ਥਾਈਲੈਂਡ ਦੀ ਪ੍ਰਧਾਨ ਮੰਤਰੀ ਦੀ ਰਾਜਨੀਤੀ ’ਚੋਂ ਪੰਜ ਸਾਲ ਲਈ ਛੁੱਟੀ

ਬੈਂਲਕਾਕ, 23 ਜਨਵਰੀ (ਏਜੰਸੀਆਂ) ਥਾਈਲੈਂਡ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਯਿੰਗਲਕ ਸ਼ਿਨਾਵਾਤਰਾ ‘ਤੇ ਪੰਜ ਸਾਲ ਰਾਜਨੀਤੀ ਕਰਨ ‘ਤੇ ਪੰਜ ਸਾਲ ਲਈ ਪਾਬੰਦੀ ਲਾ ਦਿੱਤੀ ਗਈ ਹੈ । ਉਹਨਾਂ ਨੂੰ ਲਾਪ੍ਰਵਾਹੀ ਲਈ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿਚੱ ਉਹਨਾਂ ਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਇਹ ਸਤੱਾ ਤੋਂ ਬਾਹਰ ਹੋਈ ਸ਼ਕਤੀਸ਼ਾਲੀ ਪਰਿਵਾਰ ਲਈ ਸਭ ਤੋਂ ਵੱਡਾ ਝਟਕਾ ਹੈ। ਥਾਈਲੈਂਡ ਦੀ ਸੇਵਾ ਵਲੋਂ ਨਿਯੁਕਤ ਨੈਸ਼ਨਲ ਲੈਜਿਸਲੇਟਿਵ ਅਸੈਂਬਲੀ ਨੇ 47 ਸਾਬਕਾ ਪ੍ਰਧਾਨ ਮੰਤਰੀ ਖਿਲਾਫ ਮਹਾਦੋਸ਼ ਲਾਇਆ ਹੈ । ਯਿੰਗਲਕ ਨੇ ਇਸ ਫੈਸਲੇ ਦੀ ਇਹ ਕਹਿੰਦਿਆਂ ਨਿੰਦਾ ਕੀਤੀ ਹੈ ਕਿ ਲੋਕਤੰਤਰ ਮਰ ਚੁੱਕਾ ਹੈ। ਇਸ ਕਦਮ ਨਾਲ ਰਾਜਨੀਤਕ ਰੂਪ ‘ਚ ਵੰਡ ਹੋ ਸਕਦੀ ਹੈ। ਅਤੇ ਤਣਾਅ ਪੈਦਾ ਹੋ ਸਕਦਾਹੈ। ਜੋ ਪਿਛਲੇ ਸਾਲ ਮਈ ਸੱਤਾ ‘ਤੇ ਫੌਜ ਦੇ ਕਾਬਣ ਹੋਣ ਤੋਂ ਬਾਅਦ ਵੀ ਅਜੇ ਤੱਕ ਮਾਰਸ਼ਲ ਲਾਅ ਦੇ ਅਧੀਨ ਹੈ। ਐਨ ਐਲ ਨੇ ਯਿੰਗਲ਼ਕ ਦੇ ਵਿਰੁੱਧ ਮਹਾਦੋਸ਼ ਇੱਕ ਵਿਵਾਦਪੂਰਣ ਚੌਲ ਸਬਸਿਡੀ ਯੋਜਨਾ ਨੂੰ ਪਾਸ ਕਰਨ ਦੇ ਮਾਮਲੇ ਵਿੱਚ ਪਾਸ ਕੀਤਾ ਸੀ ਜੋ ਲੋਕਪਿ੍ਰਯ ਸੀ ਪਰ ਉਸ ‘ਤੇ ਅੲਰਬਾਂ ਡਾਲਰ ਖਰਚ ਆਇਆ ਸੀ। ਜਿਸ ਕਾਰਨ ਹੋਏ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਉਸ ਨੂੰ ਸੱਤਾ ਤੋਂ ਹਟਣਾ ਪਿਆ ਸੀ। ਯੋਜਨਾ ਤਹਿਤ ਫਸਲ ਕਿਸਾਨਾਂ ਨਾਲੋਂ ਦੁੱਗਣੀ ਕੀਮਤ ‘ਤੇ ਖਰੀਦੀ ਗਈ ਸੀ। ਰਾਜਸੀ ਮਾਹਿਰਾਂ ਵਲੋਂ ਇਸ ਮਹਾਦੋਸ਼ ਨੂੰ ਸ਼ਕਤੀਸ਼ਾਲੀ ਸ਼ਿਨਵਾਤਰਾ ਨੂੰ ਰਾਜਨੀਤੀ ਤੋਂ ਦੂਰ ਰੱਖਣ ਲਈ ਹਥਿਆਰ ਵਜੋਂ ਵਰਤਿਆ ਦੱਸਿਆ ਜਾ ਰਿਹਾ ਹੈ।

International