ਦੇਸ ਭਰ ’ਚੋਂ ਆਰ.ਐਸ.ਐਸ. ਕੇਡਰ ਨੇ ਦਿੱਲੀ ਚੋਣ ’ਚ ਲਾਏ ਡੇਰੇ

ਚੋਣ ਜਿੱਤਣ ਲਈ ਤਨ, ਮਨ ਤੇ ਧਨ ਸ਼ਕਤੀ ਝੋਕੀ

ਬੁਢਲਾਡਾ 31ਜਨਵਰੀ ( ਪੰਕਜ ਰਾਜੂ/ ਮੇਜਰ ਸਿੰਘ) ਕੇਂਦਰ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਬਣਾਉਣ ਵਾਲੀ ਸਮਝੀ ਜਾਂਦੀ ਸਕਤੀ ਆਰ.ਐਸ.ਐਸ ਦੇ ਕੇਡਰ ਨੇ ਹੁਣ ਦੇਸ ਦੀ ਰਾਜਧਾਨੀ ਦਿੱਲੀ ’ਚ ਡੇਰੇ ਲਾ ਲਏ ਹਨ। ਆਰ.ਐਸ.ਐਸ ਅਤੇ ਭਾਜਪਾ ਵਲੋਂ ਦਿਲੀ ਵਿਧਾਨ ਸਭਾ ਦੀ ਚੋਣ ਨੂੰ ਇੱਕ ਵੱਡੀ ਸਿਆਸੀ ਚੁਣੋਤੀ ਵਜੋਂ ਲੈਂਦਿਆਂ ਹੋਇਆ ਇਸ ਨੂੰ ਜਿੱਤਣ ਲਈ ਤਨ, ਮਨ ਅਤੇ ਧਨ ਵਾਲੀ ਸਾਰੀ ਸਕਤੀ ਝੋਕ ਦਿੱਤੀ ਹੈ। ਇਹ ਚੋਣ ਜਿੱਤਣ ਲਈ ਭਾਜਪਾ ਦੀ ਕੇਂਦਰ ਸਰਕਾਰ ਅਤੇ ਭਾਜਪਾ ਵਾਲੇ ਸੂਬਿਆਂ ਦੀਆਂ ਸਰਕਾਰਾਂ ਵਲੋਂ ਆਪਣੀ ਸਾਰੀ ਸਕਤੀ ਲਗਾ ਦਿੱਤੀ ਹੈ। ਦਿਲੀ ਚੋਣ ਮੁਹਿੰਮ ਤੋਂ ਵਾਪਿਸ ਆਏ ਭਾਜਪਾ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਦੇਸ ਦੇ ਵੱਖ-ਵੱਖ ਹਿਸਿਆ ਤੋਂ ਦਿਲੀ ’ਚ ਆ ਕੇ ਪੱਕੇ ਤੌਰ ’ਤੇ ਰਹਿੰਦੇੇ ਵੋਟਰਾਂ ਨਾਲ ਸੰਪਰਕ ਕਰਨ ਲਈ ਉਨਾਂ ਦੇ ਪਿਤਰੀ ਰਾਜਾਂ ਦੇ ਆਰ.ਐਸ.ਐਸ ਅਤੇ ਭਾਜਪਾ ਦੇ ਵਰਕਰਾਂ ਨੂੰ ਬੁਲਾ ਕੇ ਡਿਉਟੀਆਂ ਸੰਭਾਲ ਦਿੱਤੀਆਂ ਹਨ। ਆਰ.ਐਸ.ਐਸ਼ ਤੇ ਭਾਜਪਾ ਦਿਲੀ ਚੋਣ ਜਿੱਤਣ ਲਈ ਇਕ ਵੱਡੀ ਰਣਨੀਤੀ ਉਤੇ ਚੱਲ ਰਹੀ ਹੈ ਤਾਂ ਜੋ ਇਹ ਚੋਣ ਜਿੱਤ ਕੇ ਭਾਜਪਾ ਦੀ ਮਜਬੂਤੀ ਦਾ ਦੇਸ਼ ਭਰ ’ਚ ਸੰਕੇਤ ਦਿੱਤਾ ਜਾ ਸਕੇ। ਆਰ.ਐਸ.ਐਸ ਦੇ ਥਿੰਕਟੈਂਕ ਵਲੋਂ ਦਿਲੀ ਨੂੰ ਬਹੁ-ਭਾਸ਼ਾਈ ਅਤੇ ਬਹੁ-ਸਭਿਆਚਾਰ ਵਾਲਾ ਰਾਜ ਮੰਨਦੇ ਹੋਏ ਬਿਹਾਰ, ਬੰਗਾਲ, ਪੰਜਾਬ, ਉਤਰਪ੍ਰਦੇਸ਼, ਹਰਿਆਣਾ, ਮੱਧਪ੍ਰਦੇਸ਼, ਰਾਜਸ਼ਥਾਨ, ਪਹਾੜੀਰਾਜ, ਉਤਰਾਖੰਡ , ਹਿਮਾਚਲ ਪ੍ਰਦੇਸ਼ , ਜੰਮੂ-ਕਸਮੀਰ ਤੋਂ ਇਲਾਵਾ ਨੇਪਾਲੀ ਵੋਟਰਾਂ ਲਈ ਨੇਪਾਲ ਦਾ ਸਾਰਾ ਜਥੇਬੰਦਕ ਕੇਡਰ ਦਿੱਲੀ ਸੱਦ ਲਿਆ ਹੈ।

