ਭਾਰਤ ਦਾ ਪਾਕਿਸਤਾਨ ’ਤੇ ਹਮਲਾ, ਨੌਸ਼ਹਿਰਾ ਪੋਸਟ ਤਬਾਹ

ਨਵੀਂ ਦਿੱਲੀ 23 ਮਈ (ਏਜੰਸੀਆਂ) ਘੁਸਪੈਠ ਖਿਲਾਫ ਭਾਰਤੀ ਸੈਨਾ ਨੇ ਪਾਕਿਸਤਾਨੀ ਖਿਲਾਫ ਵੱਡੀ ਕਾਰਵਾਈ ਕਰਦਿਆਂ ਨੌਸ਼ਹਿਰਾ ਸਥਿਤ ਪਾਕਿਸਤਾਨੀ ਸੈਨਾ ਦੀ ਪੋਸਟ ਤਬਾਹ ਕਰ ਦਿੱਤੀ ਹੈ। ਭਾਰਤੀ ਸੈਨਾ ਦੇ ਬੁਲਾਰੇ ਮੇਜਰ ਜਨਰਲ ਅਸ਼ੋਕ ਨਰੂਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਮੇਜਰ ਨਰੂਲਾ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਆਪਣੀਆਂ ਹਰਕਤਾਂ ਤੋਂ ਬਾਜ ਆਉਣ ਲਈ ਕਿਹਾ ਹੈ। ਸੈਨਾ ਨੇ ਨੌਸ਼ਹਿਰਾ ਵਿੱਚ ਕਾਰਵਾਈ ਦਾ 20 ਸੈਕਿੰਡ ਦਾ ਵੀਡੀਓ ਵੀ ਜਾਰੀ ਕੀਤਾ ਹੈ।

ਇਸ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਭਾਰਤੀ ਸੈਨਾ ਨੇ ਜੰਮੂ ਤੋਂ 100 ਕਿਮੀ ਦੂਰ ਪਾਕਿਸਤਾਨ ਦੀ ਨੌਸ਼ਹਿਰਾ ਸਥਿਤ ਪੋਸਟ ਵਿੱਚ ਲਗਾਤਰ ਕਈ ਧਮਾਕੇ ਕੀਤੇ। ਬੰਕਰਾਂ ਨੂੰ ਨਿਸ਼ਾਨਾ ਬਣਾਇਆ ਤੇ ਪੋਸਟ ਨੂੰ ਪੂਰੀ ਤਰਾਂ ਤਬਾਹ ਕਰ ਦਿੱਤਾ। ਮੇਜਰ ਨਰੂਲਾ ਨੇ ਕਿਹਾ ਕਿ ਅਸੀਂ ਕਸ਼ਮੀਰ ਵਿੱਚ ਸ਼ਾਂਤੀ ਚਾਹੁੰਦੇ ਹਾਂ। ਭਾਰਤ ਦੀ ਇਸ ਕਾਰਵਾਈ ਦਾ ਸਿੱਧਾ ਅਰਥ ਪਾਕਿਸਤਾਨ ਨੂੰ ਇਹ ਦੱਸਣਾ ਹੈ ਕਿ ਕਸ਼ਮੀਰ ਵਿੱਚ ਪਾਕਿਸਤਾਨੀ ਘੁਸਪੈਠ ‘ਤੇ ਭਾਰਤ ਹੁਣ ਚੁੱਪ ਕਰਕੇ ਨਹੀਂ ਬੈਠੇਗਾ ਬਲਕਿ ਖੁੱਲ ਕੇ ਕਾਰਵਾਈ ਕਰੇਗਾ।

Indian Army
Border
Line of Control
pakistan