ਅੱਜ ਦਾ ਸੁਨੇਹਾ...

ਅੱਜ ਦਾ ਇਤਿਹਾਸ , ਅੱਜ ਦੇ ਵਰਤਮਾਨ ਹਾਲਾਤ ਅਤੇ ਬੀਤੇ ਦਿਨ  ਥਾਂ -ਥਾਂ ਫੂਕੇ ਗਏ ਰਾਵਣ ਦਾ ਅੰਤ , ਜਦੋਂ ਅਸੀਂ ਅੱਜ ਇਨਾਂ ਤਿੰਨਾਂ ਇਤਿਹਾਸਕ ਘਟਨਾਵਾਂ ’ਤੇ ਵਿਚਾਰ ਕਰਦੇ ਹਾਂ , ਇਨਾਂ ਘਟਨਾਵਾਂ ਦੇ ਪ੍ਰਭਾਵ ਬਾਰੇ ਲੇਖਾ -ਜੋਖਾ ਕਰਦੇ ਹਾਂ ਤਾਂ ਅੱਜ ਕੌਮ ਕਿਥੇ ਖੜੀ ਹੈ ,ਕੌਮ ਦੇ ਆਗੂਆਂ ਦਾ ਕਿਰਦਾਰ ਕੀ ਹੈ ਅਤੇ ਹਾਕਮ ਕਿੰਨੇ ਅੰਨੇ ਬੋਲੇ ਹਨ , ਇਹ ਸਾਰੇ ਤੱਥ ਸਾਡੇ ਸਾਹਮਣਿਉਂ ਜ਼ਰੂਰ ਲੰਘਦੇ ਹਨ । ਅਹਿਮਦ ਸ਼ਾਹ ਅਬਦਾਲੀ ਨੇ ਇਸ ਦੇਸ਼ ’ਤੇ 12 ਹਮਲੇ ਕੀਤੇ, ਇਸ ਦੇਸ਼ ਨੂੰ ਖੂਬ ਲੁੱਟਿਆ ਤੇ ਕੁੱਟਿਆ । ਇਸ ਦੇਸ਼ ਦੀਆਂ ਬਹੂ-ਬੇਟੀਆਂ ਨੂੰ ਗਜ਼ਨੀ ਦੇ ਬਾਜ਼ਾਰਾਂ ਵਿੱਚ ਟਕੇ-ਟਕੇ ਨੂੰ ਵੇਚਿਆ ।ਸਿੱਖਾਂ ਨੇ ਹਮੇਸ਼ਾਂ ਅਬਦਾਲੀ ਦੇ ਜ਼ੁਲਮ ਦਾ, ਜ਼ਬਰ ਦਾ ਵਿਰੋਧ ਕੀਤਾ । ਮੁੱਠੀ ਭਰ ਹੁੰਦੇ ਹੋਏ ਵੀ ਅਬਦਾਲੀ ਦੀ ਵੱਡੀ ਫੌਜ ‘ਤੇ ਹਮਲਾ ਕੀਤਾ। ਅਬਦਾਲੀ ਨੂੰ ਲੁੱਟਿਆ ਅਤੇ ਗਜ਼ਨੀ ਦੇ ਬਾਜ਼ਾਰਾਂ ‘ਚੋਂ ਇਸ ਦੇਸ਼ ਦੀਆਂ ਧੀਆਂ-ਭੈਣਾਂ ਨੂੰ ਵਾਪਸ ਲਿਆਂਦਾ । ਉਹ ਅਬਦਾਲੀ ਜਿਸ ਨੇ ਇਕੋ ਦਿਨ ਕੁੱਪ -ਰਹੀੜੇ ਦੇ ਵੱਡੇ ਘਲੂਘਾਰੇ ਵਿੱਚ ਅੱਧੀ ਸਿੱਖ ਕੌਮ ਦਾ ਕਤਲੇਆਮ ਕਰ ਦਿੱਤਾ ਸੀ । ਆਖਰ ਉਹ ਅਬਦਾਲੀ ੱਿਸਖਾਂ ਦੀ ਬਹਾਦਰੀ , ਦਿ੍ਰੜਤਾ , ਕੁਰਬਾਨੀ ਦੇ ਜ਼ਜ਼ਬੇ , ਮੌਤ ਨੂੰ ਮਖੌਲਾਂ ਕਰਨ ਦੀ ਭਾਵਨਾ ਅੱਗੇ ਐਨਾ ਡਰ ਗਿਆ ਕਿ ਉਸ ਨੇ ਜਦੋਂ ਨੌਵੇਂ ਹੱਲੇ ਲਈ ਭਾਰਤ ਵੱਲ ਮੂੰਹ ਕੀਤਾ ਤਾਂ ਪਿਸ਼ਾਵਰ ਆ ਕੇ ਉਸ ਨੂੰ ਸਿੱਖਾਂ ਦੀ ਬਹਾਦਰੀ ਦਾ ਖੌਫ ਡਰਾਉਣ ਲੱਗਾ । ਉਹ ਵਾਪਸ ਮੁੜ ਗਿਆ । ਇਹੋ ਕੁਝ ਦਸਵੇਂ ਗਿਆਰਵੇ ਹਮਲੇ ਸਮੇਂ ਵੀ ਹੋਇਆ। ਤੇ ਆਖਰ 12ਵੇਂ ਹਮਲੇ ਲਈ ਆਉਂਦਾ ਅਬਦਾਲੀ ਰਾਹ ‘ਚ ਹੀ ਸਿੱਖਾਂ ਦੇ ਖੌਫ ਕਾਰਨ ਮਰ ਗਿਆ । ਸਮੇਂ ਦਾ ਸਭ ਤੋਂ ਸ਼ਕਤੀਸ਼ਾਲੀ ,ਸਭ ਤੋਂ ਜ਼ਾਬਰ ਹਾਕਮ,ਸਿੱਖਾਂ ਦੀ ਬਹਾਦਰੀ,ਨਿਡੱਰਤਾ ਅਤੇ ਸੱਚ ਦੀ ਪਹਿਰੇਦਾਰੀ ਅੱਗੇ ਹਾਰ ਗਿਆ ਸੀ। ਅੱਜ ਦੇ ਦਿਨ ਸਿੱਖਾਂ ਦੇ ਇਸ ਦਲੇਰੀ , ਦਿ੍ਰੜਤਾ ਨੇੇ ਉਸ ਨੂੰ ਇਸ ਜਹਾਨ ਤੋਂ ਤੋਰ ਦਿੱਤਾ ਸੀ । ਦੂਸਰਾ ਅੱਜ ਦੇ ਦਿਨ ਥਾਂ-ਥਾਂ ਬਦੀ ਦੇ ਪ੍ਰਤੀਕ ਰਾਵਣ ਦੇ ਪੁਤਲੇ ਫੂਕ ਕੇ ਨੇਕੀ ਦੀ ਬਦੀ ਉਪਰ ਜਿੱਤ ਦੇ ਜਸ਼ਨ ਮਨਾਏ ਗਏ । ਪ੍ਰੰਤੂ ਰਾਵਣ ਦੇ ਪੁਤਲਿਆਂ ਨੂੰ ਅੱਗ ਲਾਉਣ ਵਾਲੇ ਅੱਜ ਦੇ ਰਾਵਣਾਂ ਨੂੰ ਨੇਕੀ ਦੀ ਬਦੀ ਉਤੇ ਜਿੱਤ ਦਾ ਸਦੀਵੀ     ਸੱਚ ਫਿਰ ਵੀ ਦਿਖਾਈ ਨਹੀ ਦਿੱਤਾ । ਅੱਜ ਸਿੱਖ ਕੌਮ ਆਪਣੇ ਗੁਰੂ ਦੇ ਮਾਣ -ਮਰਿਯਾਦਾ ਦੀ ਲੜਾਈ ਲੜ ਰਹੀ ਹੈ ।