ਭਾਜਪਾ ਤੇ ਆਰ.ਐਸ.ਐਸ ਵਰਕਰਾਂ ਵਲੋਂ ਭਾਸ਼ਾਈ ਅਤੇ ਸਭਿਆਚਾਰ ਨੂੰ ਮੁੱਖ ਰੱਖ ਕੇ ਦਿੱਲੀ ਦੇੇ ਉਨਾਂ ਖੇਤਰਾਂ ਵਿਚ ਵੋਟਰਾਂ ਨਾਲ ਨਿੱਜੀ ਤੌਰ ਤੇ ਸੰਪਰਕ ਬਣਾਇਆ ਜਾ ਰਿਹਾ ਹੈ ਜਿਥੇ ਜਿਥੇ ਉਨਾਂ ਦੇ ਰਾਜਾਂ ਦੇ ਵਸਨੀਕ ਰਹਿ ਰਹੇ ਹਨ। ਇਸ ਰਣਨੀਤੀ ਅਧੀਨ ਹੀ ਆਰ.ਐਸ.ਐਸ ਦੀ ਲੀਡਰਸ਼ਿਪ ਵਲੋਂ ਵੱਖ-ਵੱਖ ਧਰਮ ਆਧਾਰਿਤ ਡੇਰਿਆ, ਆਸਰਮਾਂ, ਧਾਰਮਿਕ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਮੁਖੀਆਂ ਨਾਲ ਉਪਰ ਤੋਂ ਲੈ ਕੇ ਹੇਠਲੇ ਪੱਧਰ ਤਕ ਮਜਬੂਤ ਸੰਪਰਕ ਬਣਾਇਆ ਹੋਇਆ ਹੈ ਤਾਂ ਜੋ ਧਰਮ ਆਧਾਰਿਤ ਵੋਟ ਬੈਂਕ ਨੂੰ ਗੁਪਤ ਤਰੀਕੇ ਨਾਲ ਆਪਣੇ ਹੱਕ ਵਿਚ ਭੁਗਤਾ ਲਿਆ ਜਾਵੇ। ਭਾਜਪਾ ਵਲੋਂ ਗੁਪਤ ਅਤੇ ਖੁੱਲੇ ਆਮ ਚੋਣ ਮੁਹਿੰਮ ਇਸ ਹਫਤੇ ਸਿਖਰਾਂ ਨੂੰ ਛੂਹ ਜਾਵੇਗੀ ਕਿਉਂਕਿ ਚੋਣ ਪ੍ਰਚਾਰ ਮੁਹਿੰਮ ਲਈ ਆਉਣ ਵਾਲੇ ਦਿਨਾਂ ’ਚ ਭਾਜਪਾ ਆਪਣੇ ਮਜਬੂਤ ਹਲਕਿਆਂ ਵਿਚ ਇਕਠ ਪਖੋਂ ਵੱਡੀਆਂ ਰੈਲੀਆਂ ਕਰਨ ਜਾ ਰਹੀ ਹੈ। ਪੰਜਾਬ ਦੇ ਸਿਆਸ਼ੀ ਖੇਤਰ ਨਾਲ ਜੁੜੇ ਹੋਏ ਮਾਹਰਾਂ ਨੇ ਭਾਜਪਾਂ ਤੇ ਆਰ.ਐਸ.ਐਸ ਦੀ ਦਿੱਲੀ ਚੋਣ ਲਈ ਵਿਸਾਲ ਅਪਣਾਈ ਜਾ ਰਹੀ ਰਣਨੀਤੀ ਉਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਦਿੱਲੀ ਚੋਣ ਭਾਜਪਾ ਦਾ ਸਿਆਸੀ ਭਵਿੱਖ ਤੈਅ ਕਰੇਗੀ। ਭਾਜਪਾ ਤੇ ਆਰ.ਐਸ.ਐਸ ਦੀ ਲੀਡਰਸ਼ਿਪ ਵਲੋਂ ਇਹ ਚੋਣ ਜਿੱਤਣ ਲਈ ਮਹਾਂਭਾਰਤ ਦੇ ਪਾਤਰ ਸ਼ਕੁਨੀ ਵਾਲੀਆਂ ਸਾਰੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਭਾਜਪਾ ਕਰੋ ਜਾਂ ਮਰੋ ਦੀ ਨੀਤੀ ਆਧਾਰਿਤ ਦਿੱਲੀ ਚੋਣ’ਚ ਕੁੱਦੀ ਹੋਈ ਹੈ। ਭਾਜਪਾ ਨੂੰ ਕੇਂਦਰ’ਚ ਆਪਣੀ ਸਰਕਾਰ ਹੋਣ ਦਾ ਸਿੱਧਾ ਫਾਇਦਾ ਦਿੱਲੀ ਚੋਣ ’ਚ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ ਜੇਕਰ ਭਾਜਪਾ ਇਹ ਚੋਣ ਹਾਰ ਜਾਂਦੀ ਹੈ ਤਾਂ ਦੇਸ ਪੱਧਰ ’ਤੇ ਸਿਆਸੀ ਸਮੀਕਰਨਾਂ ’ਚ ਤਬਦੀਲੀ ਆਰੰਭ ਹੋ ਜਾਵੇਗੀ। ਸਦੀਆਂ ਬਾਅਦ ਆਰ.ਐਸ.ਐਸ ਤੇ ਹਿੰਦੂ ਮੂਲਵਾਦੀ ਤਾਕਤਾਂ ਨੂੰ ਜੋ ਕੇਂਦਰ ਦੀ ਸਰਕਾਰ’ਚ ਰਾਜ ਮਿਲਿਆ ਹੈ ਦਿੱਲੀ ਚੋਣ ਹਾਰਨ ਤੋਂ ਬਾਅਦ ਇੱਕ ਵਾਰ ਫਿਰ ਇਹ ਤਾਕਤਾਂ ਸਿਆਸੀ ਹਾਸ਼ੀਏ ਤੇ ਚੱਲੀਆਂ ਜਾਣਗੀਆਂ।

International