ਟਰੰਪ ਵਲੋਂ ਨਾਟੋ ਛੱਡਣ ਦੀ ਧਮਕੀ

ਵਾਸ਼ਿੰਗਟਨ  18 ਮਈ (ਏਜੰਸੀਆਂ) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਤਵਾਦ ਨਾਲ ਲੜਨ ਅਤੇ ਆਰਥਿਕ ਪਾਬੰਦੀਆਂ ਨੂੰ ਪੂਰਾ ਕਰਨ ਲਈ ਨਾਟੋ ਦੇ ਮੈਂਬਰ ਦੇਸ਼ਾਂ ਦੇ ਵੱਡੀਆਂ ਕੋਸ਼ਿਸ਼ਾਂ ਨਾ ਕਰਨ ‘ਤੇ ਗਠਬੰਧਨ ਛੱਡ ਸਕਦੇ ਹਨ। ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਉਹ ਹੁਣ ਅਜਿਹੀ ਥਾਂ ‘ਤੇ ਹਨ ਜਦੋਂ ਉਹ ਨਾਟੋ ‘ਚ ਬਣੇ ਰਹਿਣਾ ਚਾਹੁਦੇ ਹਨ ਪਰ ਜੇਕਰ ਨਾਟੋ ਤੇਜ਼ੀ ਨਾਲ ਅੱਗੇ ਨਹੀਂ ਵਧਦਾ ਤਾਂ ਉਹ ਇਸ ਦਾ ਹਿੱਸਾ ਨਹੀਂ ਰਹਿਣਗੇ।‘‘ ਇਹ ਬਿਆਨ ਅਗਲੇ ਹਫ਼ਤੇ ਹੋਣ ਵਾਲੇ ਬ੍ਰਸੇਲਜ਼ ‘ਚ ਨਾਟੋ ਸ਼ਿਖਰ ਸੰਮੇਲਨ ਤੋਂ ਪਹਿਲਾਂ ਆਇਆ ਹੈ। ਟਰੰਪ ਇਸ ਹਫ਼ਤੇ 5 ਦੇਸ਼ਾਂ ਦੀ ਯਾਤਰਾ ‘ਤੇ ਰਵਾਨਾ ਹੋਣਗੇ। ਇਸ ਦੌਰਾਨ ਉਹ ਬੈਲਜੀਅਮ ‘ਚ ਸ਼ਿਖਰ ਸੰਮੇਲਨ ‘ਚ ਹਿੱਸਾ ਲੈਣਗੇ।

ਟਰੰਪ ਇਸ ਬੈਠਕ ‘ਚ ਨਾਟੋ ਨੇਤਾਵਾਂ ਨਾਲ ਅਫ਼ਗਾਨਿਸਤਾਨ ‘ਚ ਯੁੱਧ ਅਤੇ ਆਈ.ਐੱਸ ਖਿਲਾਫ਼ ਲੜਾਈ ‘ਤੇ ਵਿਚਾਰ-ਵਟਾਦਰਾ ਕਰਨਗੇ। ਵਾਈਟ ਹਾਊਸ ਪ੍ਰੈਸ ਸਕੱਤਰ ਸੀਨ ਸਪਾਈਸਰ ਨੇ ਕਿਹਾ ਕਿ ਟਰੰਪ ਨਾਟੋ ਮੈਂਬਰ ਦੇਸਾਂ ਨੂੰ ਹੋਰ ਜਿਆਦਾ ਯੋਗਦਾਨ ਅਤੇ ਵਿੱਤੀ ਸਹਾਇਤਾ ‘ਤੇ ਖਰਾ ਉੱਤਰਦਾ ਦੇਖਣਾ ਚਾਹੁੰਦੇ ਹਨ, ਜਿਸ ‘ਤੇ ਉਨਾਂ ਨੇ ਸਹਿਮਤੀ ਜਤਾਈ ਸੀ। ਉਨਾਂ ਨੇ ਕਿਹਾ ਕਿ ਅਸੀਂ ਦੇਖਾਂਗੇ ਕਿ ਉਹ ਸ਼ਿਖਰ ਸੰਮੇਲਨ ‘ਚ ਕੀ ਕਹਿਣਗੇ? ਇਹ ਉਨਾਂ ਲਈ ਗੰਭੀਰ ਮੁੱਦਾ ਹੈ। ਇਹ ਅਮਰੀਕਾ ਦੇ ਲੋਕਾਂ ਲਈ ਵੀ ਕਾਫੀ ਗੰਭੀਰ ਮੁੱਦਾ ਹੈ ਕਿਉਕਿ ਅਸੀਂ ਸਭ ਦੀ ਸੁਰੱਖਿਆ ਲਈ ਭੁਗਤਾਨ ਨਹੀਂ ਕਰਨਾ ਚਾਹੁੰਦੇ। ਇਹ ਅਮਰੀਕੀ ਟੈਕਸ ਅਦਾਕਾਰਾਂ ਲਈ ਵੀ ਸਹੀ ਨਹੀਂ ਹੈ ਅਤੇ ਰਾਸ਼ਟਰਪਤੀ ਵੀ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ। ਬ੍ਰਸੇਲਜ਼ ਸ਼ਿਖਰ ਸੰਮੇਲਨ ‘ਚ ਟਰੰਪ ਇਸ ਗੱਲ ‘ਤੇ ਚਰਚਾ ਕਰਨਗੇ ਕਿ ਯੂਰਪ ਦੇ ਸਾਡੇ ਸਾਂਝੀਦਾਰਾਂ ਵੱਲੋਂ ਹੋਰ ਕੋਸ਼ਿਸ਼ ਕੀਤੇ ਜਾਣ ਦੀ ਕਿੰਨੀ ਲੋੜ ਹੈ।

NATO
Unusual
Donald Trump
USA