ਸਿੱਖ ਦੁਸ਼ਮਣ ਰਾਵਣਾਂ ਵਲੋਂ ਗ੍ਰੰਥ ਤੇ ਪੰਥ ਦੋਵਾਂ ਦੇ ਖਾਤਮੇ ਲਈ ਕੋਝੇ , ਹੋਛੇ ਖਤਰਨਾਕ ਵਾਰ ਕੀਤੇ ਜਾ ਰਹੇ ਹਨ । ਸਿੱਖਾਂ ਦੀਆਂ ਮਹਾਨ ਸੰਸਥਾਵਾਂ ਢਹਿ ਢੇਰੀ ਕੀਤੀਆਂ ਜਾ ਰਹੀਆਂ ਹਨ । ਜਥੇਦਾਰਾਂ ਤੋਂ ਬਾਅਦ ਪੰਜ ਪਿਆਰਿਆਂ ਦੀ ਮਹਾਨਤਾ  ਖਤਮ ਕਰਨ ਦੇ ਖਤਰਨਾਕ ਮਾਰੂ ਵਾਰ ਕਰ ਦਿੱਤੇ ਗਏ ਹਨ । ਕੌਮ ਨੂੰ ਬਾਦਲ ਸਰਕਾਰ ਕਦੇ ਗੰਦੀ ਰਾਜਨੀਤੀ ਦਾ ਸ਼ਿਕਾਰ ਬਨਣਾਉਣ ਦਾ ਕੋਝਾ ਯਤਨ ਕਰ ਰਹੀ ਹੈ,ਕਦੇ ਸਰਕਾਰੀ ਜ਼ਬਰ ਦੇ ਕੁਹਾੜੇ ਨਾਲ ਵੱਢਣ ਦੀ ਕਾਲੀ ਕਰਤੂਤ ਕਰਦੀ ਹੈ । ਅਸੀਂ ਕੌਮ ਨੂੰ ਅੱਜ ਇਹ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਜਿਸ ਕੌਮ ਦੀ ਦਿ੍ਰੜਤਾ,ਦਲੇਰੀ ਨਿਡੱਰਤਾ,ਬਹਾਦਰੀ ਤੇ ਕੁਰਬਾਨੀ ਦੇ ਖੋਫ ਤੋਂ ਡਰਦਾ ਅਬਦਾਲੀ ਮਰ ਗਿਆ ਸੀ ਅੱਜ ਉਸ ਕੌਮ ਤੋਂ ਵਰਤਮਾਨ ਅਬਦਾਲੀ  ਖੌਫਜ਼ਦਾ ਕਿਉਂ ਨਹੀਂ? ਆਖਰ ਸ਼ੇਰਾਂ ਦੀ ਕੌਮ ਨੂੰ ਉਹ ਗਿੱਦੜਾਂ ਦੀ ਕੌਮ ਕਿਉਂ ਮੰਨਣ ਲੱਗ ਪਏ ਹਨ? ਕੌਮ ‘ਚ ਪਾਟੋਧਾੜ,ਆਪੋ-ਆਪਣੀ ਡੱਫਲੀ ਵਜਾਉਣ ਦੀ ਵੱਧਦੀ ਆਦਤ,ਚੌਧਰਪੁਣੇ ਦੀ ਲੋੜ ਤੋਂ ਵੱਧ ਲਾਲਸਾ,ਪਦਾਰਥ ਤੇ ਸੁਆਰਥ ਦੀ ਅੰਨੀ ਦੌੜ ਨੇ ਕੌਮ ਨੂੰ ਸ਼ੇਰਾਂ ਦੀ ਕੌਮ ਦਾ ਦਰਜਾ ਖੋਹ ਲਿਆ ਹੈ । ਅੱਜ ਦੇ ਇਤਿਹਾਸ ਤੋਂ ਕੌਮ ਨੂੰ ਵੱਡਾ ਸਬਕ ਲੈਣ ਦੀ ਅਤੇ ਮਨ ‘ਚ ਝਾਤੀ ਮਾਰਨ ਦੀ ਲੋੜ ਹੈ।

International