ਭਾਰਤ ’ਚ ਆਈਆਂ ਅਮਰੀਕੀ ਤੋਪਾਂ, ਚੀਨ ਦੀ ਸਰਹੱਦ ’ਤੇ ਬੀੜੀਆਂ

ਨਵੀਂ ਦਿੱਲੀ 18 ਮਈ (ਏਜੰਸੀਆਂ) ਬੋਫੋਰਸ ਤੋਪਾਂ ਦੇ ਸੌਦੇ ਦੇ ਤਿੰਨ ਦਹਾਕਿਆਂ ਤੋਂ ਬਾਅਦ ਪਹਿਲੀ ਵਾਰ ਭਾਰਤੀ ਫ਼ੌਜ ‘ਚ ਨਵੀਆਂ ਤੋਪਾਂ ਸ਼ਾਮਲ ਹੋਣ ਜਾ ਰਹੀਆਂ ਹਨ। 155 ਐਮਐਮ/39 ਕੈਲੀਬਰ ਅਲਟਰਾ ਲਾਈਟ ਹੋਵੀਤਜ਼ਰ ਤੋਪਾਂ ਇਸ ਹਫ਼ਤੇ ਤੱਕ ਫ਼ੌਜ ‘ਚ ਸ਼ਾਮਲ ਹੋ ਜਾਣਗੀਆਂ। ਇਹ ਤੋਪਾਂ ਅਮਰੀਕੀ ਕੰਪਨੀ ਬੀ.ਏ.ਈ. ਤੋਂ ਖ਼ਰੀਦੀਆਂ ਜਾ ਰਹੀਆਂ ਹਨ। ਪਹਿਲੀ ਖੇਪ ‘ਚ ਅਜੇ ਦੋ ਤੋਪਾਂ ਹੀ ਆਉਣਗੀਆਂ। ਬੋਫੋਰਸ ਤੋਪਾਂ ਨੂੰ ਭਾਰਤੀ ਸੈਨਾ ਵਿੱਚ 1980-90 ਦੇ ਦੌਰਾਨ ਸ਼ਾਮਲ ਕੀਤਾ ਗਿਆ ਸੀ। ਤੋਪਾਂ ਦੀ ਪਹਿਲੀ ਖੇਪ ਦਾ ਰਾਜਸਥਾਨ ਦੇ ਪੋਖਰਨ ਵਿੱਚ ਟੈਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਇਨਾਂ ਨੂੰ ਚੀਨ ਦੀ ਸਰਹੱਦ ‘ਤੇ ਤਾਇਨਾਤ ਕੀਤਾ ਜਾਵੇਗਾ।

ਕੰਪਨੀ ਦੇ ਬੁਲਾਰੇ ਨੇ ਆਖਿਆ ਕਿ ਉਨਾਂ ਨੂੰ ਇਸ ਗੱਲ ਦਾ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਅਲਟਰਾ ਲਾਈਟ ਹੋਵੀਤਜ਼ਰ ਤੋਪਾਂ ਦੇ ਸੌਦੇ ਦੇ ਤਹਿਤ ਦੋ ਭਾਰਤ ਵਿੱਚ ਭੇਜੀਆਂ ਜਾ ਰਹੀ ਹਨ। ਭਾਰਤੀ ਰੱਖਿਆ ਮੰਤਰਾਲੇ ਦੇ ਸੂਤਰਾਂ ਅਨੁਸਾਰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਇਨਾਂ ਤੋਪਾਂ ਨੂੰ ਭਾਰਤ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਤਿੰਨ ਤੋਪਾਂ ਸਤੰਬਰ ਮਹੀਨੇ ਵਿੱਚ ਭਾਰਤ ਆਉਣਗੀਆਂ। ਭਾਰਤ ਨੇ 145 ਹੋਵੀਤਜ਼ਰ ਤੋਪਾਂ ਅਮਰੀਕਾ ਤੋਂ ਖ਼ਰੀਦੀਆਂ ਹਨ। ਇਨਾਂ ਤੋਪਾਂ ਨੂੰ ਖ਼ਰੀਦਣ ਲਈ ਭਾਰਤ ਨੇ ਅਮਰੀਕਾ ਦੇ ਨਾਲ ਚਾਰ ਹਜ਼ਾਰ 743 ਕਰੋੜ ਰੁਪਏ ਦਾ ਸਮਝੌਤਾ ਕੀਤਾ ਹੈ

Defence Minister
M-777 ultra-light Howitzers
Border