ਹੋਟਲ ਵਿੱਚ ਹੱਥਿਆਰਬੰਦਾਂ ਨੇ ਲੋਕਾਂ ਨੂੰ ਬਣਾਇਆ ਬੰਦੀ, ਚਾਰ ਨੂੰ ਉਤਾਰਿਆ ਮੌਤ ਦੇ ਘਾਟ

ਲੀਬੀਆ, 27 ਜਨਵਰੀ (ਏਜੰਸੀ): ਲੀਬੀਆ ਦੇ ਇੱਕ ਆਲੀਸ਼ਾਨ ਹੋਟਲ ’ਚ ਜਿੱਥੇ ਵੱਡੀ ਗਿਣਤੀ ਵਿੱਚ ਵਿਦੇਸ਼ੀ ਲੋਕ ਆ ਕੇ ਰੁੱਕਦੇ ਹਨ, ਕਈ ਲੋਕਾਂ ਨੂੰ ਬੰਦੀ ਬਣਾ ਲਿਆ ਹੈ ਤੇ ਘੱਟੋ-ਘੱਟ ਪੰਜ ਵਿਦੇਸ਼ੀ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਸੁਰੱਖਿਆ ਕਰਮਚਾਰੀਆਂ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਤਿੰਨ ਸੁਰੱਖਿਆ ਕਰਮਚਾਰੀ ਵੀ ਮਾਰੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੁਲਟ ਪਰੂਫ਼ ਜਾਕਟਾਂ ਪਾਕੇ ਪੰਜ ਨਕਾਬਪੋਸ਼ ਹਮਲਾਵਰ ਹੋਟਲ ਵਿੱਚ ਦਾਖ਼ਲ ਹੋਏ, ਜਦਕਿ ਹੋਟਲ ਦੇ ਮੁੱਖ ਦਰਵਾਜ਼ੇ ’ਤੇ ਖ਼ੜੇ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ ਜਿਸ ’ਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਬਾਅਦ ਵਿੱਚ ਹਮਲਾਵਰ ਹੋਟਲ ਦਾ ਪਾਰਕਿੰਗ ਵਿੱਚ ਦਾਖ਼ਲ ਹੋ ਗਏ । ਅਜੇ ਤੱਕ ਹਮਲਾਵਰਾਂ ਨੂੰ ਨਹੀਂ ਲੱਭਿਆ ਜਾ ਸਕਿਆ। ਹੋਟਲ ਦੇ ਕਰਮਚਾਰੀ ਨੇ ਦੱਸਿਆ ਕਿ ਇਸ ਪਾਰਕਿੰਗ ਵਿੱਚ ਇੱਕ ਕਾਰ ਬੰਬ ਧਮਾਕਾ ਹੋਇਆ। ਹਮਲਾਵਰ ਬੰਦੀਆਂ ਨੂੰ ਕਿੱਥੇ ਲੈ ਗਏ ਹਨ ਇਸ਼ ਵਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਪ੍ਰਾਪਤ ਹੋ ਸਕੀ ਹੈ।

International