ਆਰ.ਐਸ.ਐਸ. ਨੂੰ ਅੱਤਵਾਦੀ ਜਥੇਬੰਦੀ ਐਲਾਨੇ ਜਾਣ ਲਈ ਅਮਰੀਕੀ ਅਦਾਲਤ ’ਚ ਦਾਖ਼ਲ ਕੀਤੀ ਗਈ ਪਟੀਸ਼ਨ

ਵਾਸ਼ਿੰਗਟਨ, 22 ਜਨਵਰੀ (ਏਜੰਸੀਆਂ)- ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਘੋਸ਼ਤ ਕਰਨ ਦੀ ਮੰਗ ਨੂੰ ਲੈ ਕੇ ਅਮਰੀਕੀ ਕੋਰਟ ‘ਚ ਪਟੀਸ਼ਨ ਦਾਖਲ ਕਰਵਾਈ ਗਈ ਹੈ। ਦੱਖਣੀ ਨਿਊਯਾਰਕ ਜਿਲੇ ‘ਚ ਸਥਿਤ ਸੰਘੀ ਅਦਾਲਤ ਨੇ ਇਸ ਪਟੀਸ਼ਨ ‘ਤੇ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੂੰ ਸੰਮਣ ਭੇਜ ਕੇ 60 ਦਿਨਾਂ ਦੇ ਅੰਦਰ ਜਵਾਬ ਦੇਣ ਨੂੰ ਕਿਹਾ ਹੈ। ਇਹ ਪਟੀਸ਼ਨ ਸਿੱਖ ਫਾਰ ਜਸਟਿਸ ਜਥੇਬੰਦੀ ਵਲੋਂ ਦਾਇਰ ਕਰਵਾਈ ਗਈ ਹੈ। ਜਥੇਬੰਦੀ ਨੇ ਅਦਾਲਤ ਤੋਂ ਆਰ. ਐਸ. ਐਸ. ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਘੋਸ਼ਤ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਦੋਸ਼ ਲਗਾਇਆ ਕਿ ਆਰ. ਐਸ. ਐਸ. ਫਾਸੀਵਾਦੀ ਵਿਚਾਰਧਾਰਾ ‘ਚ ਯਕੀਨ ਕਰਦਾ ਹੈ। ਇਨਾਂ ਹੀ ਨਹੀਂ ਇਹ ਸੰਗਠਨ ਇਕ ਪ੍ਰਕਾਰ ਦੀ ਧਾਰਮਿਕ ਅਤੇ ਸੰਸਕਿ੍ਰਤਕ ਪਹਿਚਾਣ ਵਾਲਾ ਹਿੰਦੂ ਰਾਸ਼ਟਰ ਬਣਾਉਣ ਲਈ ਖਤਰਨਾਕ ਤਰੀਕੇ ਨਾਲ ਆਪਣੀ ਮੁਹਿੰਮ ਚਲਾ ਰਿਹਾ ਹੈ। ਜਥੇਬੰਦੀ ਨੇ ਆਪਣੀ ਪਟੀਸ਼ਨ ‘ਚ ਘਰ ਵਾਪਸੀ ਦਾ ਵੀ ਮੁੱਦਾ ਚੁੱਕਿਆ ਹੈ। ਜਿਸ ‘ਚ ਕਿਹਾ ਗਿਆ ਹੈ ਕਿ ਸੰਘ ਕਈ ਧਰਮਾਂ ਦੇ ਲੋਕਾਂ ਦਾ ਜਬਰਨ ਧਰਮ ਪਰਿਵਰਤਨ ਕਰਾਉਣ ਲਈ ਘਰ ਵਾਪਸੀ ਦੇ ਨਾਮ ਤੋਂ ਮੁਹਿੰਮ ਵੀ ਚਲਾ ਰਿਹਾ ਹੈ।

International