ਪ੍ਰਕਾਸ਼ ਸਿੰਘ ਬਾਦਲ, ਅਡਵਾਨੀ ਤੇ ਰਾਮਦੇਵ ਸਮੇਤ ਕਈ ਹਸਤੀਆਂ ਨੂੰ ਮਿਲ ਸਕਦਾ ਹੈ ‘ਪਦਮ ਸ੍ਰੀ ਅਵਾਰਡ’

ਨਵੀਂ ਦਿੱਲੀ, 23 ਜਨਵਰੀ (ਏਜੰਸੀ)- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਤੋਂ ਬਾਅਦ ਮੋਦੀ ਸਰਕਾਰ ਹੁਣ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕਿ੍ਰਸ਼ਨ ਅਡਵਾਨੀ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਪੁਰਸਕਾਰ ਦੇਣ ਦੀ ਤਿਆਰੀ ‘ਚ ਹੈ। ਸੂਤਰਾਂ ਅਨੁਸਾਰ ਦੇਸ਼ ਦੀਆਂ 148 ਹਸਤੀਆਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਇਸ ਬਾਰੇ ‘ਚ 25 ਜਨਵਰੀ ਨੂੰ ਅਧਿਕਾਰਕ ਐਲਾਨ ਕਰੇਗੀ। ਪਦਮ ਵਿਭੂਸ਼ਨ ਅਤੇ ਪਦਮ ਸ੍ਰੀ ਲਈ 148 ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਪ੍ਰਸਿੱਧ ਅਦਾਕਾਰ ਅਮਿਤਾਭ ਬੱਚਨ, ਯੋਗ ਗੁਰੂ ਰਾਮਦੇਵ, ਦੱਖਣ ਫਿਲਮਾਂ ਦੇ ਸੁਪਰ ਸਟਾਰ ਰਜਨੀਕਾਂਤ ਤੇ ਸ੍ਰੀ ਸ੍ਰੀ ਰਵੀ ਸ਼ੰਕਰ ਨੂੰ ਵੀ ਇਸ ਸਾਲ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਸਕਦਾ ਹੈ। ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਇਸ ਸਾਲ 26 ਜਨਵਰੀ ‘ਤੇ ਪਦਮ ਅਵਾਰਡ ਨਾਲ ਇਨਾਂ ਹਸਤੀਆਂ ਨੂੰ ਸਨਮਾਨਿਤ ਕਰ ਸਕਦੀ ਹੈ।

International