ਪਾਕਿਸਤਾਨ ਤੋਂ ਬਦਲਾ ਲੈਣ ਲਈ ਮੋਦੀ ਨੇ ਦਿੱਤੀ ਫੌਜ ਨੂੰ ਖੁੱਲ•ੀ ਛੂਟ

ਨਵੀਂ ਦਿੱਲੀ 5 ਮਈ (ਏਜੰਸੀਆਂ) ਭਾਰਤੀ ਜਵਾਨਾਂ ਨਾਲ ਬੇਰਹਿਮੀ ਤੋਂ ਬਾਅਦ ਦੇਸ਼ ਗੁੱਸੇ 'ਚ ਹੈ। ਪੂਰੇ ਦੇਸ਼ 'ਚ ਮੋਦੀ ਸਰਕਾਰ ਤੋਂ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਫੌਜ ਅਤੇ ਸਰਕਾਰ 'ਚ ਮੌਜੂਦ ਵੱਡੇ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਹੁਣ ਕ੍ਰਿਸ਼ਨਾ ਘਾਟੀ 'ਚ ਬਦਲੇ ਦਾ ਬਲਿਊ ਪ੍ਰਿੰਟ ਤਿਆਰ ਹੋ ਚੁਕਿਆ ਹੈ। ਖਬਰਾਂ ਇਹ ਵੀ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਹੀ ਜਵਾਬ ਦੇਣ ਦੀ ਹਰੀ ਝੰਡੀ ਦਿੱਤੀ ਜਾ ਚੁਕੀ ਹੈ। ਕ੍ਰਿਸ਼ਨਾ ਘਾਟੀ 'ਚ ਬੋਫੋਰਸ ਤੋਪਾਂ ਦੀ ਤਾਇਨਾਤੀ ਹੋ ਗਈ ਹੈ। ਇਸ ਦੇ ਨਾਲ ਹੀ ਕਰੀਬ 4 ਹਜ਼ਾਰ ਤੋਂ ਵਧ ਐਡੀਸ਼ਨਲ ਜਵਾਨ ਸਰਹੱਦ 'ਤੇ ਯੁੱਧ ਪੱਧਰੀ ਤਿਆਰੀ ਅਤੇ ਮਾਨਸਿਕਤਾ ਨਾਲ ਮੁਸਤੈਦ ਕਰ ਦਿੱਤੇ ਗਏ ਹਨ।

ਉੱਥੇ ਹੀ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਵੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੂੰ ਸਾਫ਼ ਸ਼ਬਦਾਂ 'ਚ ਕਹਿ ਦਿੱਤਾ ਹੈ ਕਿ ਗੁਆਂਢੀ ਨੂੰ ਜੋ ਭਾਸ਼ਾ ਸਮਝ ਆਏ, ਉਸੇ ਭਾਸ਼ਾ 'ਚ ਜਵਾਬ ਦਿੱਤਾ ਜਾਵੇ। ਫੌਜ ਦੇ ਸੀਨੀਅਰ ਸੂਤਰਾਂ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਇਹ ਪਤਾ ਹੈ ਕਿ ਉਸ ਨੇ ਜੋ ਕੀਤਾ ਹੈ, ਉਸ ਦਾ ਜਵਾਬ ਹਿੰਦੁਸਤਾਨ ਜ਼ਰੂਰ ਦੇਵੇਗਾ, ਇਸ ਲਈ ਉਹ ਵੀ ਤਿਆਰੀ 'ਚ ਜੁਟਿਆ ਹੋਇਆ ਹੈ ਪਰ ਇੱਧਰੋਂ ਜਿਸ ਜਵਾਬ ਦੀ ਤਿਆਰੀ ਹੋ ਰਹੀ ਹੈ, ਉਸ ਦੀ ਪਾਕਿਸਤਾਨ ਨੇ ਕਦੇ ਕਲਪਣਾ ਵੀ ਨਹੀਂ ਕੀਤੀ ਹੋਵੇਗੀ। ਇਸ ਤੋਂ ਪਹਿਲਾਂ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਹਾਲ ਹੀ 'ਚ ਕਿਹਾ ਸੀ ਕਿ ਫੌਜ ਕਦੇ ਵੀ ਆਪਣੀ ਯੋਜਨਾ ਨਹੀਂ ਦੱਸਦੀ ਹੈ, ਯੋਜਨਾ ਜਦੋਂ ਐਗਜ਼ੀਕਿਊਟ (ਚਾਲੂ) ਹੋ ਜਾਂਦੀ ਹੈ ਉਦੋਂ ਦੱਸੀ ਜਾਂਦੀ ਹੈ।

ਇਸ ਤਰ•ਾਂ ਦੀ ਕਾਰਵਾਈ ਹੁੰਦੀ ਹੈ ਤਾਂ ਅਸੀਂ ਉਸ ਲਈ ਜਵਾਬੀ ਕਾਰਵਾਈ ਕਰਦੇ ਹਾਂ। ਫੌਜ ਮੁਖੀ ਦਾ ਇਹ ਬਿਆਨ ਦੱਸਦਾ ਹੈ ਕਿ ਪਾਕਿਸਤਾਨ ਦੀ ਕਾਇਰਾਨਾ ਹਰਕਤ ਤੋਂ ਬਾਅਦ ਫੌਜ ਚੁੱਪ ਨਹੀਂ ਬੈਠੇਗੀ। 

Unusual
Indian Army
pm narendra modi
Border
pakistan