੀ ਮੰਗਣ,ਕਿਉਂਕਿ ਇਹ ਫੈਸਲਾ ਪੰਥ ਦਾ ਨਹੀਂ ਸਗੋਂ ਬਾਦਲ ਦਾ ਹੈ। ਇਸ ਮੋਕੇ ਪ੍ਰੋ: ਮਹਿੰਦਰਪਾਲ ਸਿੰਘ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅ), ਜਸਕਰਣ ਸਿੰਘ ਕਾਹਣ ਸਿੰਘਵਾਲਾ ਸ਼੍ਰੋਮਣੀ ਅਕਾਲੀ ਦਲ (ਅ),ਹਰਮਿੰਦਰ ਸਿੰਘ ਦਿੱਲੀ ਨੁਮਾਇੰਦਾ ਭਾਈ ਜਗਤਾਰ ਸਿੰਘ ਹਵਾਰਾ,ਇੰਦਰਪ੍ਰੀਤ ਸਿੰਘ ਅਕਾਲ ਸਹਾਏ ਦਿੱਲੀ, ਹਰਭਜਨ ਸਿੰਘ ਕਸ਼ਮੀਰੀ ਸ਼ਹਿਰੀ ਪ੍ਰਧਾਨ ਪਟਿਆਲਾ (ਅ),ਬਾਬਾ ਰਣਬੀਰ ਸਿੰਘ ਹਰਪਾਲਪੁਰ ਪ੍ਰਧਾਨ ਘਨੋਰ(ਅ), ਜਗਜੀਤ ਸਿੰਘ ਖਾਲਸਾ ਸ਼ਹਿਰੀ ਪ੍ਰਧਾਨ ਰਾਜਪੁਾਰ (ਅ),ਦਰਸ਼ਨ ਸਿੰਘ ਮਾਣਕੇ ਜ.ਸ.ਕਿਸਾਨ ਵਿੰਗ ਪੰਜਾਬ, ਪ੍ਰਗਟ ਸਿੰਘ ਮੱਖੂ ਜ਼ਿਲਾਂ ਪ੍ਰਧਾਨ ਕਿਸਾਨ ਵਿੰਗ ਫਿਰੋਜਪੁਰ(ਅ), ਨਿਸ਼ਾਨ ਸਿੰਘ, ਗੁਰਦੀਪ ਸਿੰਘ ਬਠਿੰਡਾ,ਤਰਸ਼ੇਮ ਸਿੰਘ,ਭਵਖੰਡਣ ਸਿੰਘ, ਸਮੇਤ ਹੋਰ ਆਗੂ ਮੌਜੂਦ ਸਨ।

International