ਸਰਹੱਦ ’ਤੇ ਪਾਕਿਸਤਾਨ ਵੱਲੋਂ ਹਮਲਾ, ਦੋ ਜਵਾਨ ਹਲਾਕ, ਭਾਰਤੀ ਫ਼ੌਜ ਨੇ ਦਾਗ਼ੇ ਮੋਰਟਾਰ

ਸ੍ਰੀਨਗਰ 1 ਮਈ (ਏਜੰਸੀਆਂ) ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਤੋਂ ਸੀਜਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਦੀ ਕਿ੍ਰਸ਼ਨਾ ਘਾਟੀ ‘ਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ‘ਚ ਫ਼ੌਜ ਤੇ ਬੀ.ਐਸ.ਐਫ ਦਾ ਇੱਕ-ਇੱਕ ਜਵਾਨ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਪੁਣਛ ਸੈਕਟਰ ਵਿੱਚ ਸਵੇਰੇ 8.30 ਵਜੇ ਭਾਰਤੀ ਇਲਾਕੇ ਵਿੱਚ ਭਾਰੀ ਫਾਇਰਿੰਗ ਕੀਤੀ ਗਈ। ਸ਼ਹੀਦ ਸੈਨਿਕਾਂ ਦੀ ਨਾਇਬ ਸੂਬੇਦਾਰ ਪਰਮਜੀਤ ਸਿੰਘ ਤੇ ਹੈੱਡ ਕਾਂਸਟੇਬਲ ਪ੍ਰੇਮ ਨਾਥ ਵਜੋਂ ਹੋਈ ਹੈ।

ਦੂਜੇ ਪਾਸੇ ਭਾਰਤੀ ਸੈਨਾ ਵੀ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਚਾਰ ਅਪ੍ਰੈਲ ਨੂੰ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੀ ਗਈ ਸੀ। 2016 ਵਿੱਚ ਐਲਓਸੀ ਦੇ ਨੇੜੇ 228 ਵਾਰ ਤੇ ਇੰਟਰਨੈਸ਼ਨਲ ਬਾਡਰ ਉੱਤੇ 221 ਵਾਰ ਸੀਜਫਾਈਰ ਦੀ ਪਾਕਿਸਤਾਨ ਉਲੰਘਣਾ ਕਰ ਚੁੱਕਾ ਹੈ।ਭਾਰਤੀ ਫੌਜੀਆਂ ਦੇ ਨਾਲ ਹੋਈ ਬਰਬਰਤਾ ਦਾ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਮਿਲਣਾ ਸ਼ੁਰੂ ਹੋ ਗਿਆ ਹੈ। ਭਾਰਤੀ ਫੌਜ ਨੇ ਪਾਕਿਸਤਾਨ ਦੀ ਘਿਣੋਨੀ ਹਰਕਤ ਦੇ ਖਿਲਾਫ ਮੋਰਟਾਰ ਦੇ ਗੋਲੇ ਦਾਗਨੇ ਸ਼ੁਰੂ ਕਰ ਦਿੱਤੇ ਹਨ। ਭਾਰਤੀ ਫੋਜ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਕਿ ਪਾਕਿਸਤਾਨੀ ਫੌਜ ਨੂੰ ਉਸ ਦੀ ਕਰਤੂਤ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ।

Border
Kashmir
Line of Control
Martyred
Indian Army