ਪਾਕਿਸਤਾਨ ਨੇ ਅਮਰੀਕੀ ਚੇਤਾਵਨੀ ਦਾ ਕੀਤਾ ਖੰਡਨ

ਕਿਹਾ-ਮਨ ਘੜਤ ਗੱਲਾਂ ਬਣਾਉਣ ‘ਚ ਭਾਰਤ ਮਾਹਰ

ਇਸਲਾਮਾਬਾਦ, 20 ਜਨਵਰੀ (ਏਜੰਸੀਆਂ)- ਅਮਰੀਕਾ ਸਥਿਤ ਪਾਕਿਸਤਾਨੀ ਰਾਜਦੂਤ ਜ਼ਲੀਲ ਅੱਬਾਸ ਜਿਲਾਨੀ ਨੇ ਭਾਰਤੀ ਮੀਡੀਆ ‘ਚ ਪਿਛਲੇ ਦਿਨੀਂ ਸੁਰਖ਼ੀਆਂ ‘ਚ ਰਹੀ ਪਾਕਿ ਸਰਕਾਰ ਨੂੰ ਅਮਰੀਕੀ ਚੇਤਾਵਨੀ ਦੀਆਂ ਖ਼ਬਰਾਂ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਭਾਰਤੀ ਮੀਡੀਆ ਨੂੰ ਮੰਨ ਗਠਤ ਗੱਲਾਂ ਅਤੇ ਗੱਲਾਂ ਨੂੰ ਵਧਾ ਚੜਾਅ ਕੇ ਪੇਸ਼ ਕਰਨ ਦੀ ਆਦਤ ਹੈ। ਪਾਕਿ ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿਸਤਾਨ ਦੇ ਰਾਜਦੂਤ ਨੇ ਕਿਹਾ ਕਿ ਭਾਰਤੀ ਮੀਡੀਆ ‘ਚ ਅਮਰੀਕੀ ਚੇਤਾਵਨੀ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਹਨ, ਉਹ ਆਪਣੇ ਆਪ ‘ਚ ਹੀ ਹੈਰਾਨੀਜਨਕ ਹਨ। ਉਨਾਂ ਨੇ ਕਿਹਾ ਕਿ ਇਹ ਅਲੱਗ ਹੀ ਤਰਾਂ ਦੀ ਚੇਤਾਵਨੀ ਹੈ। ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਅਮਰੀਕਾ ਇਹ ਕਹਿ ਰਿਹਾ ਹੈ ਕਿ ਰਾਸ਼ਟਰਪਤੀ ਓਬਾਮਾ ਦੀ ਭਾਰਤ ਯਾਤਰਾ ਤੋਂ ਪਹਿਲਾ ਅਤੇ ਬਾਅਦ ‘ਚ ਹਮਲਾ ਕਰਨਾ ਠੀਕ ਹੈ। ਬੱਸ ਇਹ ਹਮਲੇ ਉਦੋਂ ਤੱਕ ਨਾ ਹੋਣ ਜਦੋਂ ਤੱਕ ਅਮਰੀਕੀ ਰਾਸ਼ਟਰਪਤੀ ਭਾਰਤ ਦੌਰੇ ‘ਤੇ ਹਨ।

International