ਕਾਲੇ ਧਨ ਨੂੰ ਲੈ ਕੇ ਭਾਰਤ ਅਤੇ ਸਵਿਟਜ਼ਰਲੈਂਡ ਦੇ ਵਿੱਤ ਮੰਤਰੀਆਂ ਨੇ ਕੀਤੀ ਬੈਠਕ

ਦੋਵੇਂ ਦੇਸ਼ ਹੋਏ ਜਾਣਕਾਰੀ ਸਾਂਝੀ ਕਰਨ ਲਈ ਤਿਆਰ

ਦਾਵੋਸ, 22 ਜਨਵਰੀ (ਏਜੰਸੀਆਂ) : ਭਾਰਤ ਨੇ ਕਿਹਾ ਕਿ ਸਵਿਸ ਬੈਂਕ ਖਾਤਿਆਂ ‘ਚ ਕਾਲਾ ਧਨ ਜਮਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਉਸ ਦੇ ਕੋਲ ਸੁਤੰਤਰ ਤੱਥ ਤੇ ਸਬੂਤ ਹਨ ਸਵਿਟਜ਼ਰਲੈਂਡ ਨੇ ਇਸ ਸਬੰਧ ‘ਚ ਜਲਦ ਹੀ ਸੂਚਨਾ ਸਾਂਝਾ ਕਰਨ ਦਾ ਵਾਅਦਾ ਕੀਤਾ ਹੈ। ਇਥੇ ਵਿਸ਼ਵ ਆਰਥਿਕ ਮੰਚ ਦੀ ਬੈਠਕ ਦੌਰਾਨ ਆਪਣੀ ਸਵਿਸ ਹਮਰੁਤਬਾ ਏਵੇਲਿਨੇ ਵਿਦਮਰ ਸਕਲਮਫ ਨਾਲ ਮੁਲਾਕਾਤ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਭਾਰਤ ਕੋਲ ਸਬੂਤ ਤੇ ਤੱਥ ਹਨ। ਸਵਿਟਜ਼ਰਲੈਂਡ ਨੇ ਵਾਅਦਾ ਕੀਤਾ ਹੈ ਕਿ ਉਹ ਇਨਾਂ ਮਾਮਲਿਆਂ ‘ਤੇ ਜਲਦ ਕਦਮ ਉਠਾਉਣਗੇ। ਜੇਤਲੀ ਨੇ ਕਿਹਾ ਕਿ ਸਵਿਟਜ਼ਰਲੈਂਡ ਨੇ ਕਾਲੇ ਧਨ ਦੇ ਉਨਾਂ ਮਾਮਲਿਆਂ ‘ਚ ਜਲਦ ਸੂਚਨਾਵਾਂ ਸਾਂਝਾ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ ਹੈ, ਜਿਥੇ ਸੁਤੰਤਰ ਤੱਥ ਪੇਸ਼ ਕੀਤੇ ਜਾਂਦੇ ਹਨ। ਉਨਾਂ ਨੇ ਇਹ ਵੀ ਕਿਹਾ ਕਿ ਵਿਵਰਨ ਦੇ ਆਦਾਨ ਪ੍ਰਦਾਨ ਨਾਲ ਕਾਲੇ ਧਨ ਦੀ ਸਮੱਸਿਆਵਾਂ ‘ਤੇ ਕਾਬੂ ਕਰਨ ‘ਚ ਮਦਦ ਮਿਲੇਗੀ।

International