ਦਿੱਲੀ ਚੋਣਾਂ ’ਚ ਸਿੱਖਾਂ ਨੂੰ ਕਾਂਗਰਸ, ਭਾਜਪਾ ਅਤੇ ਬਾਦਲ ਨੂੰ ਮੂੰਹ ਨਾ ਲਾਉਣ ਦੀ ਅਪੀਲ : ਬੁਧੀਜੀਵੀ

Delhi Electionsਦਿੱਲੀ, 31 ਜਨਵਰੀ (ਗੁਰਿੰਦਰਪਾਲ ਸਿੰਘ ਧਨੌਲਾ) : ਪੰਥ ਅਤੇ ਪੰਜਾਬ ਦਰਦੀ ਸਿੱਖ ਬੁੱਧੀਜੀਵੀਆਂ ਨੇ ਦਿੱਲੀ ਵਿਧਾਨਸਭਾਈ ਚੋਣਾਂ ਵਿੱਚ ਸਿੱਖਾਂ ਨੂੰ ਆਪੀਲ ਕੀਤੀ ਹੈ ਕਿ ਉਹ ਕਾਂਗਰਸ , ਭਾਜਪਾ ਅਤੇ ਬਾਦਲ ਦਲੀਆਂ ਦੇ ਉਮੀਦਵਾਰਾਂ ਨੂੰ ਮੁੰਹ ਨਾ ਲਾਉਣ ਕਿਉਂਕਿ ਇਹਨਾਂ ਤਿੰਨਾਂ ਪਾਰਟੀਆਂ ਨੇ ਸਿੱਖਾਂ ਦੇ ਅਹਿਮ ਮਸਲਿਆਂ ਨੂੰ ਦਰਕਿਨਾਰ ਕੀਤਾ ਹੋਇਆ ਹੈ, ਇਹ ਪ੍ਰਗਟਾਵਾ ਦਿੱਲੀ ਵਿਖੇ ਹੋਈ ਸਿੱਖ ਬੁੱਧੀਜੀਵੀਆਂ ਦੀ ਮੀਟਿੰਗ ਉਪਰੰਤ ਕਰਦਿਆਂ ਸਿੱਖ ਪੰਥ ਦੀਆਂ ਨਾਮਵਰ ਸਖਸੀਅਤਾਂ ਅਤੇ ਦਰਜਨਾਂ ਕਿਤਾਬਾਂ ਦੇ ਲਿਖਾਰੀ  ਸ. ਗੁਰਤੇਜ਼ ਸਿੰਘ ਆਈ. ਏ. ਐਸ. ਪ੍ਰੋਫੈਸਰ ਆਫ਼ ਸਿੱਖ ਇਜਮ , ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸੇਵਾਮੁਕਤ ਪ੍ਰੋਫੈਸਰ ਆਫ਼ ਹਿਸਟ੍ਰੀ ਪੰਜਾਬ ਯੂਨੀਵਰਸਿਟੀ ਚੰਡੀਗੜ ਅਤੇ ਪੰਜਾਬ ਵਿੱਚ ਨਸ਼ੇ ਵਿਰੁਧ ਜੰਗ ਲੜ ਰਹੇ ਸਾਬਕਾ ਡੀ.ਜੀ.ਪੀ. ਸ੍ਰੀ ਸ਼ਸ਼ੀ ਕਾਂਤ ਨੇ ਕਿਹਾ ਕਿ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਹੋਏ ਸਿੱਖਾਂ ਦੇ ਕਤਲੇਆਮ  ਦੇ ਦੋਸ਼ੀਆਂ ਨੂੰ ਅਦਾਲਤੀ ਕਟਿਹੜੇ ਵਿਚ ਖੜਾ ਨਾ ਕਰਨ ਨਾਲ ਇਹ ਸੋਚ ਜੱਗ ਜਾਹਰ ਹੋ ਗਈ     
ਹੈ।

ਬਾਦਲ ਦਲ ਨੇ ਵੀ ਪੰਜਾਬ ਅਤੇ ਦਿੱਲੀ ਅੰਦਰ ਸਿੱਖਾਂ ਪ੍ਰਤੀ ਅਜਿਹਾ ਹੀ ਵਤੀਰਾ ਅਖਿਤਿਆਰ ਕੀਤਾ ਹੋਇਆ ਹੈ ਅਤੇ ਅੱਜ ਕੱਲ ਇਹ ਦਲ ਭਗਵੀ ਪਾਰਟੀ ਦੀ ਕੱਠਪੁਤਲੀ ਬਣ ਕੇ ਹੀ ਰਹਿ ਗਿਆ ਹੈ ਅਤੇ ਸਿੱਖਾਂ ਦੀ ਇਨਸਾਫ਼ ਲਈ ਲੜੀ ਜਾ ਰਹੀ ਲੜਾਈ ਨੂੰ ਮੁੱਢੋਂ ਹੀ ਰੱਦ ਕਰ ਚੁੱਕਿਆ ਹੈ। ਸਿੱਖ ਬੁਧੀਜੀਵੀਆਂ ਨੇ  ਦਿਲੀ ਦੇ ਸਿੱਖਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭਾਜਪਾ ,ਕਾਂਗਰਸ , ਸ. ਪ੍ਰਕਾਸ਼ ਸਿੰਘ ਬਾਦਲ  ਅਤੇ ਉਸਦੇ ਗੁੰਮਰਾਹ ਹੋਏ ਪੈਰੋਕਾਰਾਂ ਦੇ ਜਾਲ ਵਿੱਚ ਨਾ ਫਸਣ ਕਿਉਂਕਿ ਇਹ  ਆਪਣੇ ਫੌਰੀ ਪਦਾਰਥਕ  ਲਾਭਾਂ ਵਾਸਤੇ  ਸਿੱਖਾਂ ਦੇ ਹੱਕਾਂ ਦਾ ਵਿਉਪਾਰੀਕਰਨ ਕਰ ਰਹੇ ਹਨ। ਸਿੱਖ ਬੁੱਧੀਜੀਵੀਆਂ ਨੇ ਆਮ ਆਦਮੀ  ਪਾਰਟੀ ਦੇ ਮੁਖੀ ਅਰਵਿੰਦ ਕੇਜਰੀ ਵਾਲ ਵੱਲੋਂ ਥੋੜੇ ਸਮੇਂ ਦੇ ਮੁੱਖ ਮੰਤਰੀ ਕਾਰਜ਼ ਕਾਲ ਵਿੱਚ ਦਿੱਲੀ ਸਿੱਖ ਕਤਲੇਆਮ ਬਾਰੇ ਪੜਤਾਲੀਆਂ ਟੀਮ ( ਐਸ.ਆਈ.ਟੀ. ) ਦਾ ਗਠਨ ਕਰਕੇ ਆਪਣੇ ਧਰਮ ਨਿਰਪੱਖ ਚਿਹਰੇ ਅਤੇ ਲੋਕਰਾਜੀ ਸੂਝ ਦਾ ਸਬੂਤ ਦਿੱਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਸਿਆਸਤਦਾਨ ਤੋਂ ਚੰਗੇ ਦੀ ਆਸ ਕੀਤੀ ਜਾ ਸਕਦੀ। ਉਨਾਂ ਕਿਹਾ ਕਿ ਪਹਿਲਾਂ ਅਜਮਾਏ ਜਾ ਚੁੱਕੇ ਲੋਕਾਂ ਨੂੰ ਵਾਰ ਵਾਰ ਅਜਮਾਉਣ ਨਾਲ ਖਵਾਰੀ ਹੀ ਪੱਲੇ ਪੈਂਦੀ ਹੈ। ਇਸ ਵਾਸਤੇ ਸਾਰੇ ਸਿੱਖਾਂ ਨੂੰ ਹਾਲਾਤਾਂ ਦਾ ਮੁਲਾਂਕਣ ਕਰਦਿਆਂ ਸਹੀ ਸੋਚ ਦੇ ਧਾਰਨੀ ਅਰਵਿੰਦ ਕੇਜਰੀਵਾਲ ਵੱਲੋਂ ਮੈਦਾਨ ਵਿੱਚ ਉਤਾਰੇ ਉਮੀਦਵਾਰਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਨਿਆਂ ਮਿਲਣ ਦੀ ਉਮੀਦ ਕੀਤੀ ਜਾ ਸਕੇ। 

International