ਪਾਕਿਸਤਾਨ ਸੈਨਿਕਾਂ ਨੇ ਸਰਹੱਦ ‘ਤੇ ਰਾਤ ਭਰ ਕੀਤੀ ਗੋਲੀਬਾਰੀ

ਜੰਮੂ, 30 ਜਨਵਰੀ (ਏਜੰਸੀਆਂ)- ਪਾਕਿਸਤਾਨੀ ਸੈਨਿਕਾਂ ਨੇ ਜੰਮੂ ਜਿਲੇ ‘ਚ ਅੰਤਰਰਾਸ਼ਟਰੀ ਸਰਹੱਦ ਨਾਲ ਲਗੀ ਭਾਰਤੀ ਚੌਕੀਆਂ ਅਤੇ ਪਿੰਡਾਂ ‘ਤੇ ਰਾਤ ਭਰ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗੇ ਜਿਸ ਦਾ ਸਰਹੱਦੀ ਸੁਰੱਖਿਆ ਬਲ ਨੇ ਜਵਾਬ ਦਿੱਤਾ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਰੇਂਜਰਜ਼ ਨੇ ਕੌਮਾਂਤਰੀ ਸਰਹੱਦ ‘ਤੇ ਜੰਮੂ ਜਿਲੇ ਦੇ ਅਰਨੀਆ ਅਤੇ ਆਰ.ਐਸ. ਪੂਰਾ ਉੱਪ ਸੈਕਟਰਾਂ ‘ਚ ਅਸੈਨਿਕ ਖੇਤਰਾਂ ਅਤੇ ਸਰਹੱਦੀ ਚੌਕੀਆਂ ‘ਤੇ ਰਾਤ ਭਰ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗੇ। ਬੀ.ਐਸ.ਐਫ. ਦੇ ਜਵਾਨਾਂ ਨੇ ਤੁਰੰਤ ਮੋਰਚਾ ਸੰਭਾਲ ਲਿਆ ਅਤੇ ਕਰਾਰਾ ਜਵਾਬ ਦਿੱਤਾ। ਗੋਲੀਬਾਰੀ ਅੰਤ ਤੜਕੇ ਕਰੀਬ ਦੋ ਵੱਜ ਕੇ 30 ਮਿੰਟ ‘ਤੇ ਬੰਦ ਹੋਈ।

International