ਅਖੰਡ ਕੀਰਤਨੀ ਜੱਥਾ ਕਰੇਗਾ ਹਰਜੀਤ ਸਿੰਘ ਸੱਜਣ ਦਾ ਕਰੇਗਾ ਵਿਸ਼ੇਸ਼ ਸਨਮਾਨ: ਭਾਈ ਬਖਸ਼ੀਸ਼ ਸਿੰਘ

ਅੰਮਿ੍ਰਤਸਰ 14 ਅਪ੍ਰੈਲ (ਨਰਿੰਦਰਪਾਲ ਸਿੰਘ) ਅਖੰਡ ਕੀਰਤਨੀ ਜੱਥਾ ਦੇ ਮੁਖੀ ਭਾਈ ਬਖਸ਼ੀਸ਼ ਸਿੰਘ ਨੇ ਕਿਹਾ ਹੈ ਕਿ ਜੱਥਾ ਕਨੇਡਾ ਦੇ  ਰਖਿਆ ਮੰਤਰੀ  ਸ੍ਰ ਹਰਜੀਤ  ਸਿੰਘ ਜੀ ਸਜੱਣ ਦਾ ਪੂਰੀ ਗਰਮ ਜੋਸ਼ੀ ਨਾਲ ਵਿਸ਼ੇਸ ਸਨਮਾਨ ਕਰੇਗਾ।।ਅੱਜ ਪ੍ਰੈਸ ਦੇ ਨਾਮ ਜਾਰੀ ਇਕ ਬਿਆਨ ਵਿਚ ਜੱਥੇ ਦੇ ਮੁਖੀ ਭਾਈ ਬਖਸ਼ੀਸ ਸਿੰਘ ਵਲੋ ਐਲਾਨ ਕੀਤਾ ਕਿ ਸ. ਹਰਜੀਤ ਸਿੰਘ ਸਜੱਣ ਦਾ ਪੰਜਾਬ ਆਉਣ ਤੇ ਗਰਮ ਜੋਸ਼ੀ ਨਾਲ ਪ੍ਰੇਮ ਭਰਿਆ ਸਨਮਾਨ ਤੇ ਸਤਿਕਾਰ ਕੀਤਾ ਜਾਵੇਗਾ। ਉਹਨਾ ਸਮੂਹ ਪੰਜਾਬੀਆਂ ਖਾਸ ਕਰ ਕੇ ਸਿਖਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਨਮਾਨ ਸਮਾਗਮ ਵਿਚ ਹੁਮ ਹੁਮਾ ਕੇਦਰਸ਼ਨ ਦੇਣ ਤੇ ਇਸ ਮੋਕੇ ਨੂੰ ਯਾਦਗਰ ਬਨਾਇਆ ਜਾ ਸਕੇ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਵਾਦਤ ਬਿਆਨ ਤੇ ਟਿਪਣੀ ਕਰਦਿਆਂ ਭਾਈ ਬਖਸ਼ੀਸ਼ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਰਖਣਾ ਚਾਹੀਦਾ ਕਿ ਉਨਾ ਦੇ ਵਡੇ ਵਡੇਰਿਆਂ ਨੂੰ ਸਿੱਖ ਗੁਰੂ ਸਾਹਿਬਾਨ  ਨੇ ਬਾਦਸਾਹੀਆਂ ਬਖਸ਼ੀਆ ਸਨ। ਕੈਪਟਨ ਨੂੰ ਗੁਰੂ ਦੀ ‘ਨਦਰਿ ਉਪਠੀ ‘ਦਾ ਭੈ ਰਖਣਾ ਚਾਹੀਦਾ ਹੈ ।ਉਨਾਂ ਕਿਹਾ ਕਿ ਸ੍ਰ: ਹਰਜੀਤ ਸਿੰਘ  ਨੂੰ ਕਨੇਡਾ ਦੇ ਲੋਕਾਂ ਨੇ ਚੁਣ ਕੇ ਅਪਣੇ ਦੇਸ਼ ਦੇ ਰਖਿਆ ਮੰਤਰੀ ਦੀ ਜਿੰਮੇਵਾਰੀ ਸੋਪੀ ਹੈ। ਸ੍ਰ ਹਰਜੀਤ ਸਿੰਘ ਬਾਰੇ ਵਿਵਾਦਿਤ ਬਿਆਨ ਦੇ ਕੇ  ਕੈਪਟਨ ਨੇ ਪੰਜਾਬ ਦੇ ਨਾਲ ਨਾਲ ਕਨੇਡਾ ਦੇ ਲੋਕਾਂ ਦੀ ਵੀ ਬੇਇਜਤੀ ਕੀਤੀ ਹੈ,ਜਿਸ ਲਈ ਕੈਪਟਨ ਨੂੰ ਪੰਜਾਬ ਅਤੇ ਕਨੇਡਾ ਦੇ ਲੋਕਾਂ ਕੋਲੋ  ਮੁਆਫੀ ਮੰਗਣੀ ਚਾਹੀਦੀ ਹੈ।

ਭਾਈ ਬਖਸ਼ੀਸ਼ ਸਿੰਘ ਨੇ ਕਿਹਾ ਕਿ ਕੈਪਟਨ ਆਪਣੀ ਗਲਤੀ ਦਾ ਅਹਿਸਾਸ ਕਰਕੇ ਸ੍ਰ. ਹਰਜੀਤ ਸਿੰਘ ਨੂੰ ਸਰਕਾਰੀ ਮਹਿਮਾਨ ਦਾ ਦਰਜਾ ਦੇ ਉਨਾਂ ਦਾ ਬਣਦਾ ਮਾਣ ਸਤਿਕਾਰ ਕਰਨ ਤੇ ਜੀ ਆਇਆ ਕਰਨ ਲਈ ਵਿਸੇਸ਼ ਸਮਾਗਮ ਕਰਕੇ , ਪੰਜਾਬ ਦਾ ਗੋਰਵਮਈ ਵਿਰਸੇ ਨੂੰ ਸੰਭਾਲਣ ਲਈ ਯਤਨ ਕਰਨ।

Unusual
Harjit Singh Sajjan
Defence Minister
Canada