ਇਸਲਾਮਿਕ ਸਟੇਟ ਨੇ ਓਬਾਮਾ ਦਾ ਸਿਰ ਕਲਮ ਕਰਨ ਦੀ ਦਿੱਤੀ ਧਮਕੀ

ਵਾਸ਼ਿੰਗਟਨ, 29 ਜਨਵਰੀ (ਏਜੰਸੀ)- ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਵਾਈਟ ਹਾਊਸ ‘ਚ ਦਾਖਲ ਹੋ ਕੇ ਸਿਰ ਕਲਮ ਕਰਨ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਅਮਰੀਕਾ ਨੂੰ ਮੁਸਲਿਮ ਰਾਸ਼ਟਰ ਬਣਾ ਦੇਣਗੇ। ਮੀਡੀਆ ਰਿਪੋਰਟਾਂ ਅਨੁਸਾਰ ਆਈ.ਐਸ ਨੇ ਆਪਣੇ ਇਕ ਤਾਜ਼ਾ ਵੀਡੀਓ ‘ਚ ਦੁਨੀਆ ਦੇ ਸਭ ਤੋਂ ਤਾਕਤਵਰ ਵਿਅਕਤੀ ਦਾ ਸਿਰ ਕਲਮ ਕਰਨ ਦੀ ਧਮਕੀ ਦਿੱਤੀ ਹੈ। ਵੀਡੀਓ ‘ਚ ਆਈ.ਐਸ. ਦੇ ਇਕ ਅੱਤਵਾਦੀ ਨੇ ਕਿਹਾ ਹੈ ਕਿ ਉਹ ਅਮਰੀਕਾ ਪਹੁੰਚਣਗੇ ਅਤੇ ਵਾਈਟ ਹਾਊਸ ‘ਚ ਦਾਖਲ ਹੋ ਕੇ ਓਬਾਮਾ ਦਾ ਸਿਰ ਕਲਮ ਕਰ ਦੇਣਗੇ ਤੇ ਅਮਰੀਕਾ ਨੂੰ ਇਸਲਾਮਿਕ ਸਟੇਟ ਬਣਾ ਦੇਣਗੇ। ਵੀਡੀਓ ‘ਚ ਨਾਕਾਬ ਪਹਿਨੇ ਹੋਏ ਇਸ ਅੱਤਵਾਦੀ ਨੇ ਅਮਰੀਕਾ ਦੇ ਨਾਲ ਹੀ ਫਰਾਂਸ ਅਤੇ ਬੈਲਜੀਅਮ ‘ਤੇ ਵੀ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਉਸ ਨੇ ਕਿਹਾ ਕਿ ਉਹ ਕਾਰ ਬੰਬ ਧਮਾਕੇ ਦੇ ਨਾਲ ਆ ਕੇ ਉਨਾਂ ਨੂੰ ਤਬਾਹ ਕਰ ਦੇਣਗੇ। ਅੱਤਵਾਦੀ ਨੇ ਕੁਰਦਾਂ ‘ਤੇ ਵੀ ਹਮਲੇ ਕਰਨ ਦੀ ਧਮਕੀ ਦਿੱਤੀ ਹੈ।

International