ਨਵੇਂ ਬਜਟ ’ਚ ਸਬਸਿਡੀਆਂ ਤੇ ਚੱਲੇਗਾ ਕੁਹਾੜਾ

ਨਵੀਂ ਦਿੱਲੀ 22 ਜਨਵਰੀ (ਏਜੰਸੀਆਂ): ਕੇਂਦਰ ਸਰਕਾਰ 28 ਫਰਵਰੀ ਨੂੰ ਬਜਟ ਪੇਸ਼ ਕਰੇਗੀ ਪਰ ਇਸ ਵਾਰ ਸਬਸਿਡੀਆਂ ਤੇ ਸਭ ਤੋਂ ਵੱਧ ਕਟੌਤੀ ਲੱਗਣ ਦੇ ਆਸਾਰ ਹਨ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਆਖਿਆ ਕਿ ਸਬਸਿਡੀ ਨੂੰ ਰਿਵਾਜ਼ ਨਹੀਂ ਬਣਨ ਦਿੱਤਾ ਜਾਵੇਗਾ। ਹਰ ਤਰਾਂ ਦੀ ਸਬਸਿਡੀ ’ਤੇ ਕਟੌਤੀ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਅਸਲ ਵਿਚ ਸਰਕਾਰ ਨੂੰ ਪੈਸੇ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ ਅਤੇ ਘਾਟਾ ਵੱਧ ਰਿਹਾ ਹੈ। ਇਸ ਲਈ ਪਹਿਲੀ ਵਾਰ ਵੱਡੇ ਵਿਭਾਗਾਂ ਦਾ ਵਰਤਮਾਨ ਬਜਟ ਵੀ 20ਫੀਸਦੀ ਤੋਂ ਲੈ ਕੇ 50 ਫੀਸਦੀ ਤੱਕ ਘਟਾ ਦਿੱਤਾ ਗਿਆ ਹੈ। ਪਹਿਲਾ ਇਹ ਕਟੌਤੀ 5ਫੀਸਦੀ ਤੱਕ ਹੁੰਦੀ ਸੀ ਖਰਚਾ ਘਟਾਉਣ ਲਈ ਬਣਾਏ ਗਏ ਕਮਿਸ਼ਨ ਨੇ ਸਰਕਾਰੀ ਘਾਟਾ ਜੀ. ਡੀ. ਪੀ. ਦਾ 3.6 ਫੀਸਦੀ ਤੱਕ ਰੱਖਣ ਦੀ ਸਿਫ਼ਾਰਸ਼ ਕੀਤੀ ਹੈ ਇਸ ਦਾ ਅਰਥ ਹੈ ਕਿ ਹੁਣ ਖਰਚ 66ਹਜ਼ਾਰ ਕਰੋੜ ਦੀ ਕਟੌਤੀ ਕਰਨੀ ਪਵੇਗੀ।

International