ਮੋਦੀ ਖਿਲਾਫ਼ ਗੁਜਰਾਤ ਦੰਗਿਆ ਦਾ ਕੇਸ ਅਮਰੀਕੀ ਅਦਾਲਤ ਵੱਲੋਂ ਖਾਰਜ

ਨਵੀਂ ਦਿੱਲੀ 15 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਅਮਰੀਕਾ ਦੀ ਇਕ ਅਦਾਲਤ ਨੇ ਸਾਲ ੨੦੦੨ ਦੇ ਗੁਜਰਾਤ ਦੰਗਿਆਂ ਦੇ ਸਬੰਧ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਖਿਲਾਫ਼ ਕੇਸ ਖਾਰਜ ਕਰ ਦਿੱਤਾ ਹੈ। ਮੀਡੀਆ ਵਿਚ ਆਈਆਂ ਖਬਰਾਂ ਅਨੁਸਾਰ ਨਿਊਯਾਰਕ ਵਿਖੇ ਅਦਾਲਤ ਦੀ ਜੱਜ ਅਨਾਲੀਸਾ ਟੋਰੇਸ ਨੇ ਇਹ ਕਹਿੰਦਿਆਂ ਕੇਸ ਖਾਰਜ ਕਰ ਦਿੱਤਾ ਕਿ ਭਾਰਤ ਦੇ ਪ੍ਰਧਾਨ ਹੋਣ ਦੇ ਨਾਤੇ ਸ੍ਰੀ ਮੋਦੀ ਨੂੰ ਅਮਰੀਕਾ ਵਿਚ ਅਜਿਹੇ ਕੇਸ ਤੋਂ ਛੋਟ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਮਨੁੱਖੀ ਅਧਿਕਾਰ ਸੰਗਠਨ ‘ਦੀ ਅਮੇਰੀਕਨ ਜਸਟਿਸ‘ ਨੇ ਪਿਛਲੇ ਸਾਲ ਸਤੰਬਰ ਵਿਚ ਸ੍ਰੀ ਮੋਦੀ ਖਿਲਾਫ਼ ਇਹ ਕੇਸ ਦਾਇਰ ਕੀਤਾ ਸੀ। ਅਮਰੀਕਾ ਦੀ ਅਦਾਲਤ ਵਲੋਂ ਇਸ ਤਰਾਂ ਦਾ ਫੇੈਸਲਾ ਦੇਣ ਨਾਲ ਘੱਟ ਗਿਣਤੀਆਂ ਨੂੰ ਜੇਕਰ ਕੂਝ ਇਨਸਾਫ ਮਿਲਣ ਦੀ ਉਮੀਦ ਸੀ ਉਹ ਵੀ ਖਤਮ ਹੋ ਗਈ  ਹੈ ਤੇ ਇਸ ਨਾਲ ਅਮਰੀਕਾ ਵਲੋਂ ਨਿਰਪਖ ਫੇੈਸਲੇ ਦੇਣ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ।

International