ਮੁਫ਼ਤੀ ਮੁਹੰਮਦ ਸਈਅਦ ਹੋਣਗੇ ਕਸ਼ਮੀਰ ਦੇ ਮੁੱਖ ਮੰਤਰੀ

ਨਵੀਂ ਦਿੱਲੀ, 30 ਜਨਵਰੀ (ਏਜੰਸੀਆਂ) : ਪਿਛਲੇ ਦਿਨੀਂ ਜੰਮੂ ਕਸ਼ਮੀਰ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਲਈੂ ਚੱਲ ਰੀ ਕਸ਼ਮਕਸ਼ ਅੱਜ ਖਤਮ ਹੋ ਗਈ ਹੈ। ਪੀਡੀਪੀ ਅਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਕਰਕੇ ਸਰਕਾਰ ਬਣਾਉਣ ਲਈ ਤਿਆਰ ਹੋ ਗਈਆਂ ਹਨ। ਪੀ ਡੀ ਪੀ ਦੇ ਬੁਲਾਰੇ ਬੁਲਾਰੇ ਨਈਮ ਅਖਤਰ ਨੇ ਇਹ ਗੱਲ ਮੰਨੀ ਹੈ ਕਿ ਜੰੰਮੂ ਕਸ਼ਮੀਰ ੱਿਵੱਚ ਅਗਲੀ ਸਰਕਾਰ ਘਟੱੋ ਘੱਟ ਸਾਂਝੇ ਪ੍ਰੋਗ੍ਰਾਮ ਦੇ ਆਧਾਰ ‘ਤੇ ਗਠਿਤ ਹੋਣ ਜਾ ਰਹੀ ਹੈ । ਇਸ ਦੇ ਅਨੁਸਾਰ ਮੁਖ ਮੰਤਰੀ ਦਾ ਅਹੁਦਾ ਛੇ ਸਾਲ ਲਈ ਪੀ ਡੀ ਪੀ ਕੋਲ ਰਹੇਗਾ ਅਤੇ ਮੁਫਤੀ ਮੁਹੰਮਦ ਸਈਅਦ ਇਸ ਸਰਕਾਰ ਦੇ ਮੁਖੀ ਹੋਣਗੇ ਜਦਕਿ ਭਾਜਪਾ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਵਿਸ਼ਧਾਨ ਸਭਾ ਸਪੀਕਰ ਦਾ ਅਹੁਦਾ ਵੀ ਭਾਜਪਾ ਕੋਲ ਹੋਵੇਗਾ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਨੇ ਮੰਗ ਕੀਤੀ ਸੀ ਕਿ ਮੁੱਖ ਮੰਤਰੀ ਦਾ ਅਹੁਦਾ ਤਿੰਨ -ਤਿੰਨ ਸਾਲ ਲਈ ਵੰਡਿਆ ਜਾਵੇ ਪਰ ਹੁਣ ਭਾਜਪਾ ਆਪਣੇ ਇਸ ਪ੍ਰਸਤਾਵ ਤੋਂ ਪਿੱਛੇ ਹੱਟ ਗਈ ਹੈ। ਜੰਮੂ ਕਸ਼ਮੀਰ ਵਿੱਚ ਦਸੰਬਰ 2014 ਵਿੱਚ 87 ਵਿਧਾਨ ਸਭਾਈ ਹਲਕਿਆਂ ਵਿੱਚ ਵੋਟਾਂ ਪਈਆਂ ਸਨ ,ਪਰ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਸੀ ਮਿਲੀ। ਜਿਸ ਕਾਰਣ ਸਰਕਾਰ ਬਣਾਉਣ ਲਈ ਵੱਡਾ ਸੰਕਟ ਖੜਾ ਹੋ ਗਿਆ ਸੀ। ਸੂਤਰਾਂ ਅਨੁਸਾਰ ਕੇਂਦਰ ਵਿੱਚ ਰਾਜ ਮੰਤਰੀ ਜਿਤੇਂਦਰ ਸਿੰਘ ਨੂੰ ਜੰਮੂ ਕਸ਼ਮੀਰ ਦਾ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣਾ ਗੁਜਰਾਤ ਦਾ ਦੌਰਾ ਰੱਦ ਕਰਕੇ ਵਾਪਸ ਪਰਤਣ ਦੀ ਹਿਦਾਇਤ ਕੀਤੀ ਗਈ ਹੈ। ਸੂਬੇ ਵਿੱਚ ਫਿਲਹਾਲ ਰਾਸ਼ਟਰਪਤੀ ਰਾਜ ਲਾਗੂ ਹੈ ਦੋਹਾਂ ਪਾਰਟੀਆਂ ਦੀ ਮੰਨੀ ਜਾਵੇ ਤਾਂ ਸਰਕਾਰ ਬਣਾਉਣ ਦਾ ਐਲਾਨ ਜਲਦ ਹੀ ਕੀਤਾ ਜਾ ਸਕਦਾ ਹੈ। ਹਾਲਾਂਕਿ ਸੂਬੇ ਵਿੱਚ ਅਗਲੇ ਹੋਣ ਵਾਲੀਆਂ ਰਾਜ ਸਭਾ ਚੋਣਾਂ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਕਾਰਣ ਫਿਲਹਾਲ ਦੋਨੋਂ ਪਾਰਟੀਆਂ ਇਸ ਤੋਂ ਪਾਸਾ ਵੱਟ ਰਹੀਆਂ ਹਨ। ਸੂਤਰਾਂ ਅਨੁਸਾਰ ਫਰਵਰੀ ਦੇ ਦੂਜੇ ਹਫਤੇ ਦੋਨੋਂ ਪਾਰਟੀਆਂ ਰਾਜਪਾਲ  ਏ ਐਨ  ਵੋਹਰਾ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੀਆਂ।

International