ਮੌਸਮ ਵਿਭਾਗ ਵੱਲੋਂ ਕਿਸਾਨਾਂ ਲਈ ਖੁਸ਼ਖਬਰੀ

ਨਵੀਂ ਦਿੱਲੀ 17 ਮਈ (ਏਜੰਸੀਆਂ) ਅੱਤ ਦੀ ਗਰਮੀ ਨਾਲ ਜੂਝ ਰਹੇ ਦੇਸ਼ ਨੂੰ 25 ਮਈ ਨੂੰ ਰਾਹਤ ਮਿਲਣ ਦੀ ਖਬਰ ਹੈ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਮਾਨਸੂਨ ਇਸ ਵਾਰ ਸਮੇਂ ਤੋਂ ਪਹਿਲਾਂ ਦੇਸ਼ ਵਿੱਚ ਦਸਤਕ ਦੇ ਦੇਵੇਗਾ। ਕੇਰਲ ਵਿੱਚ 27 ਮਈ ਨੂੰ ਪਹੁੰਚਣ ਵਾਲਾ ਮਾਨਸੂਨ ਦੋ ਦਿਨ ਪਹਿਲਾਂ 25 ਮਈ ਨੂੰ ਪਹੁੰਚ ਜਾਵੇਗਾ। ਵਿਭਾਗ ਨੇ ਇਸ ਵਾਰ ਮਾਨਸੂਨ ਆਮ ਵਾਂਗ ਰਹਿਣ ਦਾ ਅਨੁਮਾਨ ਜਤਾਇਆ ਹੈ। ਇਸ ਵਾਰ ਅੰਡੇਮਾਨ ਵਿੱਚ ਵੀ ਮਾਨਸੂਨ ਸਮੇਂ ਤੋਂ 3 ਦਿਨ ਪਹਿਲਾਂ 14 ਮਈ ਨੂੰ ਪਹੁੰਚ ਗਿਆ ਸੀ। ਅੰਦਾਜ਼ੇ ਮੁਤਾਬਕ ਇਸ ਵਾਰ ਮੀਂਹ ਆਮ ਵਾਂਗ ਰਹਿਣ ਕਾਰਨ ਸਾਲ 2017 ਸਭ ਤੋਂ ਗਰਮ ਸਾਲ ਸਾਬਤ ਹੋ ਸਕਦਾ ਹੈ।

farmer
Weather