ਮੋਦੀ ਨੇ ਸੰਮੇਲਨ ਨੂੰ ਟਵਿੱਟਰ ਰਾਹੀਂ ਸੰਬੋਧਨ ਕੀਤਾ

ਨਵੀਂ ਦਿੱਲੀ 30 ਜਨਵਰੀ (ਏਜੰਸੀਆਂ) ਸੋਸ਼ਲ ਮੀਡੀਆ ਅਤੇ ਆਧੁਨਿਕ ਸੰਚਾਰ ਮਾਧਿਅਮਾਂ ਦੀ ਵਰਤੋਂ ਦਾ ਹਰ ਤੌਰ ਤਰੀਕਾ ਆਪਣਾ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਈ-ਗਵਰਨੈਂਸ ‘ਤੇ ਆਯੋਜਿਤ 18ਵੇਂ ਰਾਸ਼ਟਰੀ ਸੰਮੇਲਨ ਨੂੰ ਟਵਿੱਟਰ ਦੇ ਮਾਧਿਅਮ ਨਾਲ ਸੰਬੋਧਨ ਕਰ ਕੇ ਇਕ ਨਵੀਂ ਸ਼ੁਰੂਆਤ ਕੀਤੀ। ਇਹ ਸੰਮੇਲਨ ਗਾਂਧੀਨਗਰ ‘ਚ ਹੋ ਰਿਹਾ ਹੈ, ਜਿਸ ‘ਚ ਹਿੱਸਾ ਲੈਣ ਲਈ ਸ਼੍ਰੀ ਮੋਦੀ ਉੱਥੇ ਨਹੀਂ ਜਾ ਸਕੇ ਇਸ ਲਈ ਉਨਾਂ ਨੇ ਸੰਮੇਲਨ ਨੂੰ ਸੰਬੋਧਨ ਕਰਨ ਲਈ ਟਵਿੱਟਰ ਦਾ ਸਹਾਰਾ ਲਿਆ ਅਤੇ ਇਤਿਹਾਸ ਰਚ ਦਿੱਤਾ। ਟਵਿੱਟਰ ਦੇ ਮਾਧਿਅਮ ਨਾਲ ਕਿਸੇ ਸੰਮੇਲਨ ਨੂੰ ਸੰਬੋਧਨ ਕਰਨ ਦਾ ਇਹ ਪਹਿਲਾ ਮੌਕਾ ਹੈ। ਸ਼੍ਰੀ ਮੋਦੀ ਨੇ ਖੁਦ ਟਵਿੱਟਰ ‘ਤੇ ਇਸ ਦੀ ਜਾਣਕਾਰੀ ਦਿੱਤੀ। ਉਨਾਂ ਨੇ ਸੰਮੇਲਨ ‘ਚ ਸ਼ਾਮਲ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਖੁਦ ਇਸ ਸੰਮੇਲਨ ‘ਚ ਸ਼ਾਮਲ ਹੋਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋ ਸਕਿਆ। ਉਹ ਕਿਸੇ ਨਾ ਕਿਸੇ ਤਰਾਂ ਨਾਲ ਪ੍ਰਤੀਨਿਧੀਆਂ ਨਾਲ ਜੁੜਨਾ ਚਾਹੁੰਦੇ ਸਨ। ਉਨਾਂ ਨੇ ਸੋਚਿਆ ਕਿ ਸੰਮੇਲਨ ‘ਚ ਸ਼ਾਮਲ ਹੋਏ ਬਿਨਾਂ ਪ੍ਰਤੀਨਿਧੀਆਂ ਨਾਲ ਕਿਸ ਤਰਾਂ ਜੁੜਿਆ ਜਾਵੇ। ਇਸ ਤੋਂ ਬਾਅਦ ਉਨਾਂ ਨੇ ਸੰਚਾਰ ਤਕਨੀਕ ਦੀ ਵਰਤੋਂ ਕਰਨ ਅਤੇ ਟਵਿੱਟਰ ਦੇ ਮਾਧਿਅਮ ਨਾਲ ਸੰਮੇਲਨ ਨੂੰ ਸੰਬੋਧਨ ਕਰਨ ਦਾ ਫੈਸਲਾ ਕੀਤਾ।